ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ” ਦੀ ਫਿਲੌਰ ਦੇ ਮੁਹੱਲਾ ਸੰਤੋਖਪੁਰਾ ਵਿਖੇ ਵਿਸ਼ਾਲ ਮੀਟਿੰਗ 

*ਜਿਸ ਅੰਦੋਲਨ ਦੀ ਅਗਵਾਈ ਸਾਡੀਆਂ ਮਾਂਵਾਂ ਕਰਨ ਉਸ ਅੰਦੋਲਨ ਨੂੰ ਕੋਈ ਵੀ ਰੋਕ ਨਹੀ ਸਕਦਾ-ਆਗੂ*
ਜਲੰਧਰ, ਫਿਲੌਰ (ਜੱਸੀ)-ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਦੀ ਮੀਟਿੰਗ ਮੁਹੱਲਾ ਸੰਤੋਖਪੁਰਾ ਫਿਲੌਰ ਵਿਖੇ ਹੋਈ । ਜਿਸ ਦੀ ਅਗਵਾਈ  ਮਨਦੀਪ ਕੌਰ , ਮਾਸਟਰ ਹੰਸ ਰਾਜ , ਡਾ ਸੰਦੀਪ , ਡਾ ਅਸ਼ੋਕ , ਸਰਬਜੀਤ
ਸੀਤਾ ਰਾਣੀ ,ਸਰੋਜ ਰਾਣੀ ,ਦਵਿੰਦਰ ਕਾਕਾ ,ਰਾਮ ਪਾਲ ,ਸਰਬਜੀਤ ਕੈਲੇ  ,ਕਮਲਾ ਦੇਵੀ , ,ਪੂਜਾ , ਪੂਜਾ ਕੁਮਾਰੀ ਦੀ ਅਗਵਾਈ ਵਿੱਚ ਹੋਈ । ਮੀਟਿੰਗ ਵਿਚ ਸਿਵਲ ਹਸਪਤਾਲ ਬਚਾਉ ਸ਼ੰਘਰਸ਼ ਕਮੇਟੀ ਦੇ ਆਗੂ ਸਰਬਜੀਤ ਭੱਟੀਆਂ , ਜਰਨੈਲ ਫਿਲੌਰ, ਵਿਸ਼ਾਲ ਖਹਿਰਾ , ਪਰਸ਼ੋਤਮ ਫਿਲੌਰ ,ਸ਼ਾਮਿਲ ਹੋਏ । ਆਗੂਆ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਅੱਜ ਦੇਸ਼ ਦੀਆਂ ਸਿਹਤ ਸਹੂਲਤਾਂ ਦਾ ਪਾਜ ਨਿਕਲਿਆ ਪਿਆ ਹੈ ਤੇ ਸੂਬੇ ਦੀ ਸਰਕਾਰ ਆਮ ਲੋਕਾਂ ਨੂੰ ਬੇਵਕੂਫ ਬਣਾਉਣ ਦਾ ਲਗਾਤਾਰ ਯਤਨ ਕਰ ਰਹੀਆਂ ਹਨ  । ਡਿਸਪੈਂਸਰੀਆਂ ਬੰਦ ਕਰਕੇ ਮੁਹੱਲਾ ਕਲੀਨਿਕ ਖੋਲੇ ਜਾ ਰਹੇ ਹਨ । ਤੇ ਸਰਕਾਰੀ ਹਸਪਤਾਲਾਂ ਦੇ ਹਾਲਾਤ ਬਹੁਤ ਜਿਆਦਾ ਬੱਦਤਰ ਹਨ ਆਗੂਆਂ ਨੇ  ਕਿ ਫਿਲੌਰ ਸਿਵਲ ਹਸਪਤਾਲ ਨੂੰ ਬਚਾਉਣ ਲਈ 11 ਅਗਸਤ ਨੂੰ ਵੱਡੀ ਗਿਣਤੀ ਵਿੱਚ ਆਉਣ ਦੀ ਅਪੀਲ ਕੀਤੀ ।  ਅੱਜ ਦੀ ਮੀਟਿੰਗ ਦਾ ਮਹੱਤਵਪੂਰਣ ਅੰਗ ਇਹ ਰਿਹਾ ਕਿ ਔਰਤਾਂ ਨੇ ਆਪ ਮੁਹਾਰੇ ਉੱਠ ਕੇ ਕਮੇਟੀ ਵਿੱਚ ਆਉਣ ਦੀ ਪਹਿਲਕਦਮੀ ਕੀਤੀ ਤੇ ਉਪਰੰਤ 13 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ  ਜਿਸ ਵਿੱਚ 6 ਅੋਰਤਾਂ ਚੁਣੀਆਂ ਗਈਆਂ । ਔਰਤਾ ਵਿਚ ਇਸ ਸੰਘਰਸ਼ ਨੂੰ ਲੈ ਕੇ ਅਥਾਹ ਜੋਸ਼ ਦੇਖਣ ਨੂੰ ਮਿਲ ਰਿਹਾ ਉਹਨਾ ਨੇ ਕਿਹਾ ਕਿ ਅਸੀ ਖੁੱਦ ਇਸ ਮੀਟਿੰਗ ਦੀ ਅਗਵਾਈ ਕਰਾਂਗੇ  । ਚੁੱਣੀ ਗਈ ਕਮੇਟੀ ਮਨਦੀਪ ਕੌਰ
ਸੀਤਾ ਰਾਣੀ ,ਸਰੋਜ ਰਾਣੀ ,ਦਵਿੰਦਰ ਕਾਕਾ ,ਰਾਮ ਪਾਲ ,ਸਰਬਜੀਤ ,ਕਮਲਾ ਦੇਵੀ ,ਅਵਤਾਰ ਦਾਦਰਾ ,ਪੂਜਾ ,
ਪੂਜਾ ਕੁਮਾਰੀ ,ਬਲਵਿੰਦਰ ਸਿੰਘ ,ਕੁਲਵਿੰਦਰ ਸਿੰਘ
ਸੌਰਵ ਫਿਲੌਰ ਚੁੱਣੇ ਗਏ । ਉਪਰੰਤ ਮਾਸਟਰ ਹੰਸ ਰਾਜ ਜੀ ਨੇ ਆਏ ਹੋਏ ਸਮੂਹ ਲੋਕਾਂ ਦਾ ਧੰਨਵਾਦ ਕੀਤਾ ਅਤੇ ਵਾਅਦਾ ਕੀਤਾ ਕਿ ਇਕ ਵੱਡੀ ਗੱਡੀ ਭਰ ਕੇ ਇਸ ਅੰਦੋਲਨ ਵਿੱਚ ਸ਼ਾਮਿਲ ਹੋਣਗੇ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਿੰਨੀ ਕਹਾਣੀ (ਤੂੰ ਕੀ ਲੈਣਾ )
Next articleਵਿਧਾਇਕ ਕੋਟਲੀ ਨੇ ਕੀਤੀ ਕੇਂਦਰੀ ਹਵਾਬਾਜ਼ੀ ਮੰਤਰੀ ਸਿੰਧੀਆ ਨਾਲ ਮੁਲਾਕਾਤ