ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਵਲੋਂ 2 ਅਕਤੂਬਰ ਨੂੰ ਫਿਲੌਰ ਵਿੱਚ ਸਿਹਤ ਸਹੂਲਤਾਂ ਬਚਾਉਣ ਲਈ ਕੀਤੇ ਜਾਣ ਵਾਲੇ ਪ੍ਰਦਰਸ਼ਨ ਦੀ ਤਿਆਰੀ ਸਬੰਧੀ ਮੀਟਿੰਗ।

*ਸੰਘਰਸ਼ ਦੇ ਦਬਾਅ ਸਦਕਾ ਪਿੰਡ ਭੈਣੀ, ਮਨਸੂਰਪੁਰ ਤੇ ਮਹਿਸਮਪੁਰ ਦੀਆਂ ਪੇਂਡੂ ਡਿਸਪੈਂਸਰੀਆਂ ਮੁੜ ਸੁਰਜੀਤ ਕਰਨੀਆਂ ਸੰਘਰਸ਼ ਦੀ ਅੰਸ਼ਕ ਜਿੱਤ*2 ਅਕਤੂਬਰ ਦੇ ਇਕੱਠ ਵਿੱਚ ਕਰਾਂਗੇ ਪੜਾਅਵਾਰ ਤਿੱਖੇ ਸੰਘਰਸ਼ ਦਾ ਐਲਾਨ :- ਜਰਨੈਲ ਫਿਲੌਰ
ਫਿਲੌਰ, ਅੱਪਰਾ (ਜੱਸੀ)-ਅੱਜ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ ਸਮੂਹ ਕਮੇਟੀ ਅਤੇ ਵੱਖ ਵੱਖ ਪਿੰਡਾ ਵਿੱਚ ਇਸ ਲੜੇ ਜਾ ਰਹੇ ਅੰਦੋਲਨ ਨੂੰ ਲੈ ਕੇ ਪਿੰਡਾਂ ਵਿੱਚ ਬਣਾਈਆਂ ਗਈਆਂ ਕਮੇਟੀਆਂ ਦੇ ਨੁਮਾਇੰਆਂ ਦੀ ਮੀਟਿੰਗ ਦਿੱਲੀ ਸ਼ਹੀਦਾ ਦੀ ਯਾਦਗਰ ਦਫਤਰ ਫਿਲੌਰ ਵਿੱਖੇ ਹੋਈ । ਜਿਸ ਦੀ ਪ੍ਰਧਾਨਗੀ ਸਰਪੰਚ ਮਦਨ ਲਾਲ ਕੰਗ ਅਰਾਈਆਂ ਅਤੇ ਨੌਜਵਾਨ ਆਗੂ ਅਮਰਜੀਤ ਲਾਡੀ ਮਹਿਸਮਪੁਰ ਨੇ ਕੀਤੀ । ਮੀਟਿੰਗ ਵਿੱਚ ਪਿੱਛਲੇ ਕੀਤੇ ਗਏ ਕੰਮਾ ਦਾ ਰੀਵਿਊ ਕੀਤਾ ਗਿਆ ਅਤੇ  ਆਉਣ ਵਾਲੇ ਕੰਮਾ ਵਿੱਚ 2 ਅਕਤੂਬਰ ਦੇ ਵੱਡੇ ਜਨਤਕ ਇੱਕਠ ਦੇ ਪ੍ਰਬੰਧਾ ਦੀਆਂ ਜਿੰਮੇਵਾਰੀਆਂ ਦੀ ਵੰਡ ਕੀਤੀ ਗਈ । ਵੱਖ ਵੱਖ ਪਿੰਡਾਂ ਵਿੱਚੋ ਆਏ ਸਾਥੀਆਂ ਨੇ 50 ਦਿਨ 50 ਪਿੰਡ 50 ਮੀਟਿੰਗਾਂ ਦੇ ਤਹਿਤ ਹੋ ਰਹੀਆਂ ਮੀਟਿੰਗਾਂ ਦੇ ਅਸਰਦਾਰ ਪ੍ਰਭਾਵ ਬਾਰੇ ਦੱਸਿਆ ਉਹਨਾ ਕਿਹਾ ਕਿ ਲੋਕ ਇਸ ਲੜਾਈ ਨੂੰ ਲੜਨ ਲਈ ਬਿਲਕੁਲ ਤਿਆਰ ਹਨ । ਇਸ ਸਮੇਂ ਆਗੂਆਂ ਨੇ ਦੱਸਿਆ ਕਿ 2 ਅਕਤੂਬਾਰ ਵਾਲੇ ਦਿਨ ਤਹਿਸੀਲ ਫਿਲੌਰ ਵਿੱਚੋਂ ਲੋਕ ਗੱਡੀਆਂ ਟਰਾਲੀਆਂ ਭਰ ਭਰ ਕੇ ਆਉਣ ਦੀ ਤਿਆਰੀ ਕਰ ਰਹੇ ਹਨ। ਆਗੂਆਂ ਨੇ ਦੱਸਿਆ ਕਿ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਤਹਿਸੀਲ ਫਿਲੌਰ ਦੇ ਅੰਦੋਲਨ ਦੇ ਦਬਾਅ ਸਦਕਾ ਪਿੰਡ ਭੈਣੀ,ਮਨਸੂਰਪੁਰ ਤੇ ਮਹਿਸਮਪੁਰ ਦੀ ਪੇਂਡੂ ਡਿਸਪੈਂਸਰੀਆਂ ਮੁੜ ਸੁਰਜੀਤ ਕੀਤੀਆਂ ਗਈਆਂ ਹਨ ਨੂੰ ਸੰਘਰਸ਼ ਦੀ ਅੰਸ਼ਕ ਜਿੱਤ ਕਰਾਰ ਦਿੱਤਾ ਹੈ। ਇਸ ਸਮੇਂ ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੇ ਪ੍ਰਮੁੱਖ ਆਗੂ ਜਰਨੈਲ ਫਿਲੌਰ ਨੇ ਕਿਹਾ ਕਿ 2 ਅਕਤੂਬਰ ਦੇ ਪ੍ਰਦਰਸ਼ਨ ਮੌਕੇ ਅਗਲੇ ਪੜਾਅਵਾਰ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। ਇਸ ਮੌਕੇ ਤਹਿਸੀਲ ਫਿਲੌਰ ਦੇ ਲੱਗਭੱਗ ਸਾਰੇ ਪਿੰਡਾਂ ਦੇ ਨੁਮਾਂਇੰਦੇ ਸ਼ਾਮਿਲ ਸਨ । ਜਿਹਨਾ ਵਿੱਚ ਮਾਸਟਰ ਹੰਸ ਰਾਜ ਸੰਤੋਖਪੁਰਾ, ਪਰਸ਼ੋਤਮ ਫਿਲੌਰ, ਸਰਪੰਚ ਰਾਮ ਲੁਭਾਇਆ , ਸਰਪੰਚ ਸਰਬਜੀਤ ਭੱਟੀਆਂ , ਸਰਪੰਚ ਮਦਨ ਲਾਲ ,ਸੁਰਿੰਦਰ ਸਿੰਘ ,ਰਜਿੰਦਰ ਸਿੰਘ ਪੰਚ ,ਤਰਜਿੰਦਰ ਦਾਰਾਪੁਰ,ਡਾ ਸੰਦੀਪ ਕੁਮਾਰ , ਅਵਤਾਰ ਦਾਦਰਾ , ਹਨੀ ਫਿਲੌਰ ,ਪਰਮਜੀਤ , ਦਵਿੰਦਰ ਪਾਲ ,ਬੂਟਾ ਰਾਮ , ਪ੍ਰਦੀਪ ਕੁਮਾਰ ,ਤਰਜਿੰਦਰ ਸਿੰਘ,ਗੁਰਮੇਲ ਰਾਮ ,ਸੁਖਜੀਤ ਸਿੰਘ ,ਹਰਦੀਪ ਸਿੰਘ , ਅਮਰਨਾਥ ,ਰਾਹੁਲ ਕੋਰੀ , ਮਾ ਕਰਨੈਲ ਫਿਲ਼ੌਰ ,ਨਿਰਮਲ ਪਾਲ ,ਕੁਲਦੀਪ ਫਿਲੌਰ ,ਸਰਬਜੀਤ ਸਿੰਘ ਭੱਟੀਆਂ , ਸ਼ਾਮਿਲ ਸਨ । ਉਪਰੰਤ ਆਉਣ ਵਾਲੇ ਸਮੇ ਵਿੱਚ ਸੰਘਰਸ਼ ਨੂੰ ਹੋਰ ਤੇਜ ਕਰਨ ਲਈ ਅਗਲੇਰੇ ਕਾਰਜਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ ਜਿਸ ਦਾ ਮਤਾ ਮੁੱਖ ਸਲਾਹਕਾਰ  .ਕਰਨੈਲ ਫਿਲੌਰ ਨੇ ਸਾਝਾਂ ਕੀਤਾ ਤੇ ਸਮੂਹ ਕਮੇਟੀ ਨੇ ਹੱਥ ਖੜੇ ਕਰ ਕੇ ਪਾਸ ਕੀਤਾ ਗਿਆ ।
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਜ਼ਿਲ੍ਹਾ ਸੰਗਰੂਰ ਦੇ ਸਾਹਿਤਕਾਰਾਂ ਨੇ ਵਿੱਢੀ ਨਸ਼ਿਆਂ ਦੇ ਮੁਕੰਮਲ ਖ਼ਾਤਮੇ ਦੀ ਮੁਹਿੰਮ         ਯਾਦਗਾਰੀ ਹੋ ਨਿੱਬੜਿਆ ‘ਕਿੰਜ ਨਸ਼ਾ ਮੁਕਤ ਹੋਵੇ ਪੰਜਾਬ’ ਦਾ ਗੋਸ਼ਟੀ ਸਮਾਗਮ
Next articleਅੱਜ ਵਿਸ਼ਵ ਪੰਜਾਬੀ ਸਭਾ ਕੇਨੈਡਾ ਵੱਲੋਂ ਪੰਜਾਬੀ ਮਾਂ ਬੋਲੀ ਲਈ ਕੱਢੀ ਜਾ ਰਹੀ ਪੰਜ ਰੋਜ਼ਾ ਬਸ ਰੈਲੀ ਪੰਜਾਬ ਭਵਨ, ਚੰਡੀਗੜ੍ਹ ਤੋਂ ਤੋਰੀ ਗਈ