ਸਹਿਕਾਰਤਾ ਤੇ ਜੇਲ੍ਹ ਮੰਤਰੀ ਵੱਲੋਂ ਵਿਕਾਸ ਕਾਰਜਾਂ ਦਾ ਉਦਘਾਟਨ

ਬਸੀ ਪਠਾਣਾਂ (ਸਮਾਜ ਵੀਕਲੀ):  ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਬਸੀ ਪਠਾਣਾਂ ਵਿੱਚ ਬਸੀ ਤੋਂ ਸ਼ਹੀਦਗੜ੍ਹ ਹੁੰਦੇ ਹੋਏ ਰਾਏਪੁਰ ਗੁੱਜਰਾਂ ਤੇ ਬਸੀ ਪਠਾਣਾਂ ਤੋਂ ਖਰੜ ਸੜਕ ਦਾ ਉਦਘਾਟਨ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਵਿਧਾਇਕ ਫ਼ਤਹਿਗੜ੍ਹ ਸਾਹਿਬ ਕੁਲਜੀਤ ਸਿੰਘ ਨਾਗਰਾ, ਡੀਸੀ ਸੁਰਭੀ ਮਲਿਕ ਤੇ ਐੱਸਐੱਸਪੀ ਅਮਨੀਤ ਕੌਂਡਲ ਦੀ ਮੌਜੂਦਗੀ ’ਚ ਕੀਤਾ। ਇਸ ਮੌਕੇ ਕੈਬਨਟ ਮੰਤਰੀ ਰੰਧਾਵਾ ਵੱਲੋਂ ਬਸੀ ਪਠਾਣਾਂ ਦੇ ਨਵੇਂ ਬਣਨ ਜਾ ਰਹੇ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ, ਜਿਸ ’ਤੇ ਲਗਪਗ 5 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਬਨਟ ਮੰਤਰੀ ਵੱਲੋਂ ਬਸੀ ਪਠਾਣਾਂ ਸ਼ਹਿਰ ਵਿੱਚ ਕਰੀਬ 29 ਕਰੋੜ ਦੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਟ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਹੀਦੀ ਜੋੜ ਸਭਾ ਦੌਰਾਨ ਇਹ ਦੋਹੇ ਸੜਕਾਂ ਸੁਚਾਰੂ ਆਵਾਜਾਈ ਲਈ ਸਹਾਈ ਹੋਣਗੀਆਂ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਲੋਕਾਂ ਨੇ ਨੁਮਾਇੰਦੇ ਦੇ ਰੂਪ ਵਿੱਚ ਜਿਹੜੀ ਜ਼ਿੰਮੇਵਾਰੀ, ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMahindra launches XUV700 starting from Rs 11.99L
Next articleਕਾਂਗਰਸ ਤੋਂ ਖਹਿੜਾ ਛੁਡਾਉਣ ਲਈ ਮੈਦਾਨ ’ਚ ਡਟਣ ਅਕਾਲੀ-ਬਸਪਾ ਵਰਕਰ: ਮਜੀਠੀਆ