ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਬਰਸਾਤ ਦੇ ਮੌਸਮ ਵਿੱਚ ਸ਼ਹਿਰ ਨਿਵਾਸੀਆਂ ਦੀ ਸਿਹਤ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਮੈਡਮ ਕੋਮਲ ਮਿੱਤਲ ਅਤੇ ਸਿਵਲ ਸਰਜਨ ਡਾ ਬਲਵਿੰਦਰ ਕੁਮਾਰ ਡਮਾਣਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਅਤੇ ਸਹਾਇਕ ਕਮਿਸ਼ਨਰ ਫੂਡ ਸੇਫਟੀ ਰਜਿੰਦਰ ਪਾਲ ਸਿੰਘ ਦੀ ਰਹਿਨੁਮਾਈ ਹੇਠ ਜਿਲ੍ਹਾ ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ, ਮੁਨੀਸ਼ ਸੋਢੀ, ਵਿਵੇਕ ਕੁਮਾਰ ਅਤੇ ਉਹਨਾਂ ਦੀ ਸਮੁੱਚੀ ਟੀਮ ਵਲੋਂ ਸ਼ਹਿਰ ਦੀਆਂ ਵੱਖ ਵੱਖ ਥਾਵਾਂ ਤੇ ਫੂਡ ਸੇਫਟੀ ਮਾਪ ਦੰਡਾਂ ਅਨੁਸਾਰ ਖਾਦ ਪਦਾਰਥਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਟੀਮ ਵਲੋਂ ਆਈਸ ਫੈਕਟਰੀਆਂ, ਆਈਸ ਕਰੀਮ ਫੈਕਟਰੀਆਂ ਅਤੇ ਰੈਸਟੋਰੈਂਟਾਂ ਦੀ ਚੈਕਿੰਗ ਕੀਤੀ ਗਈ। ਇਸੇ ਤਰਾਂ ਸ਼ਹਿਰ ਦੇ ਵੱਖ ਵੱਖ ਸਥਾਨਾਂ ਤੇ ਗੋਲਗੱਪੇ ਦੇ ਵੈਂਡਰ ਤੇ ਰੇਹੜੀਆਂ ਦੀ ਚੈਕਿੰਗ ਕੀਤੀ ਗਈ। ਇਹਨਾਂ ਸਭ ਨਾਲ ਸੰਬੰਧਿਤ ਵਿਅਕਤੀਆਂ ਨੂੰ ਫੂਡ ਸੇਫਟੀ ਅਫ਼ਸਰ ਵੱਲੋਂ ਹਿਦਾਇਤ ਕੀਤੀ ਗਈ ਕਿ ਖਾਦ ਪਦਾਰਥਾਂ ਨੂੰ ਬਣਾਉਣ ਲਈ ਸਾਫ਼ ਪੀਣ ਯੋਗ ਪਾਣੀ ਦਾ ਇਸਤੇਮਾਲ ਕੀਤਾ ਜਾਵੇ। ਜਿੱਥੇ ਇਹ ਖਾਦ ਪਦਾਰਥ ਤਿਆਰ ਕੀਤੇ ਜਾਂਦੇ ਹਨ, ਉਹ ਜਗ੍ਹਾ ਬਿਲਕੁੱਲ ਸਾਫ਼ ਸੁਥਰੀ ਹੋਣੀ ਚਾਹੀਦੀ ਹੈ ਤੇ ਖਾਣਾ ਬਣਾਉਣ ਤੇ ਵਰਤਾਉਣ ਵਾਲੇ ਵਿਅਕਤੀ ਦੇ ਹੱਥ ਅਤੇ ਕੱਪੜੇ ਬਿਲਕੁਲ ਸਾਫ ਸੁਥਰੇ ਹੋਣੇ ਚਾਹੀਦੇ ਹਨ ਅਤੇ ਨੌਂਹ ਕੱਟੇ ਹੋਣੇ ਚਾਹੀਦੇ ਹਨ। ਸਿਰ ਤੇ ਕੈਪ ਅਤੇ ਹੱਥਾਂ ਚ ਦਸਤਾਨੇ ਪਾਏ ਹੋਏ ਹੋਣੇ ਚਾਹੀਦੇ ਹਨ। ਸੇਫਟੀ ਅਫ਼ਸਰ ਵਲੋਂ ਇਹ ਵਾਰਨਿੰਗ ਵੀ ਦਿੱਤੀ ਗਈ ਕਿ ਖਾਣ ਪੀਣ ਦੇ ਪਦਾਰਥਾਂ ਵਿੱਚ ਕਿਸੇ ਕਿਸਮ ਦੀ ਕੁਤਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਹ ਚੈਕਿੰਗ ਮੁਹਿੰਮ ਇਸੇ ਤਰਾਂ ਜਾਰੀ ਰਹੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਨਵ ਨਿਯੁਕਤ ਜਿਲ੍ਹਾ ਸਿੱਖਿਆ ਅਫਸਰ ਦਾ ਜਿੰਮੇਵਾਰੀ ਸੰਭਾਲਣ ਸਮੇਂ ਸਾਥੀਆਂ ਵਲੋਂ ਕੀਤਾ ਗਿਆ ਸਵਾਗਤ
Next articleਮਾਤਰੀ ਮੌਤਾਂ ਦੀ ਸਮੀਖਿਆ ਕਰਨ ਲਈ ਮੈਟਰਨਲ ਡੈਥ ਰੀਵਿਊ ਕਮੇਟੀ ਦੀ ਹੋਈ ਮੀਟਿੰਗ