ਭਾਰਤੀ ਕਰੰਸੀ ਵਿਚ ਸਿੱਕਾ

ਵੈਦ ਬਲਵਿੰਦਰ ਸਿੰਘ ਢਿੱਲੋ
(ਸਮਾਜ ਵੀਕਲੀ) ਭਾਰਤੀ ਕਰੰਸੀ ਵਿਚ ਹੁਣ ਤਾਂ ਸਿੱਕਾ ਚਲਣ ਵਿਚ ਇਕ ਰੁਪਏ, ਦੋ, ਪੰਜ ਅਤੇ ਦਸ ਰੁਪਏ ਦਾ ਰਹਿ ਗਿਆ ਹੈ। ਪਰ ਅੱਜ ਤੋਂ ਤੀਹ ਚਾਲੀ ਸਾਲ ਪਹਿਲਾਂ ਤੱਕ ਇਹ ਇੱਕ ਪੈਸੇ, ਦੋ, ਪੰਜ, ਦਸ ਪਚੀ, ਪੰਜਾਹ ਪੈਸੇ ਦੇ ਵੀ ਚਲਦੇ ਸੀ। ਭਾਰਤ ਵਿਚ ਰਿਜ਼ਰਵ ਬੈਂਕ ਵੱਲੋਂ ਸਿਰਫ ਚਾਰ ਜਗ੍ਹਾ ਹੀ ਸਿੱਕੇ ਬਣਾਉਣ ਦੀਆਂ ਟਕਸਾਲਾਂ ਹਨ ਇਹਨਾ ਵਿਚੋਂ ਮੁੰਬਈ, ਹੈਦਰਾਬਾਦ, ਕਲਕਤਾ ਅਤੇ ਨੋਇਡਾ ਵਿਚ ਹੀ ਸਿੱਕੇ ਬਣਾਏ ਜਾਂਦੇ ਹਨ। ਇੱਕ ਗੱਲ ਜਿਹੜੀ ਬਹੁਤ ਘੱਟ ਲੋਕਾਂ ਨੂੰ ਪਤਾ ਹੈ, ਉਹ ਇਹ ਕਿ ਸਿੱਕੇ ਤੋਂ ਹੀ ਪਤਾ ਲੱਗ ਜਾਂਦਾ ਹੈ ਕਿ ਸਿੱਕਾ ਕਿੱਥੋਂ ਦਾ ਬਣਿਆ ਹੋਇਆ ਹੈ। ਸਿੱਕੇ ਦੇ ਨੀਚੇ ਉਹ ਸੰਨ ਬਣਿਆ ਹੁੰਦਾ ਹੈ, ਜਿਹੜੇ ਸੰਨ ਵਿਚ ਉਹ ਸਿੱਕਾ ਤਿਆਰ ਹੋਇਆ। ਬਣਨ ਵਾਲੇ ਸਾਲ ਦੇ ਥੱਲੇ ਇੱਕ ਛੋਟਾ ਜਿਹਾ ਬਿੰਦੂ ਹੁੰਦਾ ਹੈ। ਜਿਸ ਤੋਂ ਪਤਾ ਲਗਦਾ ਹੈ ਕਿ ਉਹ ਕਿਸ ਜਗਾਹ ਦਾ ਬਣਿਆ ਹੋਇਆ ਹੈ। ਬਿੰਦੂ ਜੇਕਰ ਤਾਰੇ(ਸਟਾਰ) ਦੀ ਸ਼ਕਲ ਵਿਚ ਹੈ ਤਾਂ  ਸਿੱਕਾ ਮੁੰਬਈ ਵਿਚ ਬਣਿਆ ਹੈ। ਬਿੰਦੂ ਜੇਕਰ ਹੀਰੇ(ਡਾਇਮੰਡ) ਦੀ ਸ਼ਕਲ ਵਰਗਾ ਹੈ, ਤਾਂ ਸਿਕਾ ਹੈਦਰਾਬਾਦ ਬਣਿਆ ਹੈ। ਬਿੰਦੂ ਜੇਕਰ ਠੋਸ ਹੈ, ਤਾਂ ਉਹ ਨੋਇਡਾ ਦਾ ਬਣਿਆ ਹੈ। ਜੇਕਰ ਸਾਲ ਦੇ ਥੱਲੇ ਕੋਈ ਬਿੰਦੂ ਨਹੀਂ ਬਣਿਆ ਤਾਂ ਸਮਝੋ ਉਹ ਕਲਕੱਤਾ ਵਿਚ ਬਣਿਆ ਹੈ।
ਵੈਦ ਬਲਵਿੰਦਰ ਸਿੰਘ ਢਿੱਲੋ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬੁੱਧ ਬਾਣ
Next articleਰਾਜਿਆਂ-ਮਹਾਰਾਜਿਆਂ ਤੇ ਸੂਰਬੀਰਾਂ ਦੀ ਜਨਮਦਾਤੀ ਭਲਾ ਮਾੜੀ ਕਿਵੇਂ ਹੋ ਸਕਦੀ ਹੈ?