ਬੰਦ ਪਿਆ ਭੱਠਾ ਬਣਿਆ ਨਸ਼ੇੜੀਆਂ ਦਾ ਅੱਡਾ :- ਪ੍ਰਸ਼ਾਸਨ ਬੇ-ਖ਼ਬਰ

ਗੜ੍ਹਸ਼ੰਕਰ (ਸਮਾਜ ਵੀਕਲੀ)   ( ਬਲਵੀਰ ਚੌਪੜਾ  ) ਪੰਜਾਬ ‛ਚ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਪੈਰ ਪਸਾਰਣ ਲਈ ਆਮ ਜਨਤਾ ਨਾਲ ਵੱਡੇ ਵੱਡੇ ਵਾਧੇ ਕੀਤੇ ਗਏ। ਤੇ ਆਮ ਤੇ ਖਾਸ ਜੰਨਤਾ ਨੂੰ ਨਵੀਂ ਬਣੀ ਸਰਕਾਰ ਤੇ ਆਸਾ ਵੀ ਬਹੁਤ ਨੇ , ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਪਹਿਲਾਂ ਵੱਖ ਵੱਖ ਹਲਕਿਆਂ ਵਿੱਚੋਂ ਖੜ੍ਹੇ ਉਮੀਦਵਾਰਾਂ ਵਲੋਂ ਸਰਕਾਰ ਬਣਨ ਤੇ ਸਭ ਤੋਂ ਪਹਿਲਾਂ ਪੰਜਾਬ ਦੀ ਜਵਾਨੀ ਬਚਾਉਣ ਲਈ ਪੰਜਾਬ ਨੂੰ ਪੂਰਨ ਤੌਰ ਤੇ ਨਸ਼ਾ ਮੁਕਤ ਕਰ ਕੇ ਪੰਜਾਬ ਨੂੰ ਖੁਸ਼ਹਾਲ ਬਣਾਉਣਾ ਦਾ ਸੀ ਪਰ ਇਹ ਵਾਅਦਾ ਕਿਤਾ ਸੀ । ਪਰ ਦਿਨ ਪਰ ਦਿਨ ਅਖ਼ਬਾਰਾਂ, ਚੈਨਲਾਂ ਤੇ ਸੋਸ਼ਲ ਮੀਡੀਆ ਤੇ ਪ੍ਰਕਾਸ਼ਿਤ ਹੁੰਦੀਆਂ ਨਸ਼ੇ ਨਾਲ ਨੋਜਵਾਨਾ ਦੀ ਹੋਈਆ ਮੌਤਾ ਤੇ ਸ਼ਰੇਆਮ ਵਿਕ ਰਿਹਾ ਨਸ਼ਾ ਆਮ ਦੇਖਣ ਨੂੰ ਮਿਲ ਰਿਹਾ ਹੈ । ਨਵੀ ਬਣੀ ਸਰਕਾਰ ਵੀ ਨਸ਼ੇ ਨੂੰ ਨੱਥ ਪਾਉਣ ਵਿੱਚ ਅਸਫ਼ਲ ਸਾਬਤ ਹੋ ਰਹੀ ਹੈ । ਦੇਖਣ ਵਿੱਚ ਆਮ ਆ ਰਿਹਾ ਹੈ ਕਿ ਨਸ਼ੇੜੀਆਂ ਵੱਲੋਂ ਕਿਸੇ ਨਾ ਕਿਸੇ ਤਰ੍ਹਾਂ ਦਾ ਨਸ਼ਾ ਵਰਤਣ ਲਈ ਆਪੋ ਆਪਣੇ ਟਿਕਾਣੇ ਬਣਾਏ ਹੋਏ ਹਨ। ਇਨ੍ਹਾਂ ਦੁਆਰਾ ਕੀਤੇ ਹੋਏ ਵਾਦਿਆ ਦੀ ਕੀਤੇ ਨਾ ਕੀਤੇ ਫੂਕ ਨਿਕਲਦੀ ਦਿਖਾਈ ਦੇ ਰਹੀ ਹੈ |ਪਰ ਦਿਨ ਪਰ ਦਿਨ ਸਾਨੂੰ ਅਖ਼ਬਾਰਾ, ਚੈਨਲਾਂ ਤੇ ਸ਼ੋਸਲ ਮੀਡੀਆ ਰਾਹੀਂ ਨਸ਼ੇ ਨਾਲ ਹੋਇਆ ਨੌਜਵਾਨਾਂ ਦੀਆ ਮੌਤ ਵਾਰੇ ਆਮ ਸੁਣਨ ਅਤੇ ਵੇਖਣ ਨੂੰ ਮਿਲਦਾ ਹੈ ਕੀਤੇ ਨਾ ਕੀਤੇ ਇਹ ਵੀ ਸੁਣਨ ਨੂੰ ਮਿਲਦਾ ਹੈ ਕਿ ਸੂਬੇ ਅੰਦਰ ਬਣੀ ਨਵੀ ਸਰਕਰ ਵੀ ਨਸ਼ੇ ਨੂੰ ਨੱਥ ਪਾਉਣ ਵਿਚ ਅਸਫਲ ਸਾਬਿਤ ਹੋ ਰਹੀ ਹੈ । ਇਹੋ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਗੜ੍ਹਸ਼ੰਕਰ ਦੇ ਨਾਲ ਲੱਗਦੇ ਪਿੰਡ ਰਾਮਪੁਰ ਬਿੱਲੜੋ ਤੋਂ ਕੁੱਕੜਾ ਵੱਲ ਜਾਂਦੇ ਰੋਡ ਤੇ ਬਣੇ ਹੋਏ ਭੱਠੇ ਦਾ ਜੋ ਪਿਛਲੇ ਕਾਫ਼ੀ ਸਮੇਂ ਤੋਂ ਬੰਦ ਪਿਆ ਹੋਣ ਕਰਕੇ ਜਿਸ ਨੂੰ ਨਸ਼ੇੜੀਆਂ ਵਲੋਂ ਨਸ਼ਾ ਕਰਨ ਲਈ ਅੱਡਾ ਬਣਾ ਲਿਆ ਹੈ । ਵੇਖਣ ਨੂੰ ਮਿਲਾ ਹੈ ਇਸ ਬੰਦ ਪਏ ਭੱਠੇ ਅੰਦਰ ਵੱਖ ਵੱਖ ਤਰ੍ਹਾਂ ਦਾ ਨਸ਼ਾ ਕਰਨ ਲਈ ਨਾਲ ਲੱਗਦੇ ਕਈ ਪਿੰਡਾਂ ਤੋਂ ਨੌਜਵਾਨ ਦਿਨ ਰਾਤ ਆਉਂਦੇ ਹਨ ਤੇ ਇਸ ਰੋਡ ਤੇ ਆਉਂਦੇ ਜਾਂਦੇ ਰਹੀਗੀਰਾਂ ਨੂੰ ਇਹ ਵੀ ਡਰ ਲੱਗਿਆ ਰਹਿੰਦਾ ਹੈ ਕਿ ਕਿਸੇ ਵੀ ਨਸ਼ੇੜੀਆਂ ਵਲੋਂ ਕੋਈ ਲੁੱਟ ਖੋ ਦੀ ਵਾਰਦਾਤ ਨਾ ਕਰ ਦੇਣ ਤੇ ਰਹੀਗੀਰਾਂ ਦਾ ਇਸ ਰੋਡ ਤੇ ਆਉਣਾ ਜਾਣਾ ਦਿਨ ਪ੍ਰਤੀ ਦਿਨ ਮੁਸ਼ਕਿਲ ਹੁੰਦਾ ਹਾਂ ਰਿਹਾ ਹੈ । ਨਸ਼ੇੜੀ ਬਿਨਾਂ ਕਿਸੇ ਡਰ ਤੋਂ ਬੰਦ ਪਏ ਭੱਠੇ ਤੇ ਬਣੇ ਕਮਰਿਆਂ ਵਿੱਚ ਤੇ ਬਹਾਰ ਝਾੜੀਆ ਟਾਇਪ ਜਗਾਂ ਤੇ ਵਿੱਚ ਜਾ ਕੇ ਆਪਣੇ ਵੱਖੋ ਵੱਖ ਤਰ੍ਹਾਂ ਦੇ ਨਸ਼ੇ ਵਰਤਦੇ ਹਨ। ਹੈਰਨੀ ਦੀ ਗੱਲ ਹੈ ਕਿ ਇਸ ਭੱਠੇ ਦੇ ਨਾਲ ਲੱਗਦੇ ਰਸਤੇ ਵਿੱਚ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰ ਤੇ ਹੋਰ ਕਫੀ ਪੁਲਿਸ ਦੇ ਅਧਿਕਾਰੀ ਲੰਘਦੇ ਹਨ ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਕਿਸੇ ਦੀ ਨਜ਼ਰ ਇਸ ਬੰਦ ਪਏ ਭੱਠੇ ਤੇ ਨਹੀਂ ਪੈਂਦੀ । ਸਰਕਾਰ ਤੇ ਪ੍ਰਸ਼ਾਸਨ ਤੇ ਸਥਾਨਕ ਪੁਲਿਸ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ । ਤਾ ਜੋ ਨਸ਼ੇ ਦੇ ਕਾਰੋਬਾਰੀਆਂ ਨੂੰ ਨੱਥ ਪਾਈ ਜਾ ਸਕੇ ,ਤੇ ਇਲਕੇ ਵਿੱਚ ਵੱਡੇ ਪੱਧਰ ਤੇ ਚੱਲ ਰਹੇ ਨਸੇ ਦੇ ਕਾਰੋਬਾਰ ਨੂੰ ਨੱਥ ਪਾਈ ਜਾ ਸਕੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleSAMAJ WEEKLY = 16/11/2024
Next article“ਗੁਰਪੁਰਬ ਮੌਕੇ ਲੋੜਵੰਦਾਂ ਨੂੰ ਟਰੱਸਟ ਵੱਲੋਂ ਵੰਡੀਆਂ ਗਈਆਂ ਪੈਨਸ਼ਨਾਂ”