ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ‘ਚ ਕ੍ਰਿਸਮਿਸ ਦਾ ਦਿਹਾੜਾ ਮਨਾਇਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ )-ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ਕ੍ਰਿਸਮਿਸ ਦੇ ਦਿਹਾੜੇ ਸਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ । ਇਸ ਦੌਰਾਨ ਸਕੂਲ ਵਿਚ ਸਵੇਰੇ ਸਪੈਸ਼ਲ ਅਸੈਂਬਲੀ ਕਰਵਾਈ ਗਈ, ਜਿਸ ਵਿਚ ਦਸਵੀ ਜਮਾਤ ਦੀ ਵਿਦਿਆਰਥਣ ਗੁਰਵੰਸ਼ ਕੌਰ ਨੇ ਆਪਣੀ ਸਪੀਚ ਰਾਹੀ ਪ੍ਰਭੂ ਯਿਸੂ ਮਸੀਹ ਦੇ ਜੀਵਨ ਬਾਰੇ ਚਾਨਣਾ ਪਾਇਆ । ਕੇ. ਜੀ ਵਿੰਗ ਦੇ ਵਿਦਿਆਰਥੀ ਸੈਂਟਾ ਕਲਾਜ ਦੀ ਡਰੈੱਸ ਵਿੱਚ ਆਏ ਅਤੇ ਬੱਚਿਆਂ ਵੱਲੋਂ ਕ੍ਰਿਸਮਿਸ ਟਰੀ ਵੀ ਸਜਾਇਆ ਗਿਆ| । ਸਕੂਲ ਵਿੱਚ ਸੈਟਾਂ ਕਲਾਜ ਵੱਲੋਂ ਸਾਰੇ ਹੀ ਬੱਚਿਆਂ ਨੂੰ ਸਵੀਟਸ ਵੰਡੀਆਂ ਗਈਆਂ ।ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ,

ਪ੍ਰਸ਼ਾਸਕ ਇੰਜੀਨੀਅਰ ਨਿਮਰਤਾ ਕੌਰ ਅਤੇ ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ ਨੇ ਵਿਦਿਆਰਥੀਆਂ ਅਤੇ ਸਟਾਫ ਨੂੰ ਕ੍ਰਿਸਮਿਸ ਦੇ ਦਿਹਾੜੇ ਦੀ ਵਧਾਈ ਦਿੱਤੀ । ਇਸ ਮੌਕੇ ਮੈਡਮ ਨਰਿੰਦਰ ਪੱਤੜ, ਰਣਧੀਰ ਸਿੰਘ, ਰੇਨੂੰ ਬਾਲਾ, ਜਸਵਿੰਦਰ ਸਿੰਘ, ਅਨੀਤਾ ਸਹਿਗਲ, ਰਜਨੀ ਅਰੋੜਾ, ਰਣਜੀਤ ਸਿੰਘ, ਨੀਲਮ ਕਾਲੜਾ, ਮੀਨਾਕਸ਼ੀ, ਹਰਜਿੰਦਰ ਸਿੰਘ, ਸਿੰਦਰਪਾਲ ਕੌਰ, ਕੁਲਵਿੰਦਰ ਕੌਰ, ਸੁਮਨਦੀਪ ਕੌਰ, ਦਲਜੀਤ ਕੌਰ, ਰਾਜ ਰਾਣੀ, ਮਨਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।

 

Previous articleਜੀ ਡੀ ਗੋਇਨਕਾ ਇੰਟਰਨੈਸ਼ਨਲ ਸਕੂਲ ਵਿਖੇ ਧੂਮਧਾਮ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਇਆ ਗਿਆ
Next articleਮੈਗਾ ਮਾਪੇ ਅਧਿਆਪਕ ਮਿਲਣੀ ਦਾ ਉੱਪ ਜ਼ਿਲ੍ਹਾ ਸਿੱਖਿਆ ਅਧਿਕਾਰੀ ਬਿਕਰਮਜੀਤ ਸਿੰਘ ਥਿੰਦ ਦੁਆਰਾ ਨਿਰੀਖਣ