ਸ਼ਹਿਰ ਦੇ 16-17 ਨੰਬਰ ਮੁਹੱਲਿਆਂ ਦੇ ਲੋਕ ਪਿਛਲੇ 2 ਮਹੀਨਿਆਂ ਤੋਂ ਪੀਣ ਵਾਲੇ ਪਾਣੀ ਨੂੰ ਤਰਸੇ – ਜੈ ਗੋਪਾਲ ਧੀਮਾਨ

ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸੰਵਿਧਾਨ ਹੱਥਾਂ ਵਿਚ ਫੜ੍ਹ ਕੇ ਸੰਵਿਧਾਨ ਨਹੀਂ ਬਚਾਇਆ ਜਾ ਸਕਦਾ।ਸੰਵਿਧਾਨ ਜਿੰਦਗੀ ਜਿਊਣ ਦਾ ਇਕ ਕੀਮਤੀ ਦਿਸ਼ਾ ਨਿਰੇਦਸ਼ ਦੇਣ ਦੀ ਅਗਵਾਈ ਕਰਦਾ ਹੈ। ਸਭ ਨਾਗਰਿਕਾਂ ਨੂੰ ਬਰਾਬਰਤਾ ਦੇ ਅਧਿਕਾਰਾਂ ਦੀ ਅਗਵਾਈ ਕਰਦਾ ਹੈ। ਕੀ ਵੋਟ ਦੀ ਬਰਾਬਰਤਾ ਦੇ ਅਧਿਕਾਰ ਤੋਂ ਸਰਕਾਰ ਦੀ ਸੋਚ ਅੱਗੇ ਵੀ ਵਧੇਗੀ। ਜਿਸ ਨਾਲ ਭੋਜਨ, ਰਹਿਣ, ਸਹਿਣ, ਪੀਣ ਵਾਲਾ ਪਾਣੀ, ਸਿੱਖਿਆ, ਇਨਸਾਫ ਅਤੇ ਬਰਾਬਰਤਾ ਦਾ ਹੱਕ ਮਿਲੇ। ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਅਤੇ ਸੋਨੂ ਮਹਿਤਪੁਰੀ ਨੇ ਨਗਰ ਨਿਗਮ ਦੇ ਘੇਰੇ ਅੰਦਰ ਪੈਂਦੇ ਵਾਰਡ 16,17 ਦੇ ਮੁਹਲੇ ਭੀਮ ਨਗਰ ਅਤੇ ਸੁੰਦਰ ਵਿਖੇ ਜਾ ਕਿ ਲੋਕਾਂ ਦੀਆਂ ਪੀਣ ਵਾਲੇ ਪਾਣੀ ਦੀਆਂ ਮੁਸਿ਼ਕਲਾਂ ਨੂੰ ਸੁਣਿਆਂ ਅਤੇ ਲੋਕਾਂ ਨੂੰ ਪਾਰਟੀ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਲਾਮਬੰਦ ਕਰਕੇ ਉਨ੍ਹਾਂ ਨੂੰ ਮੂਲ ਸੰਵਿਧਾਨਕ ਅਧਿਕਾਰਾਂ ਦੀਆਂ ਕਦਰਾਂ ਕੀਮਤਾਂ ਵਾਰੇ ਦਸਿਆ। ਦੁਖੀ ਲੋਕਾਂ ਨੇ ਨਗਰ ਨਿਗਮ ਦੀਆਂ ਵਿਤਕਰੇ ਭਰੀਆਂ ਨੀਤੀਆਂ ਦੇ ਵਿਰੁੱਧ ਮੁਜਾਹਰਾ ਕੀਤਾ ਤੇ ਕਿਹਾ ਕਿ ਨਗਰ ਨਿਗਮ ਦੇ ਅਧਿਕਾਰੀ ਪੀਣ ਵਾਲੇ ਪਾਣੀ ਵਰਗੀਆਂ ਮੂਲ ਸੰਵਿਧਾਨਕ ਅਧਿਕਾਰਾਂ ਤੋਂ ਲੋਕਾਂ ਅਤੇ ਉਨ੍ਹਾਂ ਦੇ ਬੱਚਿਆਂ ਨੂੰ ਬਾਂਝੇ ਰੱਖ ਕੇ ਉਨ੍ਹਾਂ ਦੇ ਹੱਕਾਂ ਨਾਲ ਖਿਲਵਾੜ ਕਰ ਰਹੀ ਹੈ। ਧੀਮਾਨ ਨੇ ਸੰਵਿਧਾਨਕ ਅਧਿਕਾਰਾ ਦੀਆਂ ਝੂਠੀਆਂ ਦੁਹਾਈਆਂ ਦੇਣ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿਤਕਰੇ ਭਰੇ ਰਵੱਈਏ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਪਿਛਲੇ 2-3 ਮਹੀਨਿਆਂ ਤੋਂ ਲੋਕਾਂ ਦੇ ਘਰਾਂ ਵਿਚ ਪਾਣੀ ਦੀ ਸਪਲਾਈ ਦੀ ਇਕ ਬੂੰਦ ਵੀ ਨਹੀਂ ਪਹੁੰਚੀ ਤੇ ਟਿਊਬਵੈੱਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ। ਉਸ ਦੀ ਥਾਂ ਨਵਾਂ ਟਿਊਬਵੈੱਲ ਲਗਾਉਣ ਵਿਚ ਵੱਡੀ ਦੇਰੀ ਹੋਈ। ਜਿਸ ਕਾਰਨ ਹਾਲੇ ਵੀ ਉਸ ਦਾ ਕੰਮ ਅਧੂਰਾ ਪਿਆ ਹੈ। ਧੀਮਾਨ ਨੇ ਕਿਹਾ ਕਿ ਜਿਨ੍ਹਾਂ ਵਾਟਰ ਟੈਂਕਾ ਦੁਆਰਾ ਪਾਣੀ ਦੀ ਸਪਲਾਈ ਦਿਤੀ ਜਾ ਰਹੀ ਹੈ। ਕੀ ਪਤਾ ਉਹ ਪਾਣੀ ਪੀਣ ਯੋਗ ਮਾਪਦੰਡ ਪੂਰੇ ਵੀ ਕਰਦਾ ਹੈ ਕਿ ਨਹੀਂ। ਪਰ ਇਹ ਟੈਂਕਰ ਦੇਣ ਵਿਚ ਵੀ ਭੇਦ ਭਾਵ ਕੀਤਾ ਜਾਂਦਾ ਹੈ। ਜੋ ਕਿ ਸੰਵਿਧਾਨਕ ਮਰਿਆਦਾ ਦੇ ਵਿਰੁਧ ਹੈ। ਜਿੰਨੀ ਪਾਣੀ ਦੀ ਸਪਲਾਈ ਦਿਤੀ ਜਾਂਦੀ ਹੈ, ਉਹ ਲੋਕਾਂ ਦੀਆਂ ਲੋੜਾਂ ਪੂਰੀਆਂ ਨਹੀਂ ਕਰਦੀ ਤੇ ਲੋਕਾਂ ਨੂੰ ਤੇ ਉਨ੍ਹਾਂ ਦੇ ਬੱਚਿਆਂ ਨੂੰ ਅਤਿ ਗਰਮੀ ਦੇ ਮੌਸਮ ਵਿਚ ਨਹਾਉਣ ਲਈ ਵੀ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਥੋਂ ਤੱਕ ਕਿ ਬੱਚੇ ਵੀ ਨਾ ਨਹਾਉਣ ਕਾਰਨ ਸਿੱਖਿਆ ਤੋਂ ਵਾਂਝੇ ਰਹਿ ਰਹੇ ਹਨ। ਸ਼ਹਿਰ ਵਿਚ ਸਫਾਈ ਅਤੇ ਲੋਕ ਸੇਵਾਵਾਂ ਦੀਆ ਝੂਠੀਆਂ ਦੁਹਾਈਆਂ ਦੇਣ ਵਾਲੀ ਸਰਕਾਰ ਲੋਕਾਂ ਦੀਆਂ ਅੱਖਾਂ ਵਿਚ ਘੱਟਾ ਪਾਉਣ ਦਾ ਕੰਮ ਕਰ ਰਹੀ ਹੈ। ਹੁਸ਼ਿਆਰਪੁਰ ਦੇ ਮੁਹੱਲੇ ਗੈਰ ਮਨੁੱਖਤਾ ਦੇ ਮਾਪਦੰਡ ਵਾਲਾ ਜੀਵਨ ਬਤੀਤ ਕਰ ਰਹੇ ਹਨ ਤੇ ਜੋ ਪਾਰਟੀਆਂ ਲਈ ਸਿਰਫ ਵੋਟ ਬੈਂਕ ਬਣ ਕੇ ਹੀ ਗੁਜਾਰਾ ਕਰ ਰਹੇ ਹਨ ਜਾਂ ਫਿਰ ਲੋਕਾਂ ਵਿਚ ਡਰ ਦਾ ਮਾਹੌਲ ਪੈਦਾ ਕਰਕੇ ਵੋਟ ਤੱਕ ਹੀ ਸੀਮਤ ਕਰ ਰੱਖੇ ਹਨ। ਧੀਮਾਨ ਨੇ ਕਿਹਾ ਕਿ ਗਰੀਬੀ ਕਾਰਨ ਲੋਕਾਂ ਵਿਚ ਆਤਮ ਵਿਸਵਾਤ ਦੀ ਬਹੁਤ ਵੱਡੀ ਕਮੀ ਵੇਖਣ ਨੂੰ ਮਿਲ ਰਹੀ ਹੈ।ਜਿਹੜੀਆਂ ਬਾਲਟੀਆਂ ਅਤੇ ਪਲਾਸਟਿਕ ਦੇ ਬਰਤਨਾਂ ਵਿਚ ਲੋਕ ਪੀਣ ਵਾਲਾ ਅਤੇ ਘਰਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਪਾਣੀ ਭਰਦੇ ਹਨ, ਉਹ ਵੀ ਅਤਿ ਗੰਦੇ ਹਨ। ਬਰਸਾਤ ਦੇ ਦਿਨਾਂ ਵਿਚ ਬਿਨ੍ਹਾਂ ਕਲੋਰੀਨੇਟ ਕੀਤਾ ਪੀਣ ਵਾਲਾ ਸਪਲਾਈ ਕਰਨਾ ਹੋਰ ਵੀ ਨੁਕਸਾਨਦੇਹ ਹੈ। ਜਿਸ ਤਰ੍ਹਾਂ ਦੇ ਉਥੇ ਹਲਾਤ ਹਨ, ਸੁਭਾਵਿਕ ਹੀ ਮਲੇਰੀਆ ਤੇ ਡੈਂਗੂ ਪਨਪ ਰਿਹਾ ਹੋਵੇਗਾ। ਲੋਕਾਂ ਘਰਾਂ ਵਿਚ ਸਲਾਭਾ ਤੇ ਬਦਬੂਦਾਰ ਮਾਹੌਲ ਬਣਿਆ ਹੋਇਆ ਹੈ। ਲੋਕਾਂ ਵਿਚ ਡਰ ਦਾ ਮਾਹੌਲ ਹੈ ਤੇ ਲੋਕ ਅਪਣੇ ਹੱਕਾਂ ਪ੍ਰਤੀ ਅਵਾਜ ਉਠਾਉਣ ਤੋਂ ਵੀ ਕੰਨੀ ਕਤਰਾ ਰਹੇ ਹਨ। ਇਹ ਮੁਹੱਲੇ ਪੂਰੀ ਤਰ੍ਹਾਂ ਹੁਸ਼ਿਆਰਪੁਰ ਸਲੱਮ ਏਰੀਆ ਬਣਿਆ ਪਿਆ ਹੈ। ਹੋਰ ਤੇ ਹੋਰ ਸ਼ਹਿਰੀ ਪਲੈਨਿੰਗ ਅਤੇ ਟਾਉਨ ਪਲੈਨਿੰਗ, ਪੰਜਾਬ ਪ੍ਰਦੂਸ਼ਨ ਕੰਟੋਰਲ ਵਿਭਾਗ ਅਤੇ ਸਿਹਤ ਵਿਭਾਗ ਦੇ ਅਧਿਕਾਰੀ ਸਭ ਅਪਣੀਆਂ ਜਿੰਮੇਵਾਰੀਆਂ ਤੋਂ ਭੱਜ ਰਹੇ ਹਨ। ਇਹ ਇਲਾਕਾ ਵੇਖ ਕੇ ਦਿੱਲੀ ਦਾ ਸਲੱਮ ਏਰੀਆ ਯਾਦ ਆਉਦਾਂ ਹੈ। ਧੀਮਾਨ ਨੇ ਕਿਹਾ ਕਿ ਅਗਰ ਲੋਕਾਂ ਨੂੰ ਜਲਦੀ ਪੀਣ ਵਾਲੇ ਪਾਣੀ ਦੀ ਸਪਲਾਈ ਬਿਨ੍ਹਾਂ ਕਿਸੇ ਭੇਦ ਭਾਵ ਤੋਂ ਨਾ ਸ਼ੁਰੂ ਕੀਤੀ ਤਾਂ ਲੋਕਾਂ ਨੂੰ ਨਾਲ ਲੈ ਕੇ ਮਿੰਨੀ ਸੈਕਟ੍ਰੀਏਟ ਦੇ ਬਾਹਰ ਮੁਜਾਹਰਾ ਕੀਤੀ ਜਾਵੇਗਾ। ਜਿਸ ਦੀ ਸਾਰੀ ਜਿੰਮੇਵਾਰੀ ਨਗਰ ਨਿਗਮ ਦੀ ਹੋਵੇਗੀ। ਇਸ ਮੌਕੇ ਵਿਨੇ ਕਮੁਾਰ, ਨਗਿੰਦਰ ਪਾਸਵਾਨ, ਰੀਟਾ ਕੁਮਾਰੀ, ਲਿਸ਼ਾ, ਮੋਨੀਕਾ, ਸੰਗੀਤਾ, ਸੁਸ਼ੀਲਾ ਦੇਵੀ, ਸੁਰਿੰਦਰ, ਨਾਲੂ, ਦਰਪੇਸ਼, ਰਾਜ ਕਿਸ਼ੋਰ, ਦਵਿੰਦਰ ਕੁਮਾਰ ਆਦਿ ਹਾਜਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleलाहीडीह से माहुल तक की सड़क निर्माण के लिए सड़क पर उतरेंगे,पूर्वांचल किसान यूनियन, सोशलिस्ट किसान सभा और पूर्वांचल खेती किसानी बचाओ अभियान के सम्पर्क संवाद का चौथा दिन
Next articleਸੀ.ਜੇ.ਐਮ ਰਾਜ ਪਾਲ ਰਾਵਲ ਨੇ ਪੈਨਲ ਐਡਵੋਕੇਟਾਂ ਨਾਲ ਕੀਤੀ ਮੀਟਿੰਗ,ਕੌਮੀ ਲੋਕ ਅਦਾਲਤ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਲਈ ਦਿੱਤੇ ਦਿਸ਼ਾ-ਨਿਰਦੇਸ਼