ਘੜੀ ਦੀਆਂ ਸੂਈਆਂ

ਦਿਨੇਸ਼ ਨੰਦੀ

(ਸਮਾਜ ਵੀਕਲੀ)

ਤਾਕੀਦ ਨਹੀਂ ਕਰਦੀਆਂ
ਬੁਰੇ ਵਖ਼ਤ ਦੀ
ਤੇ ਚੰਗੇ ਵਖ਼ਤ ਦੀ
ਕਦੇ ਵੀ
ਘੜੀ ਦੀਆਂ ਸੂਈਆਂ
ਇੱਕੋ ਵੇਲੇ
ਇੱਕੋ ਵਖ਼ਤ
ਕਿਸੇ ਲਈ ਹੋ ਸਕਦੈ
ਬੜਾ ਹੀ ਚੰਗਾ
ਤੇ ਕਿਸੇ ਲਈ
ਬੇਹੱਦ ਹੀ ਮਾੜਾ
ਵਖ਼ਤ ਹਮੇਸ਼ਾ ਹੀ
ਚੱਲਦਾ ਹੈ ਆਪਣੀ ਚਾਲ
ਸਾਡੀਆਂ ਖਵਾਹਿਸਾਂ
ਕਦੇ ਚਾਹੁੰਦੀਆਂ ਨੇ
ਇਸ ਦੀ ਰਫ਼ਤਾਰ ਠੱਲਣਾ
ਕਦੇ ਚਾਹੁੰਦੀਆਂ ਨੇ
ਬਹੁਤ ਤੇਜ਼ ਤੁਰਨਾ
ਕਦੇ ਚਾਹੁੰਦੀਆਂ ਨੇ
ਬੁੱਢੇ ਕਦਮਾਂ ਦੇ ਨਾਲ
ਹੌਲੀ ਹੌਲੀ ਚੱਲਣਾ
ਇਤਿਹਾਸ ਗਵਾਹ ਹੈ
ਵਖ਼ਤ ਦਾ ਵਹਾਅ
ਚੱਲਦਾ ਰਿਹਾ ਹੈ ਨਿਰੰਤਰ
ਕਦੇ ਰੁਕਿਆ ਨਹੀਂ
ਮਹਾਬਲੀਆਂ ਤੋਂ
ਕਦੇ ਥਮਿਆ ਨਹੀਂ
ਬਾਹੁਬਲੀਆਂ ਤੋਂ

ਦਿਨੇਸ਼ ਨੰਦੀ
9417458831

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleLarge number of Indians want Gadkari to be Petroleum Minister
Next articleਮਾਨਵੀ ਜੀਵਨ ਮੁੱਲਾਂ ਤੋਂ ਬਿਨਾਂ ਨਰੋਏ ਸਮਾਜ ਦੀ ਉਸਾਰੀ ਸੰਭਵ ਨਹੀਂ: ਜਸਪਾਲ ਮਾਨਖੇੜਾ