ਕੋਲੈਸਟੋ੍ਲ (ਖੂਨ ਗਾੜਾ) ਦੇ ਕਾਰਨ ਅਤੇ ਘਰੈਲੂ ਇਲਾਜ

(ਸਮਾਜ ਵੀਕਲੀ)

ਸਰੀਰ ਨੂੰ ਠੀਕ ਰੱਖਣ ਲਈ ਕੋਲੈਸਟ੍ਰੋਲ ਦੇ ਪੱਧਰ ਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਸਰੀਰ ‘ਚ ਖਰਾਬ ਕੋਲੈਸਟ੍ਰੋਲ ਦੀ ਵਜ੍ਹਾ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਵਧ ਜਾਂਦਾ ਹੈ। ਇਸ ਕਾਰਨ ਦਿਲ ਦਾ ਦੌਰਾ ਪੈਣ ਦਾ ਡਰ ਕਈ ਗੁਣਾ ਵੱਧ ਜਾਂਦਾ ਹੈ। ਕੋਲੈਸਟਰੋਲ ਇੱਕ ਮੋਮ ਕਿਸਮ ਦੀ ਚਰਬੀ ਜਾਂ ਲਿਪਿਡ ਹੁੰਦਾ ਹੈ, ਜੋ ਖੂਨ ਵਿਚ ਸਰਕੂਲੇਟ ਹੁੰਦਾ ਰਹਿੰਦਾ ਹੈ। ਲਿਪਿਡਸ ਪਦਾਰਥ ਪਾਣੀ ਵਿਚ ਨਾ ਘੁਲਣ ਕਰਕੇ ਖੂਨ ਤੋਂ ਅਲੱਗ ਨਹੀਂ ਹੁੰਦਾ। ਚੰਗੇ ਕੋਲੈਸਟਰੋਲ ਦਾ ਪੱਧਰ ਸਰੀਰ ਅੰਦਰ ਸੈੱਲ ਅਤੇ ਹਾਰਮੋਨ ਬਣਾਉਣ ਵਿਚ ਮੱਦਦ ਕਰਦਾ ਹੈ। ਸਰੀਰ ਅੰਦਰ ਜਿਗਰ ਲੋੜੀਂਦਾ ਕੋਲੈਸਟਰੋਲ ਬਣਾਉਂਦਾ ਹੈ। ਬਾਕੀ ਗੈਰ-ਸਿਹਤਮੰਦ ਪ੍ਰੋਸੈੱਸਡ ਤੇ ਟ੍ਰਾਂਸ ਫੈਟਸ ਕਾਰਨ ਇਸਦਾ ਪੱਧਰ ਵਧ ਜਾਂਦਾ ਹੈ।

ਸਰੀਰ ਅੰਦਰ ਕੋਲੈਸਟਰੋਲ ਦੋ ਕਿਸਮ ਦਾ ਐਲਡੀਐਲ (ਮਾੜਾ) ਤੇ ਐਚਡੀਐਲ (ਚੰਗਾ) ਮਿਲਦਾ ਹੈ। ਮਾੜੇ ਕਿਸਮ ਦਾ ਸਮੇਂ ਦੇ ਨਾਲ-ਨਾਲ ਧਮਨੀਆਂ ਨੂੰ ਬਲੌਕ ਕਰਕੇ ਦਿਲ ਅਤੇ ਦਿਮਾਗ ਨੂੰ ਬਿਮਾਰ ਕਰਕੇ ਹਾਰਟ ਅਟੈਕ ਅਤੇ ਸਟ੍ਰੋਕ ਦਾ ਕਾਰਨ ਵੀ ਬਣ ਸਕਦਾ ਹੈ। ਚੰਗਾ ਕੋਲੈਸਟਰੋਲ ਖੂਨ ਦੇ ਦੌਰੇ ਨੂੰ ਠੀਕ ਰੱਖਦਾ ਹੈ। ਸਰੀਰ ਅੰਦਰ ਚੰਗਾ ਕੋਲੈਸਟਰੋਲ ਸੈੱਲ ਦੀਆਂ ਕੰਧਾਂ ਨੂੰ ਠੀਕ ਰੱਖਦਾ ਹੈ, ਸਰੀਰ ਅੰਦਰ ਪਾਚਕ ਐਸਿਡ ਬਣਾਉਣਾ, ਸਰੀਰ ਵਿਚ ਵਿਟਾਮਿਨ-ਡੀ ਅਤੇ ਹਾਰਮੋਨਜ਼ ਦੇ ਪੱਧਰ ਨੂੰ ਸਹੀ ਰੱਖਦਾ ਹੈ।

ਕੋਲੈਸਟਰੋਲ ਵਧਣ ਦੇ ਮੁੱਖ ਸੰਕੇਤ

ਸਾਹ ਫੁੱਲਣਾ ਅਤੇ ਥਕਾਵਟ ਹੋਣੀ
ਥੋੜ੍ਹਾ ਜਿਹਾ ਕੰਮ ਕਰਦੇ ਸਮੇਂ ਹੀ ਜੇਕਰ ਤੁਹਾਡਾ ਸਾਹ ਫੁਲਣ ਲਗਦਾ ਹੈ ਅਤੇ ਥਕਾਵਟ ਹੋ ਜਾਂਦੀ ਹੈ, ਤਾਂ ਇਸ ਦਾ ਮਤਲਬ ਹੈ, ਤੁਹਾਡੇ ਸਰੀਰ ਵਿਚ ਕੋਲੈਸਟ੍ਰੋਲ ਦਾ ਲੈਵਲ ਵਧ ਗਿਆ ਹੈ।

ਜ਼ਿਆਦਾ ਪਸੀਨਾ ਆਉਣਾ
ਗਰਮੀ ਵਿੱਚ ਪਸੀਨਾ ਆਉਣਾ ਇਕ ਆਮ ਗੱਲ ਹੈ। ਜਦੋਂ ਜ਼ਰੂਰਤ ਤੋਂ ਜ਼ਿਆਦਾ ਪਸੀਨਾ ਆਉਣ ਲੱਗਦਾ ਹੈ, ਤਾਂ ਇਹ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੁੰਦਾ ਹੈ ।

ਜ਼ਿਆਦਾ ਭਾਰ ਵਧਣਾ
ਅਚਾਨਕ ਤੋਂ ਲਗਾਤਾਰ ਭਾਰ ਵਧਣ ਲੱਗਣਾ ਵੀ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ। ਇਸ ਲੱਛਣ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ ਅਤੇ ਤੁਰਤ ਚੈੱਕਅਪ ਕਰਵਾਓ ।

ਬਲੱਡ ਪ੍ਰੈਸ਼ਰ ਵਧਣਾ
ਬਲੱਡ ਪ੍ਰੈੱਸ਼ਰ ਵਧਣ ਲੱਗ ਜਾਣਾ ਵੀ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੁੰਦਾ ਹੈ ।

ਜੋੜਾਂ ਵਿੱਚ ਦਰਦ
ਕਮਰ ਦਰਦ, ਗੋਡਿਆਂ ਵਿਚ ਦਰਦ ਜਾਂ ਫਿਰ ਚੋਣਾਂ ਵਿੱਚ ਅਚਾਨਕ ਦਰਦ ਰਹਿਣ ਲੱਗਣਾ ਵੀ ਕੋਲੈਸਟ੍ਰੋਲ ਵਧਣ ਦਾ ਸੰਕੇਤ ਹੋ ਸਕਦਾ ਹੈ।

ਸੀਨੇ ਵਿੱਚ ਦਰਦ ਅਤੇ ਬੇਚੈਨੀ ਰਹਿਣੀ
ਬਿਨਾਂ ਕਿਸੇ ਕਾਰਨ ਅਤੇ ਖਾਣਾ ਖਾਣ ਤੋਂ ਬਾਅਦ ਸੀਨੇ ਵਿੱਚ ਦਰਦ ਅਤੇ ਬੇਚੈਨੀ ਮਹਿਸੂਸ ਹੋਣੀ ਵੀ ਸਰੀਰ ਵਿੱਚ ਹਾਈ ਕੋਲੈਸਟ੍ਰੋਲ ਦਾ ਸੰਕੇਤ ਹੁੰਦਾ ਹੈ ।

(ਘਰੈਲੂ ਇਲਾਜ )
1. ਹਲਦੀ ਸਾਡੇ ਸਰੀਰ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੈ । ਇਸ ਚ ਮੌਜੂਦ ਕਰਕਿਊਮਿਨ ਤੱਤ ਸਾਡੇ ਖੂਨ ਪਤਲਾ ਰੱਖਦਾ ਹੈ । ਇਸ ਲਈ ਜੇ ਤੁਹਾਨੂੰ ਗਾੜ੍ਹੇ ਖ਼ੂਨ ਦੀ ਸਮੱਸਿਆ ਹੈ , ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਹਲਦੀ ਵਾਲਾ ਪਾਣੀ ਜ਼ਰੂਰ ਪੀਓ । ਹਲਦੀ ਵਾਲਾ ਪਾਣੀ ਦੇ ਲਈ ਇਕ ਗਿਲਾਸ ਗਰਮ ਪਾਣੀ ਵਿੱਚ ਅੱਧਾ ਚਮਚ ਹਲਦੀ ਮਿਲਾ ਲਓ ਅਤੇ ਇਸ ਵਿਚ ਨਿੰਬੂ ਵੀ ਮਿਲਾ ਸਕਦੇ ਹੋ ।

ਓਮੇਗਾ ਥ੍ਰੀ ਵਾਲੀਆਂ ਚੀਜ਼ਾਂ
ਓਮੇਗਾ ਥ੍ਰੀ ਵਾਲੀਆਂ ਚੀਜ਼ਾਂ ਵੀ ਖ਼ੂਨ ਨੂੰ ਜੰਮਣ ਨਹੀਂ ਦਿੰਦੀਆਂ । ਇਹ ਚੀਜ਼ਾਂ ਬੁਰੇ ਕੋਲੈਸਟਰੋਲ ਨੂੰ ਬਾਹਰ ਕਰਦੀਆਂ ਹਨ ਅਤੇ ਚੰਗੇ ਕੋਲੈਸਟਰੋਲ ਨੂੰ ਵਧਾਉਂਦੀਆਂ ਹਨ । ਇਸ ਲਈ ਚਿਡ਼ੀਆਂ ਚੀਜ਼ਾਂ ਵਿਚ ਓਮੇਗਾ ਥ੍ਰੀ ਫੈਟੀ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ । ਉਹ ਚੀਜ਼ਾਂ ਜ਼ਿਆਦਾ ਖਾਓ । ਜਿਵੇਂ ਆਲਸੀ , ਅਖਰੋਟ ਜਾਂ ਫਿਰ ਮੱਛੀ ਖਾ ਸਕਦੇ ਹੋ ।

ਅਰਜੁਨ ਦੀ ਛਾਲ ਅਤੇ ਦਾਲਚੀਨੀ
ਖ਼ੂਨ ਨੂੰ ਪਤਲਾ ਕਰਨ ਲਈ ਤੁਸੀਂ ਅਰਜੁਨ ਦੀ ਸ਼ਾਨ ਅਤੇ ਦਾਲਚੀਨੀ ਦਾ ਕਾੜ੍ਹਾ ਬਣਾ ਕੇ ਲੈ ਸਕਦੇ ਹੋ । ਇਹ ਖੂਨ ਨੂੰ ਪਤਲਾ ਕਰਦੇ ਹਨ ਅਤੇ ਬਲੱਡ ਸਰਕੁਲੇਸ਼ਨ ਨੂੰ ਵਧਾਉਂਦੇ ਹਨ । ਇਸ ਦੇ ਲਈ ਇਕ ਗਿਲਾਸ ਪਾਣੀ ਵਿਚ ਇਕ ਚੁਥਾਈ ਚਮਚ ਦਾਲਚੀਨੀ ਅਤੇ ਅੱਧਾ ਚਮਚ ਅਰਜੁਨ ਦੀ ਛਾਲ ਮਿਲਾ ਕੇ ਉਬਾਲੋ । ਜਦੋਂ ਪਾਣੀ ਅੱਧਾ ਰਹਿ ਜਾਵੇ , ਤਾਂ ਇਸ ਪਾਣੀ ਨੂੰ ਸ਼ਾਮ ਨੂੰ ਚਾਰ ਪੰਜ ਵਜੇ ਲਓ । ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆ ਹੈ । ਡਾਇਬਿਟੀਜ਼ ਅਤੇ ਹਾਈ ਕੋਲੈਸਟ੍ਰੋਲ ਦੀ ਸਮੱਸਿਆ ਹੈ , ਉਨ੍ਹਾਂ ਨੂੰ ਅਰਜੁਨ ਦੀ ਛਾਲ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ ।

ਲਾਲ ਮਿਰਚ
ਲਾਲ ਮਿਰਚ ਵਿਚ ਇਸ ਤਰ੍ਹਾਂ ਦੀ ਤੱਤ ਮੌਜੂਦ ਹੁੰਦੇ ਹਨ । ਜੋ ਸਾਡੇ ਖ਼ੂਨ ਨੂੰ ਪਤਲਾ ਰੱਖਦੇ ਹਨ । ਇਸ ਦੇ ਨਾਲ ਸਾਡਾ ਕੋਲੈਸਟ੍ਰੋਲ ਕੰਟਰੋਲ ਰਹਿੰਦਾ ਹੈ ਅਤੇ ਬਲੱਡ ਸਰਕੁਲੇਸ਼ਨ ਠੀਕ ਰਹਿੰਦਾ ਹੈ । ਇਸ ਲਈ ਤੁਸੀਂ ਲਾਲ ਮਿਰਚ , ਜਾਂ ਫਿਰ ਲਾਲ ਸ਼ਿਮਲਾ ਮਿਰਚ ਆਪਣੀ ਡਾਈਟ ਵਿਚ ਸ਼ਾਮਲ ਕਰ ਸਕਦੇ ਹੋ ।

ਅਦਰਕ
ਖੂਨ ਗਾੜ੍ਹੇ ਦੀ ਸਮੱਸਿਆ ਹੋਣ ਤੇ ਰੋਜ਼ਾਨਾ ਅਦਰਕ ਦੀ ਚਾਹ ਬਣਾ ਕੇ ਪੀਓ । ਇਸ ਨਾਲ ਤੁਹਾਡਾ ਖੂਨ ਹਮੇਸ਼ਾ ਪਤਲਾ ਰਹੇਗਾ । ਇਸਦੇ ਲਈ ਇੱਕ ਗਿਲਾਸ ਪਾਣੀ ਵਿੱਚ ਅੱਧਾ ਚਮਚ ਅਦਰਕ ਦੀ ਪੇਸਟ , ਚੁਟਕੀ ਭਰ ਦਾਲਚੀਨੀ ਅਤੇ ਇੱਕ ਇਲਾਇਚੀ ਮਿਲਾ ਕੇ ਕਾੜ੍ਹਾ ਬਣਾ ਲਓ ਅਤੇ ਇਸ ਨੂੰ ਚਾਹ ਦੀ ਤਰ੍ਹਾਂ ਪੀਓ । ਇਸ ਨਾਲ ਖੂਨ ਪਤਲਾ ਰਹੇਗਾ ਅਤੇ ਸਰੀਰ ਦੇ ਕਿਸੇ ਵੀ ਅੰਗ ਵਿਚ ਸੋਜ ਰਹਿੰਦੀ ਹੈ , ਤਾਂ ਉਹ ਵੀ ਠੀਕ ਹੋ ਜਾਵੇਗੀ । ਜਿਨ੍ਹਾਂ ਲੋਕਾਂ ਨੂੰ ਮਾਸਪੇਸ਼ੀਆਂ ਵਿੱਚ ਦਰਦ ਰਹਿੰਦਾ ਹੈ , ਤਾਂ ਉਨ੍ਹਾਂ ਦੀ ਇਹ ਸਮੱਸਿਆ ਵੀ ਠੀਕ ਹੋ ਜਾਂਦੀ ਹੈ ।

ਫਾਈਬਰ ਵਾਲੀਆਂ ਚੀਜ਼ਾਂ ਖਾਓ
ਜਿਹੜੀਆਂ ਚੀਜ਼ਾਂ ਵਿਚ ਫਾਈਬਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ , ਉਨ੍ਹਾਂ ਚੀਜ਼ਾਂ ਨੂੰ ਜ਼ਿਆਦਾ ਖਾਓ । ਤੁਹਾਨੂੰ ਮੰਨਣਾ ਇਸ ਨਾਲ ਪਾਚਨ ਸ਼ਕਤੀ ਠੀਕ ਰਹਿੰਦੀ ਹੈ ਅਤੇ ਖੂਨ ਸਾਫ ਹੁੰਦਾ ਹੈ । ਇਸਦੇ ਲਈ ਤੁਸੀਂ ਬ੍ਰਾਊਨ ਰਾਈਸ , ਗਾਜਰ , ਬਰੋਕਲੀ , ਮੂਲੀ , ਚੁਕੰਦਰ ਜਾਂ ਫਿਰ ਸੇਬ ਖਾ ਸਕਦੇ ਹੋ ।

ਅਮਨ ਆਯੂਰਵੈਦਿਕ ਅਤੇ ਨੈਰੋਥੈਰਪੀ ਸੈਟਰ ਬਾਪਲਾ

ਵੈਦ ਅਮਨਦੀਪ ਸਿੰਘ ਬਾਪਲਾ 9914611496

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੱਕ ਪੜਚੋਲ ਇਹ ਵੀ!
Next articleਤੋਹਫ਼ਾ