ਸੰਤ ਮਹਾਂਪੁਰਸ਼ ਸਮਾਜ ਭਲਾਈ ਕੰਮਾਂ ਦੀ ਕਰ ਰਹੇ ਨੇ ਪਹਿਰੇਦਾਰੀ – ਮਹਿੰਦਰ ਸਿੰਘ ਕੇ ਪੀ-(ਸਮਾਜ ਵੀਕਲੀ)
ਹੁਸ਼ਿਆਰਪੁਰ (ਕੁਲਦੀਪ ਚੁੰਬਰ)- ਸੰਤ ਗਰੀਬ ਦਾਸ ਉਦਾਸੀਨ ਭਵਨ, ਸਮਾਧੀ ਸੰਤ ਸਖੀ ਨਾਥ ਡੇਰਾ ਡਾਡਾ ਹੁਸ਼ਿਆਰਪੁਰ ਵਿਖੇ ਸੰਤ ਹਰੀ ਦਾਸ ਉਦਾਸੀਨ ਆਸ਼ਰਮ ਕੂਪੁਰ ਦੇ ਬ੍ਰਹਮਲੀਨ ਸੰਤ ਸੁਰਿੰਦਰ ਦਾਸ ਜੀ ਦੁਆਰਾ ਸ਼ੁਰੂ ਕੀਤੇ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਸਮਾਗਮ ਦੀ ਰੀਤ ਨੂੰ ਅੱਗੇ ਤੋਰਦਿਆਂ ਸੰਚਾਲਕ ਸੰਤ ਪ੍ਰਦੀਪ ਦਾਸ ਜੀ ਦੀ ਅਗਵਾਈ ਹੇਠ ਡੇਰਾ ਬੱਲਾਂ ਦੇ ਗੱਦੀ ਨਸ਼ੀਨ ਸੰਤ ਨਿਰੰਜਨ ਦਾਸ ਅਤੇ ਸੰਤ ਗੁਰਬਚਨ ਦਾਸ ਚੱਕ ਲਾਦੀਆਂ ਦੇ ਆਸ਼ੀਰਵਾਦ ਸਦਕਾ ਇਲਾਕਾ ਨਿਵਾਸੀਆਂ ਦੇ ਸਹਿਯੋਗ ਨਾਲ 6 ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਸਮੂਹਿਕ ਵਿਆਹ ਆਨੰਦ ਕਾਰਜ ਕਰਵਾਏ ਗਏ। ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਮਹਿੰਦਰ ਸਿੰਘ ਕੇ ਪੀ ਕੈਬਨਿਟ ਮੰਤਰੀ ਨੇ ਕਿਹਾ ਕਿ ਸੰਤ ਮਹਾਂਪੁਰਸ਼ ਸਮਾਜ ਸੇਵੀ ਕਾਰਜਾਂ ਦੀ ਪਹਿਰੇਦਾਰੀ ਕਰਨ ਲਈ ਕਾਰਜਸ਼ੀਲ ਰਹਿੰਦੇ ਹਨ । ਇਸ ਮੌਕੇ ਸੰਤ ਰਮੇਸ਼ਵਰਾਨੰਦ ਰਣੀਆਂ ਲੁਧਿਆਣਾ, ਸੰਤ ਭੋਲਾ ਦਾਸ ਭਾਰ ਸਿੰਘਪੁਰਾ, ਸੰਤ ਜਸਪਾਲ ਸਿੰਘ ਓਡਰਾ, ਸੰਤ ਹਰਚਰਨ ਦਾਸ ਸ਼ਾਮਚੁਰਾਸੀ, ਸੰਤ ਹਰਮੀਤ ਸਿੰਘ ਬਣਾ ਸਾਹਿਬ, ਸੰਤ ਰਮਿੰਦਰ ਦਾਸ ਬਹਾਦਰਪੁਰ , ਸੰਤ ਕਸ਼ਮੀਰ ਸਿੰਘ, ਸੰਤ ਬੀਬੀ ਮੀਨਾ ਜੀ ਜੇਜੋਂ, ਬੀਬੀ ਕੁਲਦੀਪ ਕੌਰ, ਬੀਬੀ ਭਜਨੋ ਜੀ ਡੇਰਾ ਬੱਲਾਂ, ਸਤਿਕਾਰਯੋਗ ਮਾਤਾ ਕਰਮ ਕੌਰ ਜੀ, ਸੰਤ ਨਿਰਮਲ ਦਾਸ ਢੈਹਾ, ਆਪ ਆਗੂ ਡਾ.ਰਵਜੋਤ ਹੁਸ਼ਿਆਰਪੁਰ , ਦੇਸ ਰਾਜ ਧੁੱਗਾ, ਐੱਸ ਐੱਸ ਪੀ ਹੁਸ਼ਿਆਰਪੁਰ ਕੁਲਵੰਤ ਸਿੰਘ ਹੀਰ, ਡੀ ਐਸ ਪੀ ਸਰਬਜੀਤ ਸਿੰਘ ਰਾਏ, ਤਹਿਸੀਲਦਾਰ ਮਨੋਹਰ ਲਾਲ, ਸ਼ੈਸ਼ਨ ਜੱਜ ਕਿਸ਼ੋਰ ਕੁਮਾਰ ,ਸ੍ਰੀ ਵਰਿੰਦਰ ਪਰਿਹਾਰ, ਜਸਬੀਰ ਸਿੰਘ ਪਾਲ , ਡਾ ਰਵੀ ਕੁਮਾਰ ਵੀ ਵਿਆਹ ਬੰਧਨ ’ਚ ਬੱਝਣ ਵਾਲੇ ਜੋੜਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਪਹੁੰਚੇ। ਭਾਈ ਜਗਜੀਤ ਸਿੰਘ, ਭਾਈ ਪਰਮਜੀਤ ਸਿੰਘ ਮਾਣਕਰਾਈ, ਭਾਈ ਹਰਪਾਲ ਸਿੰਘ ਵਿਰਦੀ, ਭਾਈ ਰਸ਼ਪਾਲ ਸਿੰਘ ਹੁਸ਼ਿਆਰਪੁਰ ਦੇ ਕੀਰਤਨੀਏ ਜਥੇ ਨੇ ਵਿਆਹ ਸਮਾਗਮ ਵਿਚ ਆਈਆਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ। ਮਹਾਂਪੁਰਸ਼ਾ ਵਲੋਂ ਨਵੇਂ ਵਿਆਹੇ ਸਾਰੇ ਜੋੜਿਆਂ ਨੂੰ ਆਪਣਾ ਅਸ਼ੀਰਵਾਦ ਅਤੇ ਨਿੱਤ ਵਰਤੋਂ ਦਾ ਸਾਰਾ ਘਰੇਲੂ ਸਮਾਨ ਦਿੱਤਾ ਗਿਆ। ਸਟੇਜ ਸਕੱਤਰ ਦੀ ਸੇਵਾ ਕੁਲਦੀਪ ਚੁੰਬਰ ਨੇ ਨਿਭਾਈ। ਇਸ ਮੌਕੇ ਸ੍ਰੀ ਓਮ ਪ੍ਰਕਾਸ਼ ਬਾਘਾ ਚੇਅਰਮੈਨ, ਸ੍ਰੀ ਸਤਪਾਲ ਸੈਕਟਰੀ, ਬ੍ਰਿਟਿਸ਼ ਰਵਿਦਾਸੀਆ ਹੈਰੀਟੇਜ ਫਾਊਂਡੇਸ਼ਨ ਯੂ ਕੇ, ਮਨੋਹਰ ਲਾਲ ਬੈਂਸ, ਤਰਲੋਚਨ ਲੋਚੀ, ਲਾਲ ਚੰਦ ਬਿਰਦੀ, ਡਾ ਉਂਕਾਰ ਸਿੰਘ, ਰੂਪ ਰਾਮ ਮਹਿਮੀ ਨਿਊਜ਼ੀਲੈਂਡ, ਸ੍ਰੀ ਸੁਰਿੰਦਰ ਸਿੰਘ ਅਡੀਸ਼ਨਲ ਡਾਇਰੈਕਟਰ ਸੈਕਟਰੀ ਰਾਜ ਸਭਾ ਨਵੀਂ ਦਿੱਲੀ, ਬਾਬੂ ਪਿਆਰੇ ਲਾਲ , ਸਰਬਜੀਤ ਸਿੰਘ ਸਾਬਕਾ ਸਰਪੰਚ ਢੇਪੁਰ, ਕੁਲਵੰਤ ਰਾਏ ਸਰਪੰਚ ਕੂਪੁਰ, ਸਵਰਨ ਸਿੰਘ ਕੂਪੁਰ, ਅਸ਼ੋਕ ਕੁਮਾਰ ਗੁਪਤਾ, ਅਨਿਲ ਕੁਮਾਰ ਬਾਂਸਲ, ਡਾ ਮਿਨਾਕਸ਼ੀ, ਕਮਲੇਸ਼ ਰਾਣੀ ਸਰਪੰਚ ਮਾਣਕੋ, ਡਾ ਨਰਿੰਦਰ ਨੰਦਾ, ਡਾ ਜਗਦੀਸ਼ ਚੰਦਰ, ਸੁਖਦੇਵ ਸਿੰਘ, ਸਤੀਸ਼ ਕੁਮਾਰ ਸ਼ਾਮਚੁਰਾਸੀ, ਆਰ ਐੱਲ ਸੋਂਧੀ , ਸ਼ਿਵ ਰਾਮ ਧੀਰ ਦਿੱਲੀ , ਡੀ ਸੀ ਭਾਟੀਆ ,ਸੰਸਾਰ ਚੰਦ ਬਿਆਸ ਪਿੰਡ, ਜਸਵਿੰਦਰ ਸਿੰਘ, ਸਤਪਾਲ ਜੀ , ਮਹਿੰਦਰ ਸੰਧੂ ਮਹੇੜੂ, ਸਤਪਾਲ ਸਾਹਲੋਂ, ਨਗਰ ਕੌਂਸਲ ਸ਼ਾਮਚੁਰਾਸੀ ਪ੍ਰਧਾਨ ਨਿਰਮਲ ਕੁਮਾਰ , ਪ੍ਰਿੰਸੀਪਲ ਸਤਪਾਲ ਜੱਸੀ ਸਮੇਤ ਸਮੂਹਿਕ ਵਿਆਹ ਸਮਾਰੋਹ ਦੇ ਕਮੇਟੀ ਮੈਂਬਰ ਹੋਰ ਬਹੁਤ ਸਾਰੇ ਇਲਾਕਾ ਨਿਵਾਸੀ ਅਤੇ ਪਿੰਡਾਂ ਦੀਆਂ ਪੰਚਾਇਤਾ ਪੰਚ ਸਰਪੰਚ ਤੇ ਹੋਰ ਮੋਹਤਬਰ ਵਿਅਕਤੀ ਸੰਗਤ ਦੇ ਰੂਪ ਵਿੱਚ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ https://play.google.com/store/apps/details?id=in.yourhost.samajweekly