
ਵੱਖ ਵੱਖ ਸਕੂਲਾਂ ਦੇ ਅਚਨਚੇਤ ਨਿਰੀਖਣ ਤੋਂ ਇਲਾਵਾ ਅਧਿਆਪਕਾਂ ਨੂੰ ਨੈਸ ਪ੍ਰੀਖਿਆ ਦੀਆਂ ਤਿਆਰੀਆਂ ਵਿਚ ਜੁੱਟਣ ਲਈ ਪ੍ਰੇਰਿਤ ਕੀਤਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਨੈਸ਼ਨਲ ਅਚੀਵਮੈਂਟ ਸਰਵੇ (ਨੈਸ) ਸਬੰਧੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਸਾਨੀ ਦੁਆਰਾ ਪਿਛਲੇ ਦਿਨੀਂ ਨੈਸ ਸਬੰਧੀ ਹੋਈ ਅਭਿਆਸੀ ਪ੍ਰੀਖਿਆ ਵਿੱਚ ਜਿਹੜੇ ਸਕੂਲ ਦੇ ਵਿਦਿਆਰਥੀਆਂ ਦੀ ਘੱਟ ਭਾਗੇਦਾਰੀ ਰਹੀ ਉਸ ਸਬੰਧੀ ਵੱਖ ਵੱਖ ਬਲਾਕਾਂ ਦੇ ਵੱਖ ਵੱਖ ਕਲੱਸਟਰਾਂ ਦੇ ਅਧਿਆਪਕਾਂ ਨੂੰ ਜਾਗਰੂਕ ਕਰਨ ਸਬੰਧੀ ਕਲੱਸਟਰਾਂ ਦੀ ਮੀਟਿੰਗ ਦੀ ਲੜੀ ਦੇ ਤਹਿਤ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਦੀ ਅਗਵਾਈ ਤੇ ਬੀ ਐਮ ਟੀ ਹਰਮਿੰਦਰ ਸਿੰਘ ਜੋਸਨ ਤੇ ਬੀ ਐੱਮ ਟੀ ਰਾਜੂ ਜੈਨਪੁਰੀ ਦੀ ਦੇਖ ਰੇਖ ਹੇਠ ਕਲੱਸਟਰ ਮੁਹੱਬਲੀਪੁਰ ਦੇ ਸਮੂਹ ਸਕੂਲ ਮੁਖੀਆਂ ਨਾਲ ਇਕ ਮੀਟਿੰਗ ਕੀਤੀ ਗਈ।
ਇਸ ਮੀਟਿੰਗ ਵਿੱਚ ਜਿੱਥੇ ਸਟੇਟ ,ਜ਼ਿਲ੍ਹੇ ਦੇ ਨਤੀਜਿਆਂ ਨੂੰ ਕਲੱਸਟਰ ਤੇ ਸਕੂਲਾਂ ਦੇ ਨਤੀਜਿਆਂ ਨਾਲ ਤੁਲਨਾ ਕੀਤੀ ਗਈ। ਉੱਥੇ ਹੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਾਸਾਨੀ ਵੱਲੋਂ ਪ੍ਰੀਖਿਆ ਵਿੱਚ ਘੱਟ ਭਾਗੀਦਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਦੇ ਅਧਿਆਪਕਾਂ ਨੂੰ ਅਗਾਮੀ ਅਭਿਆਸੀ ਪ੍ਰੀਖਿਆ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਦਿਖਾ ਕੇ ਚੰਗੇ ਨਤੀਜੇ ਹਾਸਲ ਕਰਨ ਲਈ ਪ੍ਰੇਰਿਤ ਕੀਤਾ ਗਿਆ। ਇਸ ਦੌਰਾਨ ਬਲਾਕ ਸਿੱਖਿਆ ਅਧਿਕਾਰੀ ਭੁਪਿੰਦਰ ਸਿੰਘ ਨੇ ਵੀ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ ਤੇ ਅਧਿਆਪਕਾਂ ਨੂੰ ਨੈਸ ਪ੍ਰੀਖਿਆ ਲਈ ਪੂਰੀ ਤਰ੍ਹਾਂ ਕਮਰ ਕੱਸੇ ਕਰ ਵਿਦਿਆਰਥੀਆਂ ਨੂੰ ਤਿਆਰੀ ਕਰਵਾਉਣ ਤੇ ਸਕੂਲਾਂ ਦੇ ਚੰਗੇ ਨਤੀਜੇ ਲਿਆ ਕੇ ਬਲਾਕ ਨੂੰ ਜ਼ਿਲ੍ਹੇ ਦਾ ਮੋਹਰੀ ਬਲਾਕ ਬਣਾਉਣ ਲਈ ਪ੍ਰੇਰਿਤ ਕੀਤਾ । ਇਸ ਮੀਟਿੰਗ ਦੌਰਾਨ ਹਰਮਿੰਦਰ ਸਿੰਘ ਜੋਸਨ ਬੀ ਐੱਮ ਟੀ ਨੇ ਸਾਰੇ ਡਾਟਿਆਂ ਤੇ ਨਤੀਜਿਆਂ ਦੀ ਤੁਲਨਾ ਸਬੰਧੀ ਅਧਿਆਪਕਾਂ ਨੂੰ ਬਹੁਤ ਹੀ ਡੂੰਘਾਈ ਨਾਲ ਰੋਸ਼ਨੀ ਪਾਈ ।
ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਧਿਕਾਰੀ ਗੁਰਭਜਨ ਸਿੰਘ ਲਾਸਾਨੀ ਵੱਲੋਂ ਸਰਕਾਰੀ ਐਲੀਮੈਂਟਰੀ ਸਕੂਲ ਸ਼ੇਰਪੁਰ ਦੋਨਾ ਤੇ ਸਰਕਾਰੀ ਐਲੀਮੈਂਟਰੀ ਸਕੂਲ ਫੌਜੀ ਕਲੋਨੀ ਦਾ ਅਚਨਚੇਤ ਨਿਰੀਖਣ ਕਰ ਅਧਿਆਪਕਾਂ ਦੀ ਹਾਜ਼ਰੀ ਮਿਡ ਡੇ ਮੀਲ ਦੀ ਗੁਣਵੱਤਾ ਟੈਸਟ ਕਰਨ ਦੇ ਨਾਲ ਨਾਲ ਸਕੂਲਾਂ ਨੂੰ ਆਈਆਂ ਗਰਾਂਟਾਂ ਜਲਦ ਖ਼ਰਚ ਕਰਨ ਸਬੰਧੀ ਅਧਿਆਪਕਾਂ ਨੂੰ ਪ੍ਰੇਰਿਤ ਕੀਤਾ ਗਿਆ । ਇਸ ਮੌਕੇ ਤੇ ਅਜੈ ਕੁਮਾਰ ਗੁਪਤਾ ਹੈੱਡ ਟੀਚਰ , ਜਸਪਾਲ ਸਿੰਘ ਹੈੱਡ ਟੀਚਰ, ਕੰਵਲਜੀਤ ਸਿੰਘ , ਰਾਜਦੀਪ ਕੌਰ ਸੁਖਚੈਨ ਸਿੰਘ ਬੱਧਣ, ਕੰਵਲਪ੍ਰੀਤ ਸਿੰਘ ਜੈਨਪੁਰ, ਕੁਲਵਿੰਦਰ ਕੌਰ ਹੈੱਡ ਟੀਚਰ , ਆਦਿ ਵੱਖ ਵੱਖ ਸਕੂਲਾਂ ਦੇ ਅਧਿਆਪਕ ਤੇ ਸਕੂਲ ਮੁਖੀ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly