ਸਿਵਲ ਹਸਪਤਾਲ ਬਚਾਓ ਸੰਘਰਸ਼ ਕਮੇਟੀ ਫਿਲੌਰ ਦੀ ਵਿਸ਼ਾਲ ਮੀਟਿੰਗ ਆਯੋਜਿਤ 

ਫਿਲੌਰ, ਅੱਪਰਾ (ਜੱਸੀ)-ਅੱਜ ਪਿੰਡ ਭੱਟੀਆਂ ਵਿਖੇ ਸਰਪੰਚ ਸਰਵਜੀਤ ਸਿੰਘ ,ਬਲਵੀਰ ਕੌਰ , ਹਰਸ਼ੋਕ ਕੁਮਾਰ , ਰਾਜਵਿੰਦਰ ਕੌਰ , ਹਰਮੇਸ਼ ਕੁਮਾਰ , ਰਾਜ ਕੁਮਾਰ , ਚੰਦਰ ਲਾਲ , ਪ੍ਰੇਮ ਕੁਮਾਰ ਦੀ ਅਗਵਾਈ ਵਿੱਚ ਬਹੁਤ ਭਰਵੀ ਮੀਟਿੰਗ ਹੋਈ ਜਿਸ ਵਿੱਚ ਸਿਵਲ ਹਸਪਤਾਲ ਬਚਾਉ ਸੰਘਰਸ਼ ਕਮੇਟੀ ਦੀ ਟੀਮ ਮਾਸਟਰ ਹੰਸ ਰਾਜ , ਵਿਸ਼ਾਲ ਖਹਿਰਾ ਸਰਪੰਚ ਹਰਬੰਸ ਖਹਿਰਾ ,ਜਸਵੰਤ ਬੋਧ ਜਰਨੈਲ ਫਿਲੌਰ ,ਪਰਸ਼ੋਤਮ ਫਿਲੌਰ ਨੇ ਸ਼ਿਰਕਤ ਕੀਤੀ । ਮੀਟਿੰਗ ਨੂੰ ਸੰਬੋਧਨ ਕਰਦਿਆਂ ਜਰਨੈਲ ਫਿਲੌਰ ਨੇ ਕਿਹਾ ਅੱਜ ਆਜਾਦੀ ਦੇ 76 ਸਾਲ ਦੇ ਬੀਤ ਜਾਣ ਦੇ ਬਾਵਜੂਦ ਆਮ ਲੋਕ ਬਿਨਾ ਇਲਾਜ ਤੋ ਮਰਨ ਲਈ ਮਜਬੂਰ ਹਨ ਅੱਜ ਆਮ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ । ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਸ਼ਾਲ ਖਹਿਰਾ ਨੇ ਕਿਹਾ ਕਿ ਇਹ ਆਉ ਜਾਤ ਧਰਮ ਪਾਰਟੀਆਂ ਤੋ ਉਪਰ ਉੱਠ ਕੇ ਇਸ ਲੜਾਈ ਨੂੰ ਜਿੱਤ ਤੱਕ ਲੈ ਕੇ ਜਾਈਏ । ਪਰਸ਼ੋਤਮ ਫਿਲੌਰ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿ ਅੱਜ ਸਿਵਲ ਹਸਪਤਾਲ ਫਿਲੌਰ ਅੰਦਰ ਵੱਖ ਵੱਖ ਅਸਾਮੀਆਂ ਖਾਲੀ ਅਸਾਮੀਆਂ ਬਾਰੇ ਆਖਿਆ ਕਿ ਜਲਦ ਤੋ ਜਲਦ ਭਰੀਆਂ ਜਾਣ  ।ਫਿਲੌਰ ਸਿਵਲ ਹਸਪਤਾਲ ਦੇ ਹਾਲਾਤ ਠੀਕ ਕਰਨ ਲਈ ਇਸ ਲੜਾਈ ਨੂੰ ਘਰਾ ਤੱਕ ਲੈ ਕੇ ਜਾਣ ਦੀ ਲੋੜ ਹੈ । ਇਸ ਨੂੰ ਲਹਿਰ ਬਣਾਉਣ ਦੀ ਲੋੜ ਹੈ ।ਉਪਰੰਤ ਸਰਪੰਚ ਸਰਬਜੀਤ ਭੱਟੀਆਂ ਨੇ ਭਰੋਸਾ ਦਵਾਇਆ ਕਿ ਇਸ ਹੱਕੀ ਲੜਾਈ ਲਈ 11 ਅਗਸਤ ਨੂੰ ਘੱਟੋ ਘੱਟ ਇਕ ਗੱਡੀ ਭਰ ਕੇ ਆਵਾਂਗੇ ਅਤੇ ਆਏ ਹੋਏ ਲੋਕਾ ਦਾ ਧੰਨਵਾਦ ਵੀ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -351
Next articleਸਾਬ ਸ਼ਾਹਪੁਰੀ ਵਲੋਂ ਢੇਸੀ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ