ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਡਾ ਜਸਪ੍ਰੀਤ ਕੌਰ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਮਮਤਾ ਦਿਵਸ ਕੀਤਾ ਗਿਆ ਇਸ ਵਿੱਚ ਜਨਮ ਤੋਂ ਲੈਕੇ 16 ਸਾਲ ਦੇ ਬੱਚਿਆਂ ਤੱਕ ਦੇ ਟੀਕੇ ਲਾਏ ਗਏ ਅਤੇ ਗਰਭਵਤੀ ਮਾਵਾਂ ਦੇ ਟੈਟਨਸ ਦੇ ਟੀਕੇ,ਡਿਪਥੀਰੀਆ ਦੇ ਟੀਕੇ ਵੀ ਲਗਾਏ ਗਏ। ਡਿਲਿਵਰੀ ਸਰਕਾਰੀ ਹਸਪਤਾਲ ਬੰਗਾ ਕਰਵਾਉਣ ਲਈ ਕਿਹਾ ਗਿਆ।ਆਇਰਨ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਮੈਡਮ ਮਨਜੀਤ ਕੌਰ ਮਲਟੀਪਰਪਜ਼ ਹੈਲਥ ਸੁਪਰਵਾਈਜਰ ਫੀਮੇਲ, ਬਲਵੀਰ ਕੌਰ, ਗੁਰਦੀਪ ਕੌਰ, ਏ ਐਨ ਐਮ ਜਗਜੀਤ ਕੌਰ, ਸੀਮਾ, ਪੂਜਾ, ਜਸਪ੍ਰੀਤ ,ਪਰਮਜੀਤ, ਸੁਨੀਤਾ, ਗੁਰਬਖ਼ਸ਼ ਕੌਰ ਆਸ਼ਾ ਵਰਕਰ ਵੀ ਮਮਤਾ ਦਿਵਸ ਤੇ ਸ਼ਾਮਿਲ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly