ਸਿਵਲ ਸਰਜਨ ਮਾਨਸਾ ਵੱਲੋਂ ਜਥੇਬੰਦੀ ਦੀ ਨਵੇਂ ਸਾਲ ਦੀ ਡਾਇਰੀ ਰਿਲੀਜ਼

ਕੈਪਸਨ : ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਡਾਇਰੀ ਰਿਲੀਜ਼ ਕਰਨ ਮੌਕੇ ਸਿਵਲ ਸਰਜਨ ਡਾ ਰਣਜੀਤ ਸਿੰਘ ਰਾਏ ਅਤੇ ਹੋਰ ਸਿਹਤ ਕਰਮਚਾਰੀ।

ਸਮਾਜ ਵੀਕਲੀ ਯੂ ਕੇ-        

ਮਾਨਸਾ, 31 ਦਸੰਬਰ ( ਚਾਨਣ ਦੀਪ ਸਿੰਘ ਔਲਖ)-  ਮਲਟੀਪਰਪਜ਼ ਹੈਲਥ ਇੰਪਲਾਈਜ਼ ਯੂਨੀਅਨ ਜ਼ਿਲ੍ਹਾ ਮਾਨਸਾ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਮਾਨਸਾ ਵਿਖੇ ਇੱਕ ਇਕੱਤਰਤਾ ਕੀਤੀ ਗਈ। ਇਸ ਇਕੱਤਰਤਾ ਵਿੱਚ ਸਿਹਤ ਕਰਮਚਾਰੀਆਂ ਨੂੰ ਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਇਸ ਉਪਰੰਤ ਜਥੇਬੰਦੀ ਵੱਲੋਂ ਤਿਆਰ ਕਰਵਾਈ ਗਈ ਨਵੇਂ ਸਾਲ ਦੀ ਡਾਇਰੀ ਮਾਣਯੋਗ ਸਿਵਲ ਸਰਜਨ ਮਾਨਸਾ ਡਾ. ਰਣਜੀਤ ਸਿੰਘ ਰਾਏ ਤੋਂ ਰਿਲੀਜ਼ ਕਰਵਾਈ ਗਈ। ਬਲਾਕ ਪ੍ਰਧਾਨ ਮਲਕੀਤ ਸਿੰਘ ਅਤੇ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਡਾਇਰੀ ਵਿਚ ਸਿਹਤ ਵਿਭਾਗ ਨਾਲ ਸਬੰਧਤ ਪ੍ਰਮੁੱਖ ਦਿਨਾਂ ਨੂੰ ਪ੍ਰਕਾਸ਼ਿਤ ਕੀਤਾ ਗਿਆ ਹੈ। ਡਾਇਰੀ ਦੇ ਪਹਿਲੇ ਪੰਨਿਆਂ ਤੇ ਮਲਟੀਪਰਪਜ਼ ਨਾਲ ਸਬੰਧਤ ਕੰਮਾਂ ਨੂੰ ਥਾਂ ਦਿੱਤੀ ਗਈ ਹੈ, ਜਿਸ ਵਿਚ ਮਲੇਰੀਆ, ਡੇਂਗੂ, ਚਿਕਨਗੁਨੀਆਂ ਤੋਂ ਹੋਣ ਵਾਲੀਆਂ ਬਿਮਾਰੀਆਂ ਅਤੇ ਬਚਾਅ ਸਬੰਧੀ ਵੀ ਜਾਣਕਾਰੀ ਦਿੱਤੀ ਗਈ ਹੈ। ਡਾਇਰੀ ਨੂੰ ਹੋਰ ਵੀ ਸਾਰਥਕ ਬਣਾਉਣ ਲਈ ਇਸ ਰਾਹੀਂ ਸਾਫ ਸਫਾਈ, ਪੌਸ਼ਟਿਕ ਆਹਾਰ ਅਤੇ ਸਿਹਤ ਵਿਭਾਗ ਨਾਲ ਸਬੰਧਿਤ ਹੋਰ ਵੀ ਅਹਿਮ ਜਾਣਕਾਰੀਆਂ ਦਿੱਤੀਆਂ ਗਈਆਂ ਹਨ। ਇਸ ਮੌਕੇ ਜਥੇਬੰਦੀ ਦੇ ਆਗੂ ਨਿਰਮਲ ਸਿੰਘ ਕਣਕਵਾਲੀਆ ਨੇ ਦੱਸਿਆ ਕਿ ਜੱਥੇਬੰਦੀ ਵਲੋਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਸਬੰਧੀ ਸੰਘਰਸ਼ ਕੀਤਾ ਜਾ ਰਿਹਾ ਹੈ ਅਤੇ ਭਵਿੱਖ ਵਿਚ ਵੀ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਰਾਮ ਕੁਮਾਰ, ਸੰਜੀਵ ਕੁਮਾਰ, ਪ੍ਰਤਾਪ ਸਿੰਘ, ਸੰਦੀਪ ਸਿੰਘ, ਅਵਤਾਰ ਸਿੰਘ, ਗੁਰਿੰਦਰਜੀਤ, ਬਲਜੀਤ ਸਿੰਘ ਆਦਿ ਵੀ ਹਾਜ਼ਰ ਸਨ।

ਚਾਨਣ ਦੀਪ ਸਿੰਘ ਔਲਖ, ਸੰਪਰਕ 9876888177

Previous articleਇੰਡੀਆ’ ਪੂਜਾ ਸਥਾਨਾਂ ਦੇ ਕਾਨੂੰਨ ਨੂੰ ਲੈ ਕੇ SC ਕੋਲ ਜਾਵੇਗੀ, ਦਖਲ ਦੀ ਅਰਜ਼ੀ ਦਾਇਰ ਕਰੇਗੀ
Next articleਰੋਹਿਤ ਸ਼ਰਮਾ ਨੇ ਖੁਸ਼ੀ ਨਾਲ ਦਿੱਤੀ ਵਿਦਾਈ, ਰਵੀ ਸ਼ਾਸਤਰੀ ਨੇ ਸੰਨਿਆਸ ਨੂੰ ਲੈ ਕੇ ਕਹੀ ਵੱਡੀ ਗੱਲ