ਆਓ

(ਸਮਾਜ ਵੀਕਲੀ)

ਆਓ ਲੋਕਾਂ ਨੂੰ ਭੜਕਾਈਏ
ਧਰਮਾਂ ਵਾਲੀ ਤੀਲੀ ਲਾਈਏ

ਕਿੱਨੇ ਕੁ ਅਸੀਂ ਪੜੇ ਲਿਖੇ ਹਾਂ
ਆਓ ਆਪਣੀ ਸੋਚ ਵਿਖਾਈਏ

ਮੂਹੋਂ ਦੂਹੀਂ ਕੁੱਝ ਨਹੀ ਬਣਨਾ
ਦੋ ਚਾਰਾਂ ਦੇ ਸਿਰ ਪੜਵਾਈਏ

ਮਨਘੜਤ ਨੇ ਜੋ ਮਿਥਿਹਾਸਕ
ਦਲੀਲਾਂ ਦੇ ਕੇ ਭੇੜ ਭੜਾਈਏ

ਨਿੱਤ ਨਵਾਂ ਕੋਈ ਸ਼ੋਸ਼ਾ ਛੱਡੀਏ
ਫਿਰਕਾਬਾਦ ਚ ਹਿੱਸਾ ਪਾਈਏ

ਸੁੱਲਝੀ ਸੋਚ ਤੋਂ ਕੀ ਲੈਣਾ ਏ
ਮਜ਼੍ਹਬੀ ਤਾਣੇ ਨੂੰ ਉਲਝਾਈਏ

ਅਾਪਣੇ ਨੂੰ ਤਾਂ ਆਖੀਏ ਚੰਗਾ
ਦੂਜਿਆ ਦਾ ਮਜ਼ਾਕ ਉਡਾਈਏ

ਚੈਨ ਦੀ ਨੀਂਦ ਨਾ ਸੋਵੇ ਕੋਈ
ਸੁੱਤਿਆਂ ਦੇ ਬੂਹੇ ਖੜਕਾਈਏ

ਸਾਡੇ ਜੀ ਤਾਂ ਰਹਿਣ ਸਲਾਮਤ
ਗੈਰਾਂ ਤਾਈਂ ਸੂਲੀ ਚੜਵਾਈਏ

ਜਿਓਂਦੇ ਫਿਰਦੇ ਕਾਹਤੋਂ ਲੋਕੀ
ਆਓ ਦੁਨੀਆਂ ਨੂੰ ਮਰਵਾਈਏ

ਕੱਟੜਤਾ ਦਾ ਕੀੜਾ ਬਿੰਦਰਾ
ਹਰ ਬੰਦੇ ਦੇ ਆਓ ਲੜਾਈਏ

ਬਿੰਦਰ ਸਾਹਿਤ ਇਟਲੀ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਨੂੰਨ ਲਾਗੂ ਕਰਵਾਉਣੇ ਵਧੇਰੇ ਜ਼ਰੂਰੀ ਹੈ
Next articleਏਹੁ ਹਮਾਰਾ ਜੀਵਣਾ ਹੈ -122