HOME ਐਸ ਟੀ ਐਸ ਕੰਪਨੀ ਚ ਕ੍ਰਿਸਮਸ ਦੇ ਮੌਕੇ ਤੇ ਸ਼ਾਨਦਾਰ ਪਾਰਟੀ ਦਾ...

ਐਸ ਟੀ ਐਸ ਕੰਪਨੀ ਚ ਕ੍ਰਿਸਮਸ ਦੇ ਮੌਕੇ ਤੇ ਸ਼ਾਨਦਾਰ ਪਾਰਟੀ ਦਾ ਆਯੋਜਨ

1
ਕੈਪਸ਼ਨ ਕ੍ਰਿਸਮਸ ਪਾਰਟੀ ਦੇ ਮੌਕੇ ਤੇ ਆਯੋਜਿਤ ਪਾਰਟੀ ਦੌਰਾਨ ਖੁਸ਼ੀ ਦੇ ਰੋਂਚ ਐਸਟੀ ਐਸ ਦਾ ਸਟਾਫ

ਮਨੋਰੰਜਕ ਖੇਡਾਂ ਨਾਲ ਸਿਰਜਿਆ ਰੌਣਕ ਵਾਲਾ ਮਾਹੌਲ

ਵੈਨਕੂਵਰ  (ਸਮਾਜ ਵੀਕਲੀ)  (ਮਲਕੀਤ ਸਿੰਘ)– ਵੈਨਕੂਵਰ ਕੋਮਾਂਤਰੀ ਹਵਾਈ ਅੱਡੇ ਦੇ ਨਜਦੀਕ ਰਿਚਮੰਡ ਟਾਊਨ ਚ ਸਥਿਤ ਵੱਖ ਵੱਖ ਹਵਾਈ ਉਡਾਨਾਂ ਦੇ ਯਾਤਰੂਆਂ ਦੀ ਸਹੂਲਤ ਲਈ ਵਰਤੇ ਜਾਂਦੇ ਸਮਾਨ ਦੀ ਰਿਪੇਅਰ ਲਈ ਮਸ਼ਹੂਰ ਐਸ ਟੀ ਐਸ ਕੰਪਨੀ ਦੇ ਮੈਨੇਜਰ, ਸੁਪਰਵਾਈਜ਼ਰ ਅਤੇ ਬਾਕੀ ਸਟਾਫ ਮੈਂਬਰਾਂ ਵੱਲੋਂ ਕ੍ਰਿਸਮਸ ਦੇ ਮੌਕੇ ਤੇ ਇੱਕ ਸ਼ਾਨਦਾਰ ਪਾਰਟੀ ਦਾ ਆਯੋਜਨ ਕੀਤਾ ਗਿਆ ਇਸ ਤੋਂ ਪਹਿਲਾਂ ਸਾਰੇ ਸਟਾਫ ਵੱਲੋਂ ਰਲ ਮਿਲ ਕੇ ਬਰੇਕਫਾਸਟ ਕੀਤਾ ਗਿਆ ਉਪਰੰਤ ਮਨਪਰਚਾਵੇ ਲਈ ਕੁਝ ਮਨੋਰੰਜਨ ਖੇਡਾਂ ਵੀ ਖੇਡੀਆਂ ਗਈਆਂ ਅਤੇ ਦਿਲਕਸ ਮਿਊਜਿਕ ਦੀ ਤਾਲ ਤੇ ਡਾਂਸ ਵੀ ਕੀਤਾ ਗਿਆ ਇਸ ਮੌਕੇ ਤੇ ਐਸ ਟੀ ਐਸ ਕੰਪਨੀ ਦੇ ਮੈਨੇਜਰ ਫਰੈਂਕਲੀਨ ਵੱਲੋਂ ਕੰਪਨੀ ਦੀ ਮੈਨੇਜਮੈਂਟ ਵੱਲੋਂ ਭੇਜੇ ਗਏ ਵੱਖ ਵੱਖ ਤਰ੍ਹਾਂ ਦੇ ਤੋਹਫੇ ਵੀ ਹਾਜ਼ਰ ਮੁਲਾਜ਼ਮਾਂ ਨੂੰ ਤਕਸੀਮ ਕੀਤੇ ਗਏ ਇਸ ਮੌਕੇ ਤੇ ਹਾਜ਼ਰ ਮੁਲਾਜ਼ਮਾਂ ਚ ਚਲਦੇ ਹਾਸੇ ਠੱਠੇ ਦੌਰਾਨ ਸਮੁੱਚਾ ਮਹੌਲ ਰੰਗੀਨਮਈ ਅਤੇ ਅਨੰਦਮਈ ਬਣਿਆ ਮਹਿਸੂਸ ਹੋਇਆ ਅਖੀਰ ਚ ਸਾਰੇ ਸਟਾਫ ਵੱਲੋਂ ਮਿਲ ਜੁਲ ਕੇ ਸੁਆਦਲੇ ਭੋਜਨ ਦਾ ਆਨੰਦ ਵੀ ਮਾਣਿਆ ਗਿਆ ਇਸ ਮੌਕੇ ਤੇ ਕੰਪਨੀ ਦੇ ਸੁਪਰਵਾਈਜ਼ਰ ਮਾਈਕ, ਅਕਾਊਂਟੈਂਟ ਮਾਰੀਆ, ਕੰਪਿਊਟਰ ਆਪਰੇਟਰ ਆਨਾ, ਡਰਾਈਵਰ ਐਰਿਕ,ਨਿਕ, ਚੈਮ, ਲੁੱਕ ਵਾਂਗ, ਲਾਰਂਸ,ਦਿਲਬਰ,ਹਰਪਾਲ ਸੰਧੂ, ਮਲਕੀਅਤ ਅਤੇ ਹਾਮ ਵੀ ਹਾਜਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਲੰਗਰ ਸੇਵਾ 27 ਦਸੰਬਰ ਨੂੰ ਹੋਵੇਗੀ
Next articleਫੌਜੀ ਸੇਵਾਵਾ ਤੋਂ ਇਨਕਾਰ ਮਗਰੋਂ ਜੰਗ ਚ ਜ਼ਖ਼ਮੀ ਪਸ਼ੂਆਂ ਦੀ ਬਚਾਵ ਮੁਹਿੰਮ ’ਚ ਜੁੱਟਣ ਦਾ ਲਿਆ ਸਲਾਘਾਯੋਗ ਫੈਸਲਾ