(ਸਮਾਜ ਵੀਕਲੀ)
ਰੱਬਾ ਤੇਰੀ ਦੁਨੀਆਂ ਨੇ ਛੱਲਣੀ ਕੀਤੀ ਰੂਹ
ਤੱਕ ਦੋਗਲੇ ਕਿਰਦਾਰ ਕਾਲਜੇ ਪੈਂਦੀ ਧੂਹ।
ਨਾ ਖੁਦ ਲਈ ਸਕੂਨ ਨੂੰ ਮੁੱਲ ਸਕੇ ਖਰੀਦ
ਨਾ ਖੁੱਸ਼ੀਆਂ ਦਾ ਚੰਦ ਝੋਲੀ ਪਾ ਮਨਾਂਉਦੇ ਈਦ।।
ਜਿੰਦ ਨਿਮਾਣੀ ਨੂੰ ਲਤਾੜ ਈਨ ਨੇ ਮਨਾਉਂਦੇ
ਖੂਨ ਦਿਲ ਦਾ ਬਾਟੇ ਮਿਲੇ ਇਹ ਨਾ ਸਲਾਂਹੁਦੇ ।
ਖੌਰੇ ਕਿਹੜੇ ਮਾੜੇ ਕਰਮਾਂ ਦੇ ਫਲ ਨੇ ਸੱਜਣ
ਅਪਣਤ ਦੀ ਵਰਖਾ ਰਹਿਤ ਬੱਦਲ ਨਫਰਤ ਨਾਲ ਗੱਜਣ।।
ਝੂਠ ਦੀ ਫਸਲ ਬੀਜ ਸੱਚ ਕਿੱਥੋਂ ਉਗਾ ਲੈਣਗੇ
ਮਨਾ ਕਰੀ ਨਾ ਇਤਬਾਰ ਜੜ੍ਹਾਂ ਤੇਰੀਆਂ ਚ ਬਹਿਣਗੇ।
ਗੱਲ ਨੂੰ ਜ਼ੁਬਾਨੋਂ ਕੱਢ ਹਿਰਦਾ ਆਪਣਾ ਤਾ ਲਿਆ ਠਾਰ
ਚੱਲ ਚੰਗਾ ਹੋਇਆ ਹੁਣ ਇਹਨਾਂ ਦਾ ਕੀ ਕਰਨਾ ਇਤਬਾਰ।।
ਸੁਰਿੰਦਰਪਾਲ ਸਿੰਘ
ਸ੍ਰੀ ਅੰਮ੍ਰਿਤਸਰ ਸਾਹਿਬ।