HOME ਸਿਵਲ ਹਸਪਤਾਲ ਬੰਗਾ ਵਿਖੇ ਹਰ ਸ਼ੁਕਰਵਾਰ ਡੇਂਗੂ ਦੇ ਵਾਰ ਐਕਟੀਵਿਟੀ ਕੀਤੀ ਗਈ।

ਸਿਵਲ ਹਸਪਤਾਲ ਬੰਗਾ ਵਿਖੇ ਹਰ ਸ਼ੁਕਰਵਾਰ ਡੇਂਗੂ ਦੇ ਵਾਰ ਐਕਟੀਵਿਟੀ ਕੀਤੀ ਗਈ।

4

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਸਿਵਲ ਹਸਪਤਾਲ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਦੀ ਰਹਿਨੁਮਾਈ ਹੇਠ ਹਰ ਸ਼ੁਕਰਵਾਰ ਡੇਂਗੂ ਤੇ ਬਾਹਰ ਐਕਟੀਵਿਟੀ ਕੀਤੀ ਇਸ ਵਿੱਚ ਸਪੈਸ਼ਲ ਗੁਰਦੁਆਰੇ, ਮੰਦਿਰ, ਕਮਿਊਨਿਟੀ ਸੈਂਟਰ ਚੈੱਕ ਕੀਤੇ ਗਏ। ਇਸ ਵਿੱਚ ਕੂਲਰ ਅਤੇ ਬਾਕੀ ਭਰੇ ਹੋਏ ਕੰਟੇਨਰਾਂ ਨੂੰ ਖਾਲੀ ਕਰਵਾਇਆ ਗਿਆ ਇਸ ਦੇ ਵਿੱਚ ਨਵਾਂ ਸ਼ਹਿਰ ਦੇ ਸਹਾਇਕ ਸਿਵਲ ਸਰਜਨ ਡਾਕਟਰ ਬਲਵੀਰ ਕੁਮਾਰ ਅਤੇ ਸ਼੍ਰੀ ਜੋਗਿੰਦਰ ਹੈਲਥ ਸੁਪਰਵਾਈਜ਼ਰ ਮੇਲ ਨੇ ਵੱਖ-ਵੱਖ ਟੀਮਾਂ ਦੇ ਕੰਮ ਨੂੰ ਚੈੱਕ ਕੀਤਾ ਗਿਆ ਦੱਸਿਆ ਕਿ ਗਲੀਆਂ ਅਤੇ ਨਾਲੀਆਂ ਵਿੱਚ ਪਾਣੀ ਖੜਾ ਨਹੀਂ ਹੋਣ ਦੇਣਾ ਚਾਹੀਦਾ, ਟੈਂਕੀਆਂ ਦੇ ਢੱਕਣ ਲੱਗੇ ਹੋਣੇ ਚਾਹੀਦੇ ਹਨ ਵਾਧੂ ਸਮਾਨ ਟਾਇਰ, ਟੱਬ ਮਗ ਨਹੀਂ ਹੋਣਾ ਚਾਹੀਦਾ ਹੈ। ਬੁਖਾਰ ਹੋਣ ਤੇ ਖੂਨ ਦੀ ਜਾਂਚ ਕਰਾਉਣੀ। ਸਾਰਿਆਂ ਹਸਪਤਾਲ ਵਿੱਚ ਡੇਂਗੂ ਦੇ ਟੈਸਟ ਫਰੀ ਕੀਤੇ ਜਾਂਦੇ ਹਨ ਅਤੇ ਦਵਾਈ ਫਰੀ ਦਿੱਤੀ ਜਾਂਦੀ ਹੈ। ਇਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ, ਰਣਜੋਧ ਸਿੰਘ ਹੈਲਥ ਸੁਪਰਵਾਈਜ਼ਰ, ਸ੍ਰੀ ਅੰਮ੍ਰਿਤ ਪਾਲ ਸਿੰਘ ਆਸ਼ਾ ਵਰਕਰ, ਬਰੀਡਿੰਗ ਚੈੱਕਰ, ਗੁਰੂ ਨਾਨਕ ਮਿਸ਼ਨ ਹਸਪਤਾਲ ਢਾਕਲੇਰਾਂ ਦੇ ਸਟੂਡੈਂਟ ਨੇ ਡਿਊਟੀ ਕੀਤੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਡਾ. ਅੰਬੇਡਕਰ ਫਾਊਂਡੇਸ਼ਨ ਦੀ ਸਿਹਤ ਸਹਾਇਤਾ ਯੋਜਨਾ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਆਰੰਭ : ਸ੍ਰੀ ਮੋਹਿਤ ਭਾਰਦਵਾਜ
Next articleਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਤਵ ਅਭਿਆਨ ਮਨਾਇਆ ਗਿਆ।