(ਸਮਾਜ ਵੀਕਲੀ)
ਵੱਖਰੀ ਪਹਿਚਾਣ ਦਾ ਮਾਦਾ,
ਭੁੱਲ ਜਾਈਏ।
ਭੇਡਾਂ ਵਿਚ ਰਲਕੇ,
ਭੇਡ ਹੀ ਬਣ ਜਾਈਏ।
ਕਿਉਂਕਿ ਭੇਡਾਂ ਦੀ,
ਗਿਣਤੀ ਜਿਆਦਾ ਹੈ,
ਇਸ ਕਰਕੇ
ਬਹੁ-ਗਿਣਤੀ,
ਭੇਡਾਂ ਵਿਚ ਰਲਕੇ,
ਕੁਰਸੀ ਦਾ ਹੱਕ ਪਾਈਏ ।
ਨਾਲੇ ਹੁਣ ਸ਼ੇਰਾਂ ਦੀ,
ਉਕਾਤ ਹੀ ਕੀ ਹੈ,
ਮਰਿਆ ਸ਼ਿਕਾਰ ਖਾ ਕੇ ,
ਮੌਜ ਮਨਾਈਏ।
ਸਾਨੂੰ ਤਾਂ ਸਮਝ ਹੀ,
ਹੁਣ ਆਈ ਹੈ !
ਰੱਬ ਮੌਜੂਦ ਹੈ ਐਥੇ !
ਐਵੇਂ ਖੱਬੇ ਹੱਥ ਨਾਲ ਵੰਸਰੀ,
ਕਿਉਂ ਵਜਾਈਏ ?
ਖੱਬੇ ਹੱਥ ਨਾਲ,
ਲਿਖਦੇ ਰਹੇ ,
ਕਿਸਮਤ ਕਿਰਤੀ ਦੀ ,
ਆਓ ! ਸੱਜੇ ਹੱਥ ਨਾਲ ,
ਜੰਗਲ ਰਾਜ ਤੱਕ ,
ਪਹੁੰਚ ਜਾਈਏ।
ਜੇ ਅਸੀਂ ਹਕੀਕਤ ,
ਦੱਸ ਨਹੀਂ ਸਕੇ,
ਰੱਬ ਦੀ ਲੋਕਾਂ ਨੂੰ,
ਆਓ ਅਨਪੜ੍ਹਾਂ ਤੋਂ ,
ਰੱਬ ਦੀ ਹਕੀਕਤ,
ਸਮਝਣ ਲਈ,
ਭੇਡਾਂ ਦੇ ਵਾੜੇ ਵਿਚ ਜਾਈਏ।
ਸਾਨੂੰ ਤਾਂ ਸਮਝ ਹੀ,
ਹੁਣ ਆਈ ਹੈ,
ਕਿਉਂ ਨਾ ਅਸੀਂ ਵੀ,
ਸੱਜੇ ਹੱਥ ਨਾਲ ਲਿਖ ਕੇ,
ਰੱਬ ਦਾ ਸ਼ੁਕਰ ਮਨਾਈਏ,
ਆਓ ! ਖ਼ੁਸ਼ੀ ਖ਼ੁਸ਼ੀ ਭੇਡਾਂ ਦੇ,
ਵਾੜੇ ਵਿਚ ਜਾਈਏ।
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly