ਸਿਵਲ ਸਰਜਨ ਸਾਹਿਬ ਹੁਸ਼ਿਆਰਪੁਰ ਦੀ ਬੰਦ ਪਈ ਕੋਠੀ ਵਿੱਚ ਹੀ ਫੈਲ ਰਿਹਾ ਹੈ ਡੇਂਗੂ।

ਹਸਪਤਾਲ ਵਿੱਚ ਹਜ਼ਾਰਾਂ ਲੀਟਰ ਪਾਣੀ ਦੀ ਲੀਕੇਜ ਹੋ ਰਹੀ ਹੈ, ਜੇਕਰ ਇੱਕ ਹਫ਼ਤੇ ਦੇ ਅੰਦਰ ਅੰਦਰ ਪਾਣੀ ਬੰਦ ਨਾ ਹੋਇਆ ਤਾਂ ਬਸਪਾ ਵੱਲੋਂ ਪੱਕਾ ਧਰਨਾ ਲਗਾਇਆ ਜਾਵੇਗਾ : ਦਿਨੇਸ਼ ਕੁਮਾਰ ਪੱਪੂ

ਹੁਸ਼ਿਆਰਪੁਰ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਬਹੁਜਨ ਸਮਾਜ ਪਾਰਟੀ ਹੁਸ਼ਿਆਰਪੁਰ ਦਾ ਇੱਕ ਵਫ਼ਦ ਦਿਨੇਸ਼ ਕੁਮਾਰ ਪੱਪੂ ਸਕੱਤਰ ਬਸਪਾ ਪੰਜਾਬ ਦੀ ਅਗਵਾਈ ਹੇਠ ਐਸ. ਐਮ. ਓ. ਡਾ. ਮਨਮੋਹਨ ਸਿੰਘ ਜੀ ਨੂੰ ਮਿਲਿਆ ਜਿਸ ਵਿੱਚ ਬਸਪਾ ਆਗੂ ਸ਼ਤੀਸ਼ ਪਾਲ, ਬਲਵਿੰਦਰ ਸਿੰਘ, ਜੌਨੀ ਵੋਹਰਾ, ਇੰਦਰਜੀਤ ਸਿੰਘ, ਰਣਦੀਪ ਸਿੰਘ ਠਾਕੁਰ, ਅਨਮੋਲ ਠਾਕੁਰ, ਮੋਨੂੰ ਅਤੇ ਆਕਾਸ਼ ਹਾਜ਼ਰ ਸਨ। ਬਸਪਾ ਆਗੂ ਨੇ ਕਿਹਾ ਕਿ ਪਿੱਛਲੇ ਇੱਕ ਹਫ਼ਤੇ ਤੋਂ ਹਸਪਤਾਲ ਅੰਦਰ 10-15 ਕਵਾਟਰ ਜੋ ਕਿ ਬੰਦ ਪਏ ਹਨ ਅਤੇ ਸੀ.ਐਮ.ਓ. ਅਤੇ ਐਸ. ਐਮ. ਓ. ਦੀ ਕੋਠੀ ਬੰਦ ਪਈ ਹੈ ਉਸ ਦੀਆਂ ਟੁੱਟੀਆਂ ਨਸ਼ਾ ਕਰਨ ਵਾਲਿਆਂ ਨੇ ਚੋਰੀ ਕਰ ਲਈਆਂ ਹਨ ਜਿਸ ਦੇ ਕਾਰਨ ਕਵਾਟਰਾਂ ਵਿੱਚੋਂ ਪੰਜ-ਪੰਜ ਜਗਾਹ ਤੋਂ ਪਾਣੀ ਲੀਕ ਕਰ ਰਿਹਾ ਹੈ । ਕਈ ਥਾਵਾਂ ਤੇ ਤਾਂ ਪਾਣੀ ਫੁੱਟ-ਫੁੱਟ ਭਰਿਆ ਹੋਇਆ ਹੈ ਜਿਸ ਕਰਕੇ ਡੇਂਗੂ ਫੈਲਣ ਦਾ ਖ਼ਤਰਾ ਬਣਿਆ ਹੈ। ਐਸ. ਐਮ. ਓ. ਸਾਹਿਬ ਨੇ ਬਸਪਾ ਆਗੂਆਂ ਨੂੰ ਭਰੋਸਾ ਦਿਵਾਇਆ ਕਿ ਇਹ ਲੀਕੇਜ ਇੱਕ ਦੋ ਦਿਨ ਦੇ ਅੰਦਰ ਅੰਦਰ ਠੀਕ ਕਰਾ ਦਿੱਤੀ ਜਾਵੇਗੀ। ਬਸਪਾ ਆਗੂਆਂ ਵੱਲੋਂ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਲੀਕੇਜ ਇੱਕ ਦੋ ਦਿਨ ਦੇ ਅੰਦਰ ਅੰਦਰ ਠੀਕ ਨਾ ਹੋਈ ਤਾਂ ਅਸੀਂ ਬਸਪਾ ਹਾਈਕਮਾਂਡ ਨਾਲ ਸਲਾਹ ਮਸ਼ਵਰਾ ਕਰਕੇ 29 ਤਾਰੀਖ ਨੂੰ ਸਿਵਲ ਸਰਜਨ ਦੀ ਕੋਠੀ ਅੱਗੇ ਪੱਕਾ ਧਰਨਾ ਲਾਵਾਂਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਲਾਦੀਆਂ ਵਿਖੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦੀ ਫਰੀ ਬੈੱਡ ਸੇਵਾ ਦੇ ਬੋਰਡ ਲੱਗੇ
Next articleਇੰਗਲੈਂਡ ਦੀ ਧਰਤੀ ਤੇ ਸੰਗੀਤਕ ਬਰੀਕੀਆਂ ਦਾ ਗਿਆਨ ਵੰਡਣ ਵਾਲੇ ਪ੍ਰਸਿੱਧ ਵਿਦਵਾਨ “ਨਿਕਲਸਨ ਆਫਤਾਬ”: ਧਰਮਿੰਦਰ ਮਸਾਣੀ