ਦੁਨੀਆਂ ਦੇ ਰੰਗ ਤਮਾਸ਼ੇ

ਜੋਗਿੰਦਰ ਸਿੰਘ ਸੰਧੂ ਕਲਾਂ

(ਸਮਾਜ ਵੀਕਲੀ)

ਜਗ ਦੇ ਰੰਗ ਤਮਾਸੇ ਦੇਖੋ
ਸਾਰੀ ਜਨ ਦਾ ਏਹੀ ਕਹਿਣਾ
ਨਾ ਤੂੰ ਰਹਿਣਾ,ਨਾ ਮੈਂ ਰਹਿਣਾ
ਜਿੰਨਾ ਦੁੱਖ ਤੂੰ ਸਹਿਣਾ,ਉਹਨਾਂ ਦੁੱਖ ਮੈ ਸਹਿਣਾ

ਖਾਲੀ ਹੱਥ ਤੂੰ ਵੀ ਆਇਆ
ਖਾਲੀ ਹੱਥ ਮੈਂ ਵੀ ਆਇਆ
ਖਾਲੀ ਹੱਥ ਤੂੰ ਵੀ ਜਾਣਾ, ਮੈ ਵੀ ਜਾਣਾ
ਫਿਰ ਵੀ ਕੂੜ ਦਾ ਲ਼ੱਭੇ ਟਿਕਾਣਾਂ

ਨਸੀਬ ਨਾ ਤੂੰ ਲਿਖ ਸਕਦੈਂ
,ਨਾ ਮੈਂ ਲਿਖ ਸਕਦਾਂ
ਜਿੰਨਾ ਤੈਨੂੰ ਲਿਖਿਆ, ਜਿੰਨਾ ਮੈਨੂੰ ਲਿਖਿਆ
ਉਹਨਾਂ ਹੀ ਤੂੰ ਖਾਣਾਂ,ਉਹਨਾਂ ਹੀ ਮੈਂ ਖਾਣਾਂ

ਅੱਲੜੵ ਉਮਰ ਤੂੰ ਵੀ ਮਾਣੀ
ਮੈ ਵੀ ਮਾਣੀ
ਸਮੇਂ ਦੀ ਕਦਰ ਤੂੰ ਵੀ ਜਾਣੀ
ਮੈ ਵੀ ਜਾਣੀ
ਐਵੇਂ ਸਭ ਮੈਂ ,ਮੈਂ, ਕਰਦੇ ਫਿਰਦੇ
ਸੰਧੂ ਕਲਾਂ ਤੇਰੀ ਵੀ,ਮੇਰੀ ਵੀ ਇਕੋ ਜਿਹੀ ਕਹਾਣੀ

ਜੋਗਿੰਦਰ ਸਿੰਘ

ਪਿੰਡ ਸੰਧੂ ਕਲਾਂ ਜ਼ਿਲ੍ਹਾ ਬਰਨਾਲਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਰੂਹਾਨੀ ਪਿਆਰ
Next articleਦ੍ਰਿਸ਼- ਗੁਰੂਦੁਆਰਾ ਕਮੇਟੀ ਦੀ ਚੋਣ ?