ਦਾਤਾਰ ਦੇ ਰੰਗ 

ਹਰਜਿੰਦਰ ਸਿੰਘ ਚੰਦੀ
 (ਸਮਾਜ ਵੀਕਲੀ)
ਨਾਲ ਪੈਸੇ ਦੇ  ਪ੍ਰੀਤ ਤੇ ਪ੍ਰੇਮ ਆਵੇ
ਲਾਲੇ ਰੋਟੀ ਦੇ ਭੁੱਖ ਤੇ ਨੰਗ ਮੀਆਂ
ਕੰਗਾਲੀ, ਕਾਮ, ਕ੍ਰੋਧ, ਕਚੀਚੀਆਂ ਨੇ
ਭੁੱਖਾ ਪੇਟ ਤਾਂ ਲੜੇ ਨਿਤ  ਜੰਗ ਮੀਆਂ
ਸੇਜ ਕੰਡਿਆਂ ਦੀ ਯਾਰੀ ਖੇੜਿਆਂ ਦੀ
ਹੀਰ ਨਿਕਲੀ  ਕਿਸੇ  ਦੀ ਮੰਗ ਮੀਆਂ
ਫਟੇ ਕੱਪੜੇ ਇਜ਼ਤ ਗਰੀਬ  ਦੀ  ਕੀ
ਅਮੀਰੀ ਸ਼ੋਕ, ਪ੍ਰਦਰਸ਼ਨੀ ਅੰਗ ਮੀਆਂ
ਗ਼ੁਰਬਤ,ਗਰੀਬੀ, ਬਿਕਾਰੀ ਬੇਚਾਰੀ
ਜਿਵੇਂ ਅੱਕ  ਧਤੂਰਾ  ਤੇ  ਭੰਗ  ਮੀਆਂ
ਕੁੱਤੇ ਕਲਜੁਗੀ ਕਾਰ ਚੋਂ ਖਾਣ ਬਿਸਕੁਟ
ਚੰਦੀ, ਇਹ ਵੀ ਦਾਤਾਰ ਦੇ ਰੰਗ ਮੀਆਂ
ਲੇਖਕ ਹਰਜਿੰਦਰ ਚੰਦੀ ਮਹਿਤਪੁਰ 
ਮੌ9814601638

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕੌਂਸਲ ਆਫ ਜੂਨੀਅਰ ਇੰਜੀਨੀਅਰ ਸਰਕਲ ਕਪੂਰਥਲਾ ਦੇ ਅਹੁਦੇਦਾਰਾਂ ਦੀ ਵਿਚਾਰ ਵਟਾਂਦਰਾ ਅਹਿਮ ਮੀਟਿੰਗ ਆਯੋਜਿਤ 
Next articleਜਲੰਧਰ ਵੈਸ਼ਟ ਹਲਕੇ ਵਿੱਚ ਚਰਨਜੀਤ ਚੰਨੀ ਦੀਆਂ ਚੋਣ ਮੀਟਿੰਗਾਂ ਵੱਡੀਆਂ ਰੈਲੀਆ ‘ਚ ਬਦਲੀਆਂ