ਚੀਨੀ ਆਗੂ ਵਿਭਿੰਨਤਾ ਦਾ ਅਰਥ ਨਹੀਂ ਸਮਝਦੇ: ਦਲਾਈਲਾਮਾ

Tibetan spiritual leader the Dalai Lama

ਟੋਕੀਓ (ਸਮਾਜ ਵੀਕਲੀ) : ਤਿੱਬਤ ’ਚੋਂ ਕੱਢੇ ਗਏ ਅਧਿਆਤਮਕ ਆਗੂ ਦਲਾਈਲਾਮਾ ਨੇ ਕਿਹਾ ਕਿ ਚੀਨ ਦੇ ਆਗੂ ਵੱਖੋ-ਵੱਖਰੇ ਸੱਭਿਆਚਾਰਾਂ ਦੀ ਵਿਭਿੰਨਤਾ ਦਾ ਅਰਥ ਨਹੀਂ ਸਮਝਦੇ। ਉਨ੍ਹਾਂ ਕਿਹਾ ਕਿ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਸਮਾਜਿਕ ਕੰਟਰੋਲ ਰੱਖਣ ਦੀ ਤੀਬਰ ਇੱਛਾ ਨੁਕਸਾਨ ਪਹੁੰਚਾ ਸਕਦੀ ਹੈ। ਦਲਾਈਲਾਮਾ ਨੇ ਕਿਹਾ ਕਿ ਉਨ੍ਹਾਂ ਰੱਬ ਦੀ ਹੋਂਦ ਨਾ ਮੰਨਣ ਵਾਲੀ ਕਮਿਊਨਿਸਟ ਪਾਰਟੀ ਤੇ ਬੋਧੀ ਤਾਇਵਾਨ ਦੀ ਅਗਵਾਈ ਵਾਲੇ ਚੀਨ ਵਿੱਚ ਰਹਿ ਕੇ ਰਾਜਨੀਤੀ ’ਚ ਉਲਝਣ ਦੀ ਬਜਾਇ ਸੰਨ 1959 ਵਿੱਚ ਤਿੱਬਤ ’ਚ ਚੀਨੀ ਸ਼ਾਸਨ ਖ਼ਿਲਾਫ਼ ਅਸਫ਼ਲ ਰਹੀ ਬਗ਼ਾਵਤ ਮਗਰੋਂ ਭਾਰਤ ਵਿੱਚ ਰਹਿਣਾ ਹੀ ਸਹੀ ਸਮਝਿਆ।

ਟੋਕੀਓ ਫਾਰੇਨ ਕੌਰਸਪੌਂਡੈਂਟਸ ਕਲੱਬ ਵੱਲੋਂ ਕਰਵਾਈ ਗਈ ਇੱਕ ਆਨਲਾਈਨ ਪ੍ਰੈੱਸ ਕਾਨਫਰੰਸ ਮੌਕੇ ਗੱਲ ਕਰਦਿਆਂ ਦਲਾਈਲਾਮਾ ਨੇ ਕਿਹਾ ਕਿ ਉਨ੍ਹਾਂ ਦੀ ਚੀਨੀ ਆਗੂ ਸ਼ੀ ਜਿਨਪਿੰਗ ਨਾਲ ਮੁਲਾਕਾਤ ਕਰਨ ਦੀ ਕੋਈ ਯੋਜਨਾ ਨਹੀਂ ਹੈ। ਉਨ੍ਹਾਂ ਸ਼ੀ ਵੱਲੋਂ ਲਗਾਤਾਰ ਤੀਜੀ ਵਾਰ ਪੰਜ ਸਾਲਾ ਮਿਆਦ ਲਈ ਅਹੁਦੇ ’ਤੇ ਰਹਿਣ ਦੀ ਯੋਜਨਾ ’ਤੇ ਟਿੱਪਣੀ ਕਰਨ ਤੋਂ ਵੀ ਇਨਕਾਰ ਕਰ ਦਿੱਤਾ। ਉਦਲਾਈਲਾਮਾ ਨੇ ਕਿਹਾ ਕਿ ਉਹ ਸਥਾਨਕ ਤੇ ਰਾਜਸੀ ਮੁਸ਼ਕਲਾਂ ’ਚ ਉਲਝਣਾ ਨਹੀਂ ਚਾਹੁੰਦੇ ਪਰ ਉਹ ਤਾਇਵਾਨ ਤੇ ਚੀਨ ਵਿੱਚ ‘ਭਰਾਵਾਂ ਤੇ ਭੈਣਾਂ’ ਦੀ ਭਲਾਈ ਲਈ ਆਪਣਾ ਯੋਗਦਾਨ ਪਾਉਣ ਪ੍ਰਤੀ ਸਮਰਪਿਤ ਹਨ। ਇਹ ਸਥਿਤੀ ਬਹੁਤ ਉਲਝਣ ਭਰੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨੇਪਾਲੀ ਫ਼ੌਜ ਮੁਖੀ ਨੂੰ ‘ਜਨਰਲ ਆਫ਼ ਦਿ ਇੰਡੀਅਨ ਆਰਮੀ’ ਦਾ ਆਨਰੇਰੀ ਖਿਤਾਬ
Next articleਅੱਜ ਦੇ ਪ੍ਰਸੰਗ ਵਿਚ ਨਾਵਲ ‘1984’