ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾਂ ) ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਅਤੇ ਬੰਗਾ ਦੇ ਐਸਐਮਓ ਡਾਕਟਰ ਜਸਵਿੰਦਰ ਸਿੰਘ ਜੀ ਦੀ ਰਹਿਨੁਮਾ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਪ੍ਰਧਾਨ ਮੰਤਰੀ ਸੁਰੱਖਿਆ ਮਾਤ੍ਤਵ ਅਭਿਆਨ ਮਨਾਇਆ ਗਿਆ। ਇਸ ਵਿੱਚ ਡਾਕਟਰ ਵੀ ਰਵਨੀਤ ਕੌਰ ਅਤੇ ਡਾਕਟਰ ਬਲਜਿੰਦਰ ਕੁਮਾਰ ਨੇ ਗਰਭਵਤੀ ਔਰਤਾਂ ਦਾ ਚੈੱਕ ਅਪ ਕੀਤਾ ਉਹਨਾਂ ਨੂੰ ਆਇਰਨ ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਦਿੱਤੀਆਂ ਗਈਆਂ ਤਾਂ ਕਿ ਹੋਣ ਦੀ ਕਮੀ ਨਾ ਹੋਵੇ ਡਿਲੀਵਰੀ ਸਰਕਾਰੀ ਹਸਪਤਾਲ ਵਿੱਚ ਕਰਾਉਣੀ ਨੌ ਮਹੀਨੇ ਵਿੱਚ ਚਾਰ ਚੈੱਕ ਅਪ ਕਰਾਉਣੇ ਇਸ ਦੇ ਵਿੱਚ ਖੂਨ ਦੇ ਟੈਸਟ ਪਿਸ਼ਾਬ ਤੇ ਟੈਸਟ ਅਤੇ ਦੋ ਵਾਰ ਸਕੈਨਿਗ ਕਰਵਾਉਣੀ ਤਾਂ ਕਿ ਬੱਚੇ ਦੀ ਗਰੋਥ ਅਤੇ ਬੱਚੇ ਦੀ ਪੁਜੀਸ਼ਨ ਬਾਰੇ ਪਤਾ ਲੱਗ ਸਕੇ। ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਖਾਣੀਆਂ, ਮੌਸਮ ਅਨੁਸਾਰ ਫਲ ਸਬਜ਼ੀਆਂ ਖਾਣੀਆਂ, ਟੈਟਨੈਸ ਦੇ ਟੀਕੇ ਲਗਵਾਉਣੇ। ਇਸ ਵਿੱਚ ਮੈਡਮ ਮਨਜੀਤ ਕੌਰ ਹੈਲਥ ਸੁਪਰਵਾਈਜ਼ਰ, ਨੀਲਮ ਰਾਣੀ ਏ ਐਨ ਐਮ, ਜਗਜੀਤ ਕੌਰ, ਸੀਮਾ, ਜਸਪ੍ਰੀਤ, ਪੂਜਾ, ਪਰਮਜੀਤ, ਗੁਰਬਖਸ਼ ਕੌਰ, ਹਰਵਿੰਦਰ ਕੌਰ ਸਟਾਫ ਨਰਸ ਅਤੇ ਗਰਭਵਤੀ ਮਾਮਾ ਸ਼ਾਮਿਲ ਹੋਈਆਂ।



