(ਸਮਾਜ ਵੀਕਲੀ)
ਅੱਜ ਕੱਲ੍ਹ ਦੀਆਂ ਚੀਜ਼ਾਂ ਨੇ ਪੁਰਾਣੇ ਖਾਣ ਭੁਲਾ ਦਿੱਤੇ..
ਟੇਢਾ ਮੇਢਾ ਦੇ ਸ਼ੌਂਕ ਵਿੱਚ ਹੁਣ ਭੁੰਨੇ ਛੋਲੇ ਗਏ ਕਿਤੇ..
ਕੋਈ ਲੇਸ ਪਿਆ ਮੰਗਦਾ ਏ ਤੇ
ਕੋਈ ਜ਼ਿਦ ਕੁਰਕਰੇ ਦੀ ਕਰਦਾ ਏ..
ਛੱਡ ਕੇ ਗੁੜ ਦੀ ਭੇਲੀ ਨੂੰ ਹੁਣ ਪੀਜ਼ਾ ਪਿਆ ਚਰਦਾ ਏ..
ਦੇਸੀ ਘਿਓ ਦੀਆਂ ਪਿੰਨੀਆਂ ਗਈਆਂ,
ਆਇਆ ਚਾਈਨੀਜ਼ ਫੂਡ..
ਬਰਗਰ, ਡੋਸੇ ਦੇ ਚੱਕਰ ਵਿੱਚ ਹੁਣ ਭੁੱਲ ਗਏ ਡਰਾਈ ਫਰੂਟ..
ਦੁੱਧ,ਮਲਾਈਆਂ , ਲੱਸੀ ਛੱਡ ਤੀ,
ਮੋਹ ਨਾ ਕਰਦਾ ਮੱਖਣ ਦਾ..
ਤਾਕਤ ਵਾਲੀ ਪੰਜੀਰੀ ਛੱਡ ਕੇ,
ਖਾਣਾ ਖਾਉਂਦੇ ਦੱਖਣ ਦਾ..
ਕੜਾਹੀ ਵਾਲਾ ਦੁੱਧ ਹੈ ਭੁੱਲਿਆ,
ਠੰਢਿਆਂ ਦਾ ਜ਼ਮਾਨਾ ਆਇਆ..
ਪੀਂਦੇ ਹੁਣ ਕੇ ਕੈਮੀਕਲ ਦੇ ਬੱਤੇ,
ਘਰ ਘਰ ਐਪੀ ਛਾਇਆ..
ਦੁਕਾਨਾਂ ਬਾਹਰ ਟੰਗੇ ਲਿਫਾਫੇ
ਬੱਚਿਆਂ ਨੂੰ ਰਿਝਾਉਂਦੇ..
ਦੇਸੀ ਸ਼ੱਕਰ ਗਵਾਚੀ ਕਿੱਧਰੇ ,
ਅਰਾਰੋੜ ਦਾ ਬਣਿਆ ਖਾਣਾ ਖਾਉਂਦੇ..
ਰਿਵਾਜ ਰੂੰਗੇ ਦਾ ਹੋਇਆ ਪੁਰਾਣਾ,
ਹੋਮ ਡਿਲੀਵਰੀ ਆਈ..
ਭੱਠੀ ਨਾ ਦਿੱਖਦਾ ਮੱਕੀ ਦਾ ਦਾਣਾ,
ਆਨਲਾਈਨ ਪੇਮੇਂਟ ਰੰਗ ਲਿਆਈ..
ਨਿਰਮਲ ਸਿੰਘ ਨਿੰਮਾ
9914721831
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly