ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾ ) ਡਾ ਗੁਰਿੰਦਰਜੀਤ ਸਿੰਘ ਸਿਵਲ ਸਰਜਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ ਜਸਵਿੰਦਰ ਸਿੰਘ ਐਸ ਐਮ ਓ ਸਿਵਲ ਹਸਪਤਾਲ ਬੰਗਾ ਜੀ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਬੰਗਾ ਵਿਖੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ ਮਨਦੀਪ ਕਮਲ ਨੇ ਮਮਤਾ ਦਿਵਸ ਦੀ ਚੈਕਿੰਗ ਕੀਤੀ ਇਸ ਵਿੱਚ ਵੈਕਸੀਨ ਅਤੇ ਰਜਿਸਟਰ ਠੀਕ ਪਾਏ ਗਏ। ਆਏਂ ਵਿਆਕਤੀਆਂ ਨੂੰ ਟੀਕਾਕਰਨ ਬਾਰੇ ਜਾਣਕਾਰੀ ਦਿੱਤੀ ਗਈ।ਵੈਕਸੀਨ ਬੱਚਿਆਂ ਨੂੰ ਬੀਮਾਰੀਆਂ ਤੋਂ ਬਚਾਉਂਦੀ ਹੈ ਅਤੇ ਸੇਹਤਮੰਦ ਰੱਖਦੀ ਹੈ। ਇਸ ਵਿੱਚ ਮਿਸਟਰ ਵਿਪਨ ਕੁਮਾਰ ਅਤੇ ਮਿਸਟਰ ਸੁਸ਼ੀਲ ਕੁਮਾਰ ਨੇ ਆਈ ਐਲ ਆਰ ਅਤੇ ਡੀਪਫਰੀਜਰ ਵੀ ਚੈਕ ਕੀਤੇ ਠੀਕ ਪਾਏ ਗਏ ਵੈਕਸੀਨ ਠੀਕ ਰੱਖੀ ਹੋਈ ਸੀ। ਮੈਡਮ ਮਨਜੀਤ ਕੌਰ ਮਲਟੀ ਪਰਪਜ਼ ਹੈਲਥ ਸੁਪਰਵਾਈਜਰ ਫੀਮੇਲ, ਬਲਵੀਰ ਕੌਰ ਏ ਐਨ ਐਮ, ਜਗਜੀਤ ਕੌਰ, ਜਸਪ੍ਰੀਤ ਕੌਰ,ਪੂਜਾ , ਸੀਮਾ, ਗੁਰਬਖਸ਼, ਸੁਨੀਤਾ ਆਸ਼ਾ ਵਰਕਰ ਹਾਜ਼ਰ ਸਨ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj