(ਸਮਾਜ ਵੀਕਲੀ)
ਮਿੱਟੀ ਨਾਲ ਕੀ ਨਰਾਜ਼ਗੀ
ਤੇ ਪਾਣੀ ਨਾਲ ਰੋਸਾ ਕਾਸਤੋਂ
ਜੇ ਸਾਹਾਂ ਚ ਵਸਾ ਕੇ ਰੱਖਿਆ
ਤੇ ਹਾਣੀ ਨਾਲ ਰੋਸਾ ਕਾਸਤੋਂ
ਜੇ ਚੇਤਿਆਂ ਚ ਪਿੰਡ ਵੱਸਦਾ
ਤੇ ਢਾਣੀ ਨਾਲ ਰੋਸਾ ਕਾਸਤੋਂ
ਮੱਖਣਾ….ਵੇ ਲੱਸੀ ਪੀਣਿਆ
ਮਧਾਣੀ ਨਾਲ ਰੋਸਾ ਕਾਸਤੋਂ
ਪੁੱਤ ਨੂੰ ਤੂੰ ਰਾਜਾ ਆਖਦੀ
ਧੀ ਰਾਣੀ ਨਾਲ ਰੋਸਾ ਕਾਸਤੋਂ
ਵੇ ਨਾਵਲ ਤੂੰ ਨਿੱਤ ਪੜ੍ਹਦਾ
ਕਹਾਣੀ ਨਾਲ ਰੋਸਾ ਕਾਸਤੋਂ
ਵੇ ਕਵਿਤਾ ਤੋਂ..ਵੱਧ ਮਿੱਠਿਆ
ਮਰਜਾਣੀ ਨਾਲ ਰੋਸਾ ਕਾਸਤੋਂ
ਕਿੱਥੇ ਮਹਿਕਦਾ ਏਂ ਫੁੱਲ ਬਣਕੇ
ਵੇ ਟਾਹਣੀ ਨਾਲ ਰੋਸਾ ਕਾਸਤੋਂ
ਵੇ ਡੇਰਿਆਂ ‘ਤੇ ਧੱਕੇ ਖਾਣਿਆਂ
ਵੇ ‘ਬਾਣੀ’ ਨਾਲ ਰੋਸਾ ਕਾਸਤੋਂ।
ਬੇਅੰਤ ਗਿੱਲ
99143/81958