ਚੱਲੋ ਦੋਸਤੋ !

ਡਾ ਰਜਿੰਦਰ ਰੇਨੂੰ

(ਸਮਾਜ ਵੀਕਲੀ)

ਚੱਲੋ ਦੋਸਤੋ ! ਰਲ ਸਕੂਲੇ ਜਾਈਏ
ਹੱਸੀਏ ਖੇਡੀਏ ਪੜੀਏ ਗਾਈਏ

ਵਿਛੜੇ ਦੋਸਤਾਂ ਨੂੰ ਜਦ ਮਿਲਾਂਗੇ
ਵਾਂਗਰ ਫ਼ੁੱਲਾਂ ਫਿਰ ਖਿੜਾਂਗੇ

ਵੱਡਿਆਂ ਦਾ ਸਤਿਕਾਰ ਕਰਾਂਗੇ
ਨਾਲ ਛੋਟਿਆਂ ਪਿਆਰ ਕਰਾਂਗੇ

ਸਦਾ ਅਨੁਸ਼ਾਸਨ ਨੂੰ ਅਪਣਾਵਾਂਗੇ
ਬੀਬੇ ਬੱਚੇ ਫਿਰ ਕਹਾਵਾਂਗੇ

ਵਿੱਚ ਅੱਧੀ ਛੁੱਟੀ ਨਾਲ ਦੋਸਤਾਂ
ਇਕ ਦੂਜੇ ਦੀ ਰੋਟੀ ਖਾਵਾਂਗੇ

ਲਾਇਬ੍ਰੇਰੀ ਦੇ ਵਿੱਚ ਬਹਿ ਸਾਰੇ
ਚੰਗੀਆਂ ਸੋਹਣੀਆਂ ਕਿਤਾਬਾਂ ਪੜਾਂਗੇ

ਖੇਡਾਂ ਦੇ ਪੀਰਿਅਡ ਵੇਲੇ
ਖੇਡ ਸਾਰੀ ਸੁਸਤੀ ਭਜਾਵਾਂਗੇ

ਖੂਬ ਸਾਰਾ ਪੜ ਲਿਖ ਕੇ
ਮੰਮੀ ਪਾਪਾ ਦਾ ਨਾਂ ਚਮਕਾਵਾਂਗੇ !!!

ਡਾ ਰਜਿੰਦਰ ਰੇਨੂੰ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਦਾਰ
Next article“ਅੰਬ ਤੇ ਬਾਖੜੀਆਂ “