ਪਵਿੱਤਰ ਨਗਰੀ ਵਿੱਚੋਂ ਧੜਾਧੜ ਆਮ ਤੋਂ ਖਾਸ ਬਣਾਉਣ ਵਾਲੇ ਲੀਡਰਾਂ ਨਾਲ ਆਪ ਪਾਰਟੀ ਦਾ ਸਾਫ ਸੁਥਰਾ ਅਕਸ ਵੀ ਖਰਾਬ ਹੋਵੇਗਾ- ਕਰਮਜੀਤ ਕੌੜਾ

ਕਪੂਰਥਲਾ ( ਕੌੜਾ ) -ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਵੇਂ ਇਹ ਗੱਲ ਕਹੀ ਸੀ ਕਿ ਅਸੀਂ ਆਮ ਆਦਮੀ ਦੀ ਸਰਕਾਰ ਆਉਣ ਤੇ ਸੂਬੇ ਦਾ ਵਿਕਾਸ ਹੀ ਏਨਾ ਕਰ ਦੇਣਾ ਕਿ ਦੂਜੀਆਂ ਪਾਰਟੀਆਂ ਦੇ ਲੀਡਰਾਂ ਦੀਆਂ ਗੱਡੀਆਂ ਵਿੱਚ ਚੜ੍ਹੇ ਬੰਦੇ ਲਾ ਦੇਵਾਂਗੇ ਅਤੇ ਅਸੀਂ ਕਿਸੇ ਵੀ ਹੋਰ ਪਾਰਟੀ ਵਿੱਚੋ ਆਏ ਲੋਕਾਂ ਨੂੰ ਸ਼ਾਮਲ ਨਹੀਂ ਕਰਾਂਗੇ। ਸਗੋਂ ਅਸੀਂ ਆਮ ਘਰਾਂ ਦੇ ਬੱਚਿਆਂ ਨੂੰ ਲੀਡਰ ਬਣਾਵਾਂਗੇ। ਪਰ ਅੱਜ ਇਸ ਦੇ ਉਲਟ ਹੋ ਰਿਹਾ ਹੈ। ਆਮ ਆਦਮੀ ਪਾਰਟੀ ਆਮ ਲੋਕਾਂ ਦੀ ਪਾਰਟੀ ਹੈ। ਪਵਿੱਤਰ ਨਗਰੀ ਵਿੱਚੋਂ ਅੱਜ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਧੜਾਧੜ ਇੰਨੀ ਜਲਦੀ ਸ਼ਾਮਿਲ ਕਰਨ ਦੀ ਹੋੜ ਲੱਗ ਗਈ ਹੈ ਕਿ ਇਹ ਸਭ ਆਮ ਤੋਂ ਖਾਸ ਬਣ ਗਏ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਕਿਸਾਨ ਵਿੰਗ ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਕਰਮਜੀਤ ਸਿੰਘ ਕੌੜਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਹੇ।ਉਹਨਾਂ ਕਿਹਾ ਕਿ ਅੱਜ ਤੋਂ ਤਕਰੀਬਨ 1 ਮਹੀਨਾ ਪਹਿਲਾਂ ਇਹਨਾਂ ਲੋਕਾਂ ਨੂੰ ਆਮ ਆਦਮੀ ਪਾਰਟੀ ਚੰਗੀ ਨਹੀਂ ਲੱਗਦੀ ਸੀ ਪਰ ਅੱਜ ਇਹ ਸਭ ਇਸ ਪਾਰਟੀ ਦੇ ਗੁਣਗਾਣ ਕਰਨ ਲੱਗ ਪਏ ਹਨ ਜਿਸ ਨਾਲ ਸਾਨੂੰ ਦਾਲ ਵਿੱਚ ਕੁਝ ਕਾਲਾ ਲੱਗ ਰਿਹਾ ਹੈ।ਉਹਨਾਂ ਕਿਹਾ ਕਿ ਇਹ ਲੋਕ ਚੋਣਾਂ ਵੇਲੇ ਆਮ ਆਦਮੀ ਪਾਰਟੀ ਵਿੱਚ ਕਿਉਂ ਨਹੀਂ ਸ਼ਾਮਿਲ ਹੋਏ ਉਸ ਟਾਈਮ ਆਮ ਆਦਮੀ ਪਾਰਟੀ ਬਹੁਤ ਮਾੜੀ ਸੀ ਹੁਣ ਆਮ ਆਦਮੀ ਪਾਰਟੀ ਇਹਨਾਂ ਲਈ ਦੁੱਧ ਧੋਤੀ ਬਣ ਗਈ ਹੈ।ਸੀਨੀਅਰ ਆਗੂ ਕੌੜਾ ਨੇ ਕਿਹਾ ਕਿ ਪਾਰਟੀ ਦੇ ਜਿਹੜੇ ਜੁਝਾਰੂ ਵਰਕਰਾਂ ਨੇ ਪਾਰਟੀ ਲਈ ਦਿਨ ਰਾਤ ਮਿਹਨਤ ਕੀਤੀ ਅਤੇ ਅੱਜ ਦੂਜੀਆਂ ਪਾਰਟੀਆਂ ਦੇ ਲੋਕਾਂ ਨੂੰ ਸ਼ਾਮਿਲ ਕਰਨ ਨਾਲ ਉਹਨਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚੀ ਹੈ।ਉਹਨਾਂ ਕਿਹਾ ਕਿ ਕੁਝ ਲੋਕ ਹਮੇਸ਼ਾਂ ਹੀ ਮੌਕੇ ਦੀ ਫਿਰਾਕ ਵਿੱਚ ਰਹਿੰਦੇ ਹਨ ਜਦੋਂ ਵੀ ਕੋਈ ਪਾਰਟੀ ਸੱਤਾ ਵਿੱਚ ਆਉਂਦੀ ਹੈ ਤਾਂ ਇਹ ਝੱਟ ਹੀ ਉਸਦਾ ਦਾਮਨ ਫੜ ਲੈਂਦੇ ਹਨ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਹਮੇਸ਼ਾਂ ਹੀ ਸਾਫ ਸੁਥਰੇ ਅਕਸ ਵਾਲੇ ਬੰਦਿਆਂ ਦੀ ਗੱਲ ਕਰਦੀ ਹੈ,ਲੀਡਰਾਂ ਦੀ ਨਹੀਂ ਤੇ ਪਾਰਟੀ ਨੂੰ ਹਮੇਸ਼ਾਂ ਹੀ ਆਮ ਲੋਕਾਂ ਦੇ ਸਹਿਯੋਗ ਦੀ ਜਰੂਰਤ ਹੈ।ਉਹਨਾਂ ਕਿਹਾ ਕਿ ਅਸੀਂ ਹਮੇਸ਼ਾਂ ਹੀ ਆਮ ਲੋਕਾਂ ਦੇ ਨਾਲ ਖੜੇ ਹਾਂ ਤੇ ਚੰਗੇ ਅਕਸ ਦੇ ਲੋਕਾਂ ਨਾਲ ਦਿਨ ਰਾਤ ਖੜੇ ਹੋਵਾਂਗੇ।ਜੇਕਰ ਅਜਿਹੇ ਆਗੂਆਂ ਨਾਲ ਪਾਰਟੀ ਚੱਲਦੀ ਹੈ ਤਾਂ ਫਿਰ ਦਿਨ ਰਾਤ ਮਿਹਨਤ ਕਰਨ ਵਾਲੇ ਜੁਝਾਰੂ ਵਰਕਰ ਕਿੱਥੇ ਜਾਣਗੇ।ਉਹਨਾਂ ਹਲਕੇ ਦੇ ਸੀਨੀਅਰ ਆਗੂ ‘ਤੇ ਕਥਿੱਤ ਦੋਸ਼ ਲਾਉਂਦੇ ਹੋਏ ਕਿਹਾ ਕਿ ਪਿਛਲੀਆਂ ਨਗਰ ਕੌਂਸਲ ਦੀਆਂ ਚੋਣਾ ਸਮੇਂ ਇਹ ਅਕਾਲੀ ਦਲ ਵਿੱਚ ਸਨ ਫਿਰ ਆਪ ਵਿੱਚ ਸ਼ਾਮਿਲ ਹੋ ਗਏ ਤੇ ਆਉਂਣ ਵਾਲੇ ਸਮੇਂ ਵਿੱਚ ਇਹਨਾਂ ਕਿਸ ਪਾਰਟੀ ਵਿੱਚ ਜਾਣਾ ਹੈ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਪਤਾ।ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਦੇ ਬਿਲਕੁਲ ਖਿਲਾਫ ਹਨ ਜਿਸ ਨਾਲ ਪਾਰਟੀ ਦਾ ਸਾਫ ਸੁਥਰਾ ਅਕਸ ਵੀ ਖਰਾਬ ਹੋਵੇਗਾ।ਉਹਨਾਂ ਇਸ ਮੌਕੇ ਸਮੂਹ ਪਾਰਟੀ ਵਰਕਰਾਂ ਤੇ ਵੋਟਰਾਂ ਦਾ ਧੰਨਵਾਦ ਵੀ ਕੀਤਾ ਜਿਹਨਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ।ਉਹਨਾਂ ਦੂਜੀਆਂ ਪਾਰਟੀਆਂ ਦੇ ਵਰਕਰਾਂ ਨੂੰ ਵੀ ਵਿਸ਼ਵਾਸ਼ ਦਿਵਾਇਆ ਕਿ ਆਮ ਆਦਮੀ ਪਾਰਟੀ ਸਾਫ ਸੁਥਰਾ ਪ੍ਰਸਾਸ਼ਨ ਦੇਣ ਲਈ ਹਮੇਸ਼ਾਂ ਹੀ ਤਤਪਰ ਹੈ ਤੇ ਰਹੇਗੀ।ਉਹਨਾਂ ਕਿਹਾ ਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਸੱਚੀ ਸੁੱਚੀ ਸੋਚ ਨਾਲ ਲੋਕਾਂ ਦੀਆਂ ਉਮੀਦਾਂ ਤੇ ਸੌ ਫੀਸਦੀ ਖਰਾ ਉਤਰਨ ਦੀ ਕੋਸ਼ਿਸ਼ ਕਰਨਗੇ ਤੇ ਪੰਜਾਬ ਨੂੰ ਮੁੜ ਵਿਕਾਸ ਦੀਆਂ ਬੁਲੰਦੀਆਂ ‘ਤੇ ਲੈ ਕੇ ਜਾਣਗੇ।

ਸਮਾਜ ਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAhir regiment protest: Traffic congestion witnessed on Delhi-Jaipur E-way
Next articleChina investing over $400 bn in 54 Muslim countries: Wang Yi