ਕੌਲਿਜੀਅਮ ਸਭ ਤੋਂ ਵਧੀਆ ਪ੍ਰਣਾਲੀ: ਚੀਫ ਜਸਟਿਸ

ਨਵੀਂ ਦਿੱਲੀ (ਸਮਾਜ ਵੀਕਲੀ) : ਦੇਸ਼ ਦੇ ਚੀਫ ਜਸਟਿਸ ਡੀਵੀ ਚੰਦਰਚੂੜ ਨੇ ਕਿਹਾ ਕਿ ਹਰ ਪ੍ਰਣਾਲੀ ਸੰਪੂਰਨ ਨਹੀਂ ਹੁੰਦੀ ਹੈ ਪਰ ਕੌਲਿਜੀਅਮ ਸਾਡੇ ਦੁਆਰਾ ਵਿਕਸਤ ਕੀਤੀ ਗਈ ਸਭ ਤੋਂ ਵਧੀਆ ਪ੍ਰਣਾਲੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਬਾਰੇ ਕਾਨੂੰਨ ਮੰਤਰੀ ਨਾਲ ਉਲਝਣਾ ਨਹੀਂ ਚਾਹੁੰਦੇ, ਸਾਡੇ ਵੱਖੋ ਵੱਖਰੇ ਵਿਚਾਰ ਹੋ ਸਕਦੇ ਹਨ। ਨਿਆਂਪਾਲਿਕਾ ਨੇ ਸੁਤੰਤਰ ਰਹਿਣਾ ਹੈ, ਇਸ ਲਈ ਸਾਨੂੰ ਇਸ ਨੂੰ ਬਾਹਰੀ ਪ੍ਰਭਾਵਾਂ ਤੋਂ ਬਚਾਉਣਾ ਹੋਵੇਗਾ। ਮਾਮਲੇ ’ਤੇ ਕਿਹੋ ਜਿਹਾ ਫ਼ੈਸਲਾ ਕਰਨਾ ਹੈ ਇਸ ਬਾਰੇ ਸਰਕਾਰ ਦਾ ਬਿਲਕੁਲ ਕੋਈ ਦਬਾਅ ਨਹੀਂ ਹੈ। ਜੱਜ ਵਜੋਂ ਮੇਰੇ 23 ਸਾਲਾਂ ਵਿੱਚ ਮੈਨੂੰ ਕਿਸੇ ਨੇ ਨਹੀਂ ਦੱਸਿਆ ਕਿ ਕਿਸੇ ਵੀ ਕੇਸ ਦਾ ਫੈਸਲਾ ਕਿਵੇਂ ਕਰਨਾ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੰਮੂ ਕਸ਼ਮੀਰ ਦੇ ਪੁਲਵਾਮਾ ’ਚ ਬੱਸ ਪਲਟਣ ਕਾਰਨ ਬਿਹਾਰ ਦੇ 4 ਯਾਤਰੀਆਂ ਦੀ ਮੌਤ ਤੇ 28 ਜ਼ਖ਼ਮੀ
Next articleEx-UP Cong chief gets one year jail term in defamation case