ਗੀਤਾਂ ਦੀ ਚੀਰਫਾੜ ਹਾਸ ਵਿਅੰਗ

– ਭਗਵਾਨ ਸਿੰਘ ਤੱਗੜ

ਸਮਾਜ ਵੀਕਲੀ

ਜੇ ਭਲਾ ਆਪਾਂ ਗੀਤਾਂ ਦੀ ਚੀਰਫਾੜ ਕਰੀਏ ਤਾਂ ਕਿਹੋ ਜਿਹਾ ਲੱਗੇਗਾ ਆਉ ਆਪਾਂ ਵਿਚਾਰ ਕਰੀਏ ।ਮੈਂ ਇਕ ਦਿਨ ਬੈਠਕ ਵਿਚ ਬੈਠਾ ਇਕ ਗੀਤ ਗਾ ਰਿਹਾ ਸੀ, ਗੀਤ ਦੇ ਬੋਲ ਸਨ ।
ਕਭੀ ਕਭੀ ਮੇਰੇ ਦਿਲ ਮੇਂ ਖ਼ਿਆਲ ਆਤਾ ਹੈ ।
ਘਰਵਾਲੀ ਇਹ ਗੀਤ ਸੁਣਿਕੇ ਭੱਜੀ ਆਈ ਤੇ ਕੀਹਣ ਲੱਗੀ ਬਸ ਏਥੇ ਹੀ ਗਾਉਣਾ ਬੰਦ ਕਰ ਦਿਉ, ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਕਿ ਨਾ ਗਾਇਆ ਕਰੋ, ਪਾਟੇ ਬਾਂਸ ਵਰਗੀ ਤੁਹਾਡੀ ਅਵਾਜ ਹੈ, ਗਾਉਂਦੇ ਸੀ ਤਾਂ ਇਉਂ ਲਗਦਾ ਸੀ ਜਿਵੇਂ ਰੋ ਰਹੇ ਹੋ, ਗੁਆਂਢੀ ਸੋਚਦੇ ਹੋਣਗੇ ਮੈਂ ਤੁਹਾਨੰੂ ਕੁੱਟ ਰਹੀ ਹਾਂ । ਨਾਲੇ ਖਿਆਲ ਕਦੇ ਕਦੇ ਕਿਉਂ ਆਉਂਦਾ ਹੈ, ਰੋਜ ਕਿਉਂ ਨਹੀਂ ਆਉਂਦਾ, ਜੇ ਕਿਸੇ ਹੋਰ ਦਾ ਖਿਆਲ ਕੀਤਾ ਤਾਂ ਦੇਖ ਲਿਉ ਮੈਂ ਤਹਾਡਾ ਕੀ ਹਾਲ ਕਰਦੀ ਹਾਂ ।ਉਸ ਦਿਨ ਤੋ ਬਾਅਦ ਘਰਵਾਲੀ ਤੋਂ ਡਰਦੇ ਹੋਏ ਘਰ ਵਿਚ ਗਾਉਣਾ ਹੀ ਬੰਦ ਕਰ ਦਿੱਤਾ ।
ਇਕ ਦਿਨ ਮੈਂ ਬੱਸ ਸਟਾਪ ਤੇ ਖੜ੍ਹਾ ਸੀ ਉਥੇ ਮੇਰਾ ਇਕ ਮਿੱਤਰ ਮਿਲ ਗਿਆ, ਜਿਹੜਾ ਬੜੀ ਦੇਰ ਬਾਅਦ ਮਿਲਿਆ ਸੀ ਮੈਨੰੂ ਕਹਿਣ ਲੱਗਾ, ਦਲਿੱਦਰ ਸਿੰਘ ਜੀ ਕੀ ਹਾਲ ਚਾਲ ਹੈ ਤੁਹਾਡੇੇੇ, ਦੇਖ ਲੈ ਇੰਨੇ ਸਾਲਾਂ ਬਾਅਦ ਭੀ ਮੈਨੰੂ ਤੁਹਾਡਾ ਨਾਮ ਯਾਦ ਹੈ । ਮੈਂ ਕਿਹਾ ਭੁੱਲਿਆ ਮੈਂ ਭੀ ਨਹੀਂ ਲੇਕਰ ਮੁਕਰਜੀਂ ਸਾਹਬ । ਮੈਨੰੂ ਕਹਿਣ ਲੱਗਿਆ ਹਾਲੇ ਭੀ ਗੀਤ ਗਾਉਂਦੇ ਹੋ ਜਾਂ ਛੱਡ ਦਿੱਤਾ । ਮੈਂ ਕਿਹਾ ਬਰਾਬਰ ਗਾਈਦੇ ਹੈ ਜੀ, ਪਰ ਘਰ ਵਿਚ ਨਹੀਂ । ਗੱਲ ਬਾਤ ਕਰਦੇ ਹੋਏ ਉਸਦੀ ਬੱਸ ਆ ਗਈ ਤੇ ਉਹ ਬੱਸ ਤੇ ਚੜ੍ਹਣ ਤੋਂ ਪਹਿਲਾਂ ਆਵਦਾ ਫੋਨ ਨੰਬਰ ਦੇ ਗਿਆ । ਉਸਦੇ ਜਾਣ ਤੋਂ ਬਾਅਦ ਮੇਰੇ ਜੇਹਨ ਵਿਚ ਗੁਲਾਮ ਅਲੀ ਸਾਹਬ ਦੀ ਇਕ ਗਜ਼ਲ ਆਈ ਤੇ ਮੈਂ ਉਸ ਗਜ਼ਲ ਦੀ ਚੀਰ ਫਾੜ ਕਰਕੇ ਗਾਉਣ ਲੱਗ ਪਿਆ ।ਬੱਸ ਸਟਾਪ ਤੇ ਹੋਰ ਭੀ ਬੁੜੀ੍ਹਆਂ ਬੰਦੇ ਖੜੇ ਸਨ । ਜਿਹੜੀ ਗ਼ਜ਼ਲ ਮੈ ਚੀਰਫਾੜ ਕਰਕੇ ਗਾਈ ਉਹ ਸੁਣੋ, ਤੇ ਨਾਲ ਹੀ ਸੁਣੋ ਮੇਰਾ ਕੀ ਹਸ਼ਰ ਹੋਇਆ ।ਗ਼ਜ਼ਲ ਦੇ ਬੋਲ ਸਨ ।
ਖ਼ੁਦਾ ਕਰੇ ਕਿ ਬਿਮਾਰੀ ਮੇਂ ਵੋ ਮੁਕਾਮ ਆਏ ।
ਜ਼ਰਾ ਸਾ ਬਾਹਰ ਭੀ ਨਿਕਲੋ ਤੋ ਤੁਮਹੇਂ ਜ਼ੁਕਾਮ ਆਏ ।
ਮੇਰੇ ਅੱਗੇ ਖੜ੍ਹੀ ਇਕ ਕੁੜੀ ਨੇ ਸੁਣ ਕੇ ਸਮਝ ਲਿਆ ਕਿ ਮੈਂ ਉਸਨੰੂ ਕਹਿੰਦਾ ਹਾਂ। ਫੇਰ ਤਾਂ ਜੀ ਮੇਰੀ ਚੰਗੀ ਸੇਵਾ ਹੋਈ, ਬੱਸ ਸਟਾਪ ਤੇ ਖੜੇ੍ਹ ਹੋਰ ਭੀ ਬੰਦੇ ਕੁੜੀ ਦੀ ਮਦਦ ਕਰਨ ਲੱਗ ਗਏ, ਉਨਾਂ੍ਹ ਨੇ ਮੇਰੇ ਕੱਪੜੇ ਭੀ ਪਾੜ ਦਿੱਤੇ । ਸੋਚਿਆ ਗ਼ਜ਼ਲ ਦੀ ਚੰਗੀ ਚੀਰਫਾੜ ਕੀਤੀ ਹੈ, ਲੋਕਾਂ ਨੇ ਮੈਂਨੰੂ ਹੀ ਚੀਰ ਕੇ ਰੱਖ ਦਿੱਤਾ, ਅੱਗੇ ਤੋਂ ਤੌਬਾ ਕਰ ਲਈ ਕਿ ਬਾਹਰ ਜਾਕੇ ਭੀ ਨਹੀਂ ਗਾਉਣਾ । ਘਰ ਆਇਆ ਤਾਂ ਮਜਨੰੂ ਵਾਂਗ ਪਾਟੇ ਹੋਏ ਕੱਪੜੇ ਵੇਖ ਕੇ ਘਰਵਾਲੀ ਪਹਿਲਾਂ ਤਾਂ ਬੜੀ ਹੱਸੀ ਫੇਰ ਕਹਿਣ ਲੱਗੀ ,ਮੈਂਨੰੂ ਪਤਾ ਹੈ ਤੁਸੀਂ ਆਪਣੀ ਆਦਤ ਤੋ ਮਜਬੂਰ ਹੋਕੇ ਕੋਈ ਗੀਤ ਗਾਇਆ ਹੋਵੇਗਾ ਲੋਕਾਂ ਨੰੂ ਪਸੰਦ ਨਹੀਂ ਆਇਆ ਹੋਵੇਗਾ ਤੇ ਉਨਾਂ੍ਹ ਨੇ ਤੁਹਾਡੀ ਮੁਰੱਮਤ ਕਰ ਦਿੱਤੀ । ਮੈਂ ਤੁਹਾਨੰੂ ਕਿੰਨੀ ਵਾਰੀ ਕਹਿ ਚੁੱਕੀ ਹਾਂ ਕਿ ਗੀਤ ਨਾ ਗਾਇਆ ਕਰੋ,ਪਰ ਤੁਸੀਂ ਨਹੀਂ ਮਨੰਦੇ, ਚੰਗਾ ਫੇਰ ਖਾਉ ਛਿੱਤਰ । ਇਕ ਦਿਨ ਮੈਂ ਤੇ ਮੇਰੀ ਘਰਵਾਲੀ, ਹਾਂ ਸੱਚ ਮੇਰਾ ਨਾਂਅ ਦਾ ਤਾਂ ਤੁਹਾਨੰੂ ਪਤਾ ਲੱਗ ਹੀ ਗਿਆ ਹੈ ਪਰ ਮੈਂ ਤੁਹਾਨੰੂ ਅਪਣੀ ਘਰਵਾਲੀ ਦਾ ਨਾਂਅ ਨਹੀਂ ਦੱਸਿਆ ਲਉ ਹੁਣ ਦੱਸ ਦਿੰਦਾ ਹਾਂ, ਮੇਰੀ ਘਰਵਾਲੀ ਦਾ ਨਾਂਅ ਚੁਗਲ ਕੋਰ ਹੈ, ਕਿਤੇ ਭੁੱਲ ਕੇ ਉਸਨੰੂ ਚੁਗਲ ਖੋਰ ਨਾ ਕਹਿ ਦਿਉ, ਮੈਂ ਇਕ ਵਾਰੀ ਗਲਤੀ ਨਾਲ ਕਹਿ ਬੈਠਾ ਸੀ ਮੇਰੀ ਉਸਨੇ ਚੰਗੀ ਸੇਵਾ ਕੀਤੀ ਸੀ ਮੈਨੰੂ ਹਸਪਤਾਲ ਜਾਕੇ ਹੋਸ਼ ਆਈ ਸੀ ।ਖ਼ੈਰ ਮੈਂ ਤੇ ਚੁਗਲ ਕੋਰ ਇਕ ਦਿਨ ਬਜ਼ਾਰ (ਭਾਰਤ ਚ) ਤੁਰੇ ਜਾਂਦੇ ਸੀ ਤੇ ਮੈਂ ਤਲਤ ਮਹਿਮੂਦ ਦੀ ਇਕ ਪੁਰਾਣੀ ਗ਼ਜ਼ਲ ਚੀਰਫਾੜ ਕਰਕੇ ਗਾਉਣ ਲੱਗ ਗਿਆ, ਗ਼ਜ਼ਲ ਦੇ ਬੋਲ ਸਨ ।
ਗੰਦ ਸੇ ਭਰੀ ਹੈਂ ਯੇ ਸੜਕੇਂ ਹਮਾਰੀ,
ਮਿਊਨਸਪੈਲਿਟੀ ਸੇ ਕਹਿਕੇ ਸਫ਼ਾਈ ਕਰਵਾ ਦੋ ।
ਤਿੰਨ ਚਾਰ ਸਫ਼ਾਈ ਕਰਮਚਾਰੀ ਕੋਲੋਂ ਦੀ ਲੰਘੇ ਜਾਂਦੇ ਗ਼ਜ਼ਲ ਸੁਣ ਕੇ ਰੁਕ ਗਏ ਤੇ ਇਕ ਨੇ ਮੈਂਨੰੂ ਧੋਣ ਤੋਂ ਪਕੜ ਲਿਆ ਤੇ ਗਾਲ੍ਹ ਕਢ ਕੇ ਕਹਿਣ ਲੱਗਿਆ, ਤੈਨੰੂ ਅਸੀਂ ਕੰਮ ਚੋਰ ਲਗਦੇ ਹਾਂ ਉਏ, ਰੋਜ਼ ਤਾਂ ਸੜਕਾਂ ਸਾਫ਼ ਕਰਦੇ ਹਾਂ ਫੇਰ ਤੰੂ ਇਹ ਗੀਤ ਕਿਉਂ ਗਾਇਆ ਕਰਦੇ ਹਾਂ ਤੈਨੰੂ ਅੱਜ ਸਿੱਧਾ । ਤੇ ਚਾਰ ਬੰਦਿਆਂ ਨੇ ਚੁੱਕ ਕੇ ਮੈਨੰੂ ਭੁੰਜੇ ਸੁੱਟ ਲਿਆ ਅਤੇ ਮਾਰ ਮਾਰ ਮੇਰੇ ਚਿੱਬ ਪਾ ਦਿੱਤੇ । ਘਰਵਾਲੀ ਨੇ ਮਿੰਨਤਾਂ ਕਰਕੇ ਬੜੀ ਮੁਸਕਲ ਨਾਲ ਉਨਾਂ੍ਹ ਤੋਂ ਮੇਰੀ ਜਾਨ ਛੁੜਾਈ । ਸਫ਼ਾਈ ਕਰਮਚਾਰੀ ਕਹਿਣ ਲੱਗੇ, ਬੀਬੀ ਜੀ, ਤੁਹਾਡੇ ਕਰਕੇ ਅੱਜ ਇਹ ਬਚ ਗਿਆ ਨਹੀਂ ਤਾਂ ਪਿੰਜ ਦੇਣਾ ਸੀ ।ਮੈਂ ਸੋਚਿਆ ਕੰਬਖਤੋ ਹੁਣ ਵੀ ਕਿਹੜਾ ਕਸਰ ਛੱਡੀ ਏ । ਕਈ ਦਿਨ ਸੱਟਾਂ ਕਰਕੇ ਘਰੋਂ ਬਾਹਰ ਨਹੀਂ ਨਿਕਲ ਸਕਿਆ ਤੇ ਸੱਟਾਂ ਤੇ ਟਕੋਰ ਕਰਦਾ ਰਿਹਾ, ਘਰਵਾਲੀ ਕਹਿਣ ਲੱਗੀ, ਰੱਬ ਦਿਆ ਬੰਦਿਆ ਮੈਂ ਤਾਂ ਕਹਿ ਕਹਿ ਥੱਕ ਗਈ ਹਾਂ ਪਤਾ ਨਹੀਂ ਤੈਨੰੂ ਕਦੋਂ ਅਕਲ ਆਉਗੀ । ਮੇਰੀ ਇਕ ਆਦਤ ਜਿਹੀ ਬਣ ਗਈ ਸੀ ਕਿ ਕੋਈ ਵੀ ਗੀਤ ਸੁਣਦਾ ਸੀ ਉਸਦੀ ਚੀਰਫਾੜ ਕਰਕੇ ਗਾਉਣ ਲੱਗ ਜਾਂਦਾ ਸੀ ।ਇਕ ਦਿਨ ਸਬਜੀ ਮੰਡੀ ਚ ਸਬਜੀ ਲੈਣ ਜਾ ਰਿਹਾ ਸੀ ਤਾਂ ਰਿਕਸ਼ੇ ਤੇ ਲੱਗੇ ਹੋਏ ਲਾਉਡ ਸਪੀਕਰ ਤੇ ਵੱਜਦੇ ਹੋਏ ਗੀਤ ਦੇ ਬੋਲ ਮੇਰੇ ਕੱਨਾ ਵਿਚ ਪਏ ਸਬਜੀ ਮੰਡੀ ਪਹੰੁਚ ਕੇ ਮੈਂ ਉਸ ਗੀਤ ਦੀ ਚੀਰਫਾੜ ਕਰਕੇ ਗਾਉਣ ਲੱਗ ਗਿਆ, ਗੀਤ ਦੇ ਬੋਲ ਸਨ ।
ਹਮਕੋ ਬੁਖਾਰ ਸਾ ਹੈ, ਦਰਦ ਬੇਸ਼ੁਮਾਰ ਸਾ ਹੈ,
ਜਬ ਸੇ ਤੁਮਹੇਂ ਦੇਖਾ ਸਨਮ ।
ਇਕ ਮੋਟੀ ਅਤੇ ਬਦਸੂਰਤ ਜਨਾਨੀ ਮੇਰੇ ਕੋਲ ਖੜ੍ਹੀ ਰੇਹੜੀ ਤੋਂ ਸਬਜੀ ਖਰੀਦ ਰਹੀ ਸੀ, ਉਸਨੇ ਸੋਚਿਆ ਕਿਤੇ ਮੈਂ ਉਸਨੰੂ ਦੇਖ ਕੇ ਗੀਤ ਗਾ ਰਿਹਾ ਹਾਂ, ਉਹ ਤਾਂ ਜੀ ਪੈ ਗਈ ਚਾਰੇ ਚੁੱਕ ਕੇ, ਕਹਿਣ ਲੱਗੀ ਮੈਂਨੰੂ ਦੇਖ ਕੇ ਤੈਨੰੂ ਬੁਖਾਰ ਚੜ੍ਹ ਜਾਂਦਾ ਹੈ, ਮੇਰੀ ਸ਼ਕਲ ਦਾ ਮਜ਼ਾਕ ਉੜਾ ਰਿਹਾ ਹੈਂ, ਠਹਿਰ ਜਾਹ ਚੜਾ੍ਹਉਦੀ ਹਾਂ ਤੈਨੰੂ ਬੁਖਾਰ, ਤੇ ਆਏਉ ਜੀ ਕਹਿਕੇ ਉਸਨੇ ਆਵਦਾ ਪਤੀ ਸੱਦ ਲਿਆ, ਦੈਂਤ ਜਿੱਡਾ ਉਸਦਾ ਪਤੀ ਦੇਖ ਕੇ ਮੈਂਨੰੂ ਸੱਚੀਂ ਬੁਖਾਰ ਚੜ੍ਹਦਾ ਜਾਂਦਾ ਸੀ, ਉਸਨੇ ਆਕੇ ਪਹਿਲਾਂ ਤਾਂ ਤਿੰਨ ਚਾਰ ਘਸੁੱਨ ਮਾਰੇ ਫੇਰ ਮੈਂਨੂੰ ਚੁੱਕ ਕੇ ਪਰਾਂ੍ਹ ਵਗਾ੍ਹਕੇ ਮਾਰਿਆ, ਮੇਰੀਆਂ ਸਬਜੀਆਂ ਬੁੜ੍ਹਕ ਕੇ ਸੜਕ ਤੇ ਜਾ ਪਈਆਂ, ਉਸ ਜਨਾਨੀ ਨੇ ਭੀ ਘੱਟ ਨਹੀਂ ਕੀਤੀ ਉਸਨੇ ਭੀ ਆਵਦਾ ਸੈਂਡਲ ਲਾਹ ਕੇ ਮੇਰੇ ਤਿੰਨ ਚਾਰ ਜੜ ਕੇ ਆਵਦੀ ਰੀਝ ਲਾਹ ਲਈ ।ਉਨਾਂ੍ਹ ਦੇ ਜਾਨ ਤੋਂ ਬਾਅਦ ਮੈਂ ਆਵਦੇ ਲੀੜੇ ਝਾੜਕੇ ਸੱਟਾਂ ਕਰਕੇ ਹਾਏ ਹਾਏ ਕਰਦਾ ਸਬਜੀਆਂ ਇਕੱਠੀਆਂ ਕਰ ਰਿਹਾ ਸੀ ਤਾਂ ਇਕ ਆਦਮੀ ਜਿਹੜਾ ਇਹ ਸਭ ਕੁਝ ਦੇਖ ਰਿਹਾ ਸੀ ਮੈਂਨੰੂ ਕਹਿਣ ਲੱਗਿਆ ਸਰਦਾਰ ਜੀ ਆਵਦੇ ਬਰਾਬਰ ਦੇ ਨਾਲ ਪੰਗਾ ਲਈਦਾ ਹੁੰਦਾ ਹੈ, ਕੀ ਮਿਲਿਆ ਦੈਂਤ ਨੰੂ ਛੇੜ ਕੇ । ਉਹ ਮੇਰੇ ਨਾਲ ਹਮਦਰਦੀ ਜਤਾਉਣ ਦੀ ਬਜਾਏ ਚਾਰ ਹੋਰ ਸੁਣਾ ਗਿਆ । ਸੋਚਿਆ ਸੀ ਬੈਂਗਣ ਖਰੀਦੇ ਹਨ ਘਰਵਾਲੀ ਨੰੂ ਕਹਿਕੇ ਬੈਂਗਣਾ ਦਾ ਭੁੜਥਾ ਬਣਵਾਕੇ ਖਾਉਂਗਾ ਉਸ ਦੈਂਤ ਨੇ ਤਾਂ ਮੇਰਾ ਹੀ ਭੁੜਥਾ ਬਣਾ ਦਿੱਤਾ, ਉਸਦਾ ਹੱਥ ਕਾਹਦਾ ਸੀ ਹਥੌੜਾ ਸੀ, ਚਲੋ ਸ਼ੁਕਰ ਹੈ ਘਰਵਾਲੀ ਨੰੂ ਨਹੀਂ ਪਤਾ ਲੱਗਿਆ ਨਹੀਂ ਤਾਂ ਚਾਰ ਉਸਨੇ ਸੁਣਾਉਣੀਆਂ ਸੀ,ਪਰ ਸਾਡੀ ਇੰਨੀ ਚੰਗੀ ਕਿਸਮਤ ਕਿੱਥੇ, ਘਰਵਾਲੀ ਨੰੂ ਉਸਦੀ ਇਕ ਸਹੇਲੀ ਨੇ ਜਿਹੜੀ ਸਬਜੀ ਲੈਣ ਆਈ ਸਾਰੀ ਗੱਲ ਦੱਸ ਦਿੱਤੀ, ਸਬਜੀਆਂ ਇਕੱਠੀਆਂ ਕਰਕੇ ਜਦੋਂ ਮੈਂ ਲੰਗ ਜਿਹਾ ਮਾਰਦਾ ਹੋਇਆ ਘਰ ਪਹੰੁਚਿਆ ਤਾਂ ਕਹਿਣ ਲੱਗੀ ਮੈਨੰੂ ਦੱਸਣ ਦੀ ਲੋੜ ਨਹੀਂ ਮੈਨੰੂ ਸਭ ਕੁਝ ਪਤਾ ਲੱਗ ਗਿਆ ਹੈ ਤੇ ਉਸਨੇ ਮੇਰੀ ਵਖਰੀ ਝਾੜ ਝੰਬ ਕੀਤੀ ।
ਇਕ ਵਾਰੀ ਦੀ ਗੱਲ ਮੈਂ ਤੇ ਚੁਗਲ ਕੋਰ ਜਨਮ ਦਿਨ ਦੀ ਪਾਰਟੀ ਤੇ ਗਏ ।ਘਰਵਾਲੀ ਦੀ ਸਹੇਲੀ ਦਾ ਜਨਮ ਦਿਨ ਸੀ ਤੇ ਮੈਂ ਉਥੇ ਵੀ ਇਕ ਮੂਰਖਾਂ ਵਾਲੀ ਗੱਲ ਕਰ ਦਿੱਤੀ ।ਕੇਕ ਚੀਰਨ (ਕੱਟਣ )ਤੋਂ ਬਾਅਦ ਸਾਰਿਆਂ ਦੀ ਫਰਮਾਇਸ਼ ਤੇ ਘਰਵਾਲੀ ਦੇ ਹਜਾਰ ਮਨਾਂ੍ਹ ਕਰਨ ਦੇ ਬਾਵਜੂਦ ਵੀ ਇਕ ਗੀਤ ਚੀਰਫਾੜ ਕਰਕੇ ਸੁਣਾ ਦਿੱਤਾ, ਗੀਤ ਦੇ ਬੋਲ ਸਨ — ਜੀਅ ਕਰਤਾ ਹੈ ਤੇਰੀ ਜ਼ੁਲਫ਼ੋਂ ਕੋ ਤੋੜੂਂ, ਜੀਅ ਕਰਤਾ ਹੈ ਤੇਰੀ ਬਾਂਹ ਮਰੋੜੰੂ ।
ਜੀਅ ਕਰਤਾ ਹੈ ਤੇਰੀ ਆਂਖ ਮੈਂ ਫੋੜੰੂ, ਜੀਅ ਕਰਤਾ ਹੈ ਤੁਝੇ ਜ਼ਿਦਾ ਨਾ ਛੋੜੰੂ ।
ਤੰੂ ਬੇਵਫ਼ਾ ਹੈ,ਤੰੂ ਬੇਵਫ਼ਾ ਹੈ ।
ਗੀਤ ਸੁਣਾਉਣ ਤੋਂ ਬਾਅਦ ਜਦੋਂ ਮੈਨੰੂ ਮੇਰੀ ਘਰਵਾਲੀ ਦੀ ਸਹੇਲੀ ਦੇ ਭਰਾ ਨੇ ਇਹ ਕਹਿਕੇ ਢਾਅ ਲਿਆ ਕਿ ਤੰੂ ਤਾਂ ਮੇਰੀ ਭੈਣ ਦੀਆਂ ਅੱਖਾਂ ਮਗਰੋਂ ਕੱਢੇਂਗਾ ਪਹਿਲਾਂ ਮੈਂ ਕਰਦਾ ਹਾਂ ਤੇਰੀ ਸੇਵਾ ਉਸਦੇ ਸਾਥੀ ਭੀ ੳਸੁਦੀ ਮਦਦ ਤੇ ਆ ਗਏ ਉਨਾਂ੍ਹ ਨੇ ਤਾਂ ਜੀ ਮੇਰੀ ਚੰਗੀ ਸੇਵਾ ਕੀਤੀ, ਮੈਨੰੂ ਕੁੱਟ ਪੈਂਦੀ ਦੇਖ ਕੇ ਮੇਰੀ ਘਰਵਾਲੀ ਪਤਾ ਨਹੀਂ ਕਦੋਂ ਬਚ ਕੇ ਨਿਕਲ ਗਈ ।ਮੈਂ ਬੜੀ ਮੁਸ਼ਕਲ ਨਾਲ ਉਥੋਂ ਆਵਦੀ ਜਾਨ ਛੁੜਾਕੇ ਭੱਜਿਆ ਤੇ ਅੱਗੇ ਤੋਂ ਪਾਰਟੀ ਵਿਚ ਗਾਉਣ ਦੀ ਸੋਂਹ ਖਾ ਲਈ ।ਇਕ ਵਾਰੀ ਬਿਨਾ ਟਿਕਟ ਤੋਂ ਗੱਡੀ ਵਿਚ ਸਫ਼ਰ ਕਰਦੇ ਨੰੂ ਟਿਕਟ ਇਨਸਪੈਕਟਰ ਨੇ ਮੈਂਨੰੂ ਪਕੜ ਲਿਆ ਮੈਂ ਕਿਹਾ ਮੈਂ ਆਵਦੇ ਸੋਹਰੇ ਜਾਣਾ ਹੈ ਮੇਰੀ ਘਰਵਾਲੀ ਮੈਂਨੰੂ ਉੜੀਕਦੀ ਹੋਵੇਗੀ ਮੈਂਨੰੂ ਜਾਣ ਦਿਉ, ਮੈਂ ਇਕ ਗੀਤ ਦੀ ਚੀਰਫਾੜ ਕਰਕੇ ਗਾਇਆ ,ਗੀਤ ਸੀ । ਅਹਿਸਾਨ ਤੇਰਾ ਹੋਗਾ ਮੁਝ ਪਰ ,ਮੁਝਕੋ ਭੀ ਅਬ ਕੁਝ ਕਹਿਨੇ ਦੋ,
ਮੈਂ ਬਿਨਾ ਟਿਕਟ ਕੇ ਚੜ੍ਹ ਗਿਆ ਹੰੂ, ਗਾੜੀ ਮੇਂ ਮੁਝਕੋ ਰਹਿਨੇ ਦੋ ।
ਮੇਰੀਆਂ ਕੀਤੀਆਂ ਹੋਈਆਂ ਮਿੰਨਤਾਂ ਦਾ ਭੀ ਟਿਕਟ ਇਨਸਪੈਕਟਰ ਤੇ ਕੋਈ ਅਸਰ ਨਾ ਹੋਇਆ ਤੇ ਪੁਲਿਸ ਨੇ ਮੈਨੰੂ ਇਹ ਕਹਿਕੇ ਅੰਦਰ ਕਰ ਦਿੱਤਾ ਕਿ ਚੱਲ ਤੈਨੰੂ ਅਸੀਂ ਸੁਸਰਾਲ ਲੈਕੇ ਚਲਦੇ ਹਾਂ ।ਜੇਲ੍ਹ ਵਿਚ ਮੱਖੀਆਂ ਅਤੇ ਮੱਛਰਾਂ ਦੀ ਭਰਮਾਰ ਸੀ,ਤੇ ਮੈਨੰੂ ਗੁਰਦਾਸ ਮਾਨ ਦਾ ਗਾਇਆ ਹੋਇਆ ਇਕ ਗੀਤ ਯਾਦ ਆ ਗਿਆ ਤੇ ਗੀਤ ਦੀ ਚੀਰਫਾੜ ਕਰਕੇ ਮੈਂ ਇਂਜ ਗਾਇਆ ਗੀਤ ਦੇ ਬੋਲ ਸਨ —ਆਜਾ ਵੇ ਤੈਨੰੂ ਮੱਖੀਆਂ ਉੜੀਕ ਦੀਆਂ, ਮੱਖੀਆਂ ਉੜੀਕ ਦੀਆਂ ਮੱਛਰ ਵਾਜਾਂ
ਮਾਰਦੈ, ਮੱਖੀਆਂ ਉੜੀਕ ਦੀਆਂ ।
ਤੇ ਫੇਰ ਇਕ ਦਿਨ ਮੇਰੀ ਖੋਟੀ ਕਿਸਮਤ ਮੈਨੰੂ ਇਕ ਹੋਰ ਗੀਤ ਯਾਦ ਆ ਗਿਆ ਜੇਹਲ ਵਿਚ ਬੈਠੇ ਬੈਠੇ ਉਸ ਗੀਤ ਦੀ ਭੀ ਚੀਰਫਾੜ ਕਰ ਦਿੱਤੀ ਗੀਤ ਸੀ —
ਦਗਾ ਦੇ ਦਿਆ ਹੈ ਜਾਨ ਭੀ ਲੇਂਗੇ ਦੇਰੀ ਨਹੀਂ ਕਰੇਂਗੇ ਹਮ, ਰੱਬ ਕੀ ਕਸਮ ਯਾਰਾ ਰੱਬ ਕੀ ਕਸਮ
ਤਬਾਹੀ ਹਮ ਮਚਾਏਂਗੇ ਬੰਬ ਹਮ ਫੋੜੇਂਗੇ,ਕਿਸੀ ਕੋ ਨਹੀਂ ਛੋੜੇਂਗੇ ਹਮ

ਇਹ ਗੀਤ ਥਣੇਦਾਰ ਨੇ ਸੁਣ ਲਿਆ ਉਹ ਤਾਂ ਜੀ ਲੱਿਗਆ ਗਾਲਾਂ੍ਹ ਕੱਢਣ, ਕਹਿੰਦਾ ਤੰੂ ਤਾਂ ਉਏ ਅੱਤਵਾਦੀ ਹੈ, ਤੰੂ ਤਾਂ ਸਾਨੰੂ ਤਬਾਹ ਕਰੇਂਗਾ, ਮੇਰਾ ਨਾਂਅ ਮੁੱਛਲ ਸਿਘ ਹਰਿਆਨਵੀ ਹੈ, ਅਸੀਂ ਤਾਂ ਵੱਡੇੇ-ਵੱਡੇ ਸਿੱਧੇ ਕਰ ਦਿੱਤੇ ਤੰੂ ਕਿਸ ਖੇਤ ਦਾ ਮਤੀਰਾ ਹੈਂ (ਖੇਤ ਦੀ ਮੂਲੀ ਹੈਂ ) ਉਸਨੇ ਤਾਂ ਜੀ ਤਿੰਨ ਚਾਰ ਸਿਪਾਹੀ ਸੱਦ ਲਏ ਤੇ ਅੰਦਰ ਲਿਜਾਕੇ ਉਹ ਕੁੱਟਿਆ ਰਹੇ ਰੱਬ ਦਾ ਨਾਂਅ ਘਰਵਾਲੀ ਨੇ ਬੜੀ ਮੁਸ਼ਕਲ ਨਾਲ ਪੈਸੇ ਅਤੇ ਸਿਫਾਰਸ਼ ਨਾਲ ਮੇਰੀ ਜਮਾਨਤ ਕਰਵਾਈ, ਕਈ ਦਿਨ ਤੱਕ ਮੈਂ ਚੱਲਣ ਫ਼ਿਰਨ ਜੋਗਾ ਨਹੀਂ ਰਿਹਾ, ਚੁਗਲ ਕੋਰ ਮੇਰੀਆਂ ਸੱਟਾਂ ਤੇ ਟਕੋਰ ਕਰਦੀ ਰਹੀ ਨਾਲੇ ਮੈਨੰੂ ਕਹਿੰਦੀ ਰਹੀ ਦਲਿੱਦਰ ਸਿਹਾਂ ਪਤਾ ਨਹੀਂ ਤੈਨੰੂ ਕਦੋਂ ਅਕਲ ਆਉਗੀ, ਕਿੰਨੀ ਵਾਰੀ ਕੁੱਟ ਪਈ ਹੈ, ਤੂੰ ਹਟਦਾ ਫੇਰ ਭੀ ਨਹੀਂ ਤੇਰਾ ਕੀ ਕੀਤਾ ਜਾਵੇ । ਮੈਂ ਕਿਹਾ ਚੁਗਲ ਕੁਰੇ ਕਰਨਾ ਕੀ ਹੈ , ਮੈਂ ਆਪਣੀ ਆਦਤ ਤੋਂ ਮਜਬੂਰ ਹਾਂ ਤੇ ਗਾਉਣੋਂ ਹਟਣਾ ਨਹੀਂ ਤੇ ਇਵੇਂ ਹੀ ਕੁੱਟ ਖਾਈ ਜਾਣੀ ਐਂ । ਕਹਿੰਦੀ ਤਾਂ ਫੇਰ ਖਾਈ ਚੱਲੋ ਛਿੱਤਰ ।

ਭਗਵਾਨ ਸਿੰਘ ਤੱਗੜ

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੁਲਿਸ ਵੱਲੋ ਵੀ ਪਹਿਲ ਕਦਮੀ ਹੜ ਪੀੜਤਾਂ ਲਈ ਰਾਸ਼ਨ ਵੰਡਣ ਦੀ ਕੀਤੀ ਸ਼ੁਰੂਆਤ
Next articleਐਲ ਆਈ ਏ ਤੇ ਇੰਡਸ ਗਰੁੱਪ ਨੇ ਮੀਂਹ ਪੀੜ੍ਹਤ ਝੁੱਗੀ -ਝੋਪੜੀ ਵਾਲਿਆਂ ਨੂੰ ਰਾਸ਼ਨ ਵੰਡਿਆ