HOME ਚਾਇਨਾ ਡੋਰ ਤੇ ਸਰਕਾਰ ਮੁਕੰਮਲ ਪਾਬੰਦੀ ਲਗਾਵੇ

ਚਾਇਨਾ ਡੋਰ ਤੇ ਸਰਕਾਰ ਮੁਕੰਮਲ ਪਾਬੰਦੀ ਲਗਾਵੇ

1
ਬੀਕੇਯੂ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਚੰਦੀ

ਕੁੱਝ ਪਲ ਦੀ ਖੁਸ਼ੀ ਲਈ ਦੂਜਿਆਂ ਨੂੰ ਮੌਤ ਵੰਡ ਰਹੇ ਹਨ ਚਾਇਨਾ ਡੋਰ ਦੇ ਚਹੇਤੇ –  ਸੂਬਾ ਪ੍ਰੈੱਸ ਸਕੱਤਰ ਚੰਦੀ

ਚੰਡੀਗੜ੍ਹ  (ਸਮਾਜ ਵੀਕਲੀ)  (ਪੱਤਰ ਪ੍ਰੇਰਕ)–  ਬੀਕੇਯੂ ਪੰਜਾਬ ਦੇ ਸੂਬਾ ਪ੍ਰੈੱਸ ਸਕੱਤਰ ਹਰਜਿੰਦਰ ਸਿੰਘ ਚੰਦੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਪੰਜਾਬ ਸਰਕਾਰ ਨੂੰ ਚਾਇਨਾ ਡੋਰ ਤੇ ਮੁਕੰਮਲ ਪਾਬੰਦੀ ਲਗਾਵੇ ਜਾਣ ਦੀ ਗੱਲ ਕੀਤੀ ਹੈ। ਪ੍ਰੈਸ ਸਕੱਤਰ ਚੰਦੀ ਨੇ ਆਖਿਆ ਕਿ ਕੁਝ ਪਲ ਦੀ ਖੁਸ਼ੀ ਅਤੇ ਵੱਧ ਤੋਂ ਵੱਧ ਪਤੰਗਾ ਕੱਟ ਕੇ ਫੋਕੀ ਸ਼ੋਹਰਤ ਖੱਟਣ ਵਾਲੀ ਚਾਇਨਾ ਡੋਰ ਦੇ ਚਹੇਤੇ ਰਾਹਗੀਰਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਪੰਜਾਬ ਦੀਆਂ ਪਤੰਗ ਵਿਕੇਤਰਾ ਦੁਕਾਨਾਂ ਤੇ ਬਣਦੀ ਢੁਕਵੀਂ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕੁਝ ਕ ਦੁਕਾਨਦਾਰਾਂ ਤੇ ਪ੍ਰਸ਼ਾਸਨ ਵੱਲੋਂ ਕੀਤੀ ਕਨੂੰਨੀ ਕਾਰਵਾਈ ਦੀ ਸ਼ਲਾਘਾ ਕੀਤੀ ਜਿਨ੍ਹਾਂ ਕੋਲੋਂ ਚਾਇਨਾ ਡੋਰ ਬਰਾਮਦ ਹੋਈ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਨੂੰ ਜੜ ਤੇ ਕੰਮ ਕਰਨ ਦੀ ਜ਼ਰੂਰਤ ਹੈ। ਚੰਦੀ ਨੇ ਅਪੀਲ ਕਰਦਿਆਂ ਕਿਹਾ ਕਿ ਜਨਤਾਂ ਨੂੰ ਬਸੰਤ ਪੰਚਮੀ ਤੇ ਬਹੁਤ ਇਖ਼ਤਿਆਦ ਰੱਖਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਦੋ ਪਹੀਆਂ ਵਾਹਨਾਂ ਦੀ ਸਵਾਰੀ ਕਰਨ ਵਾਲੇ ਹੈਲਮਟ ਦੀ ਵਰਤੋਂ ਜ਼ਰੂਰ ਕਰਨ ਅਤੇ ਦੋ ਪਹੀਆਂ ਵਾਹਨਾਂ ਦੇ ਅੱਗਲੇ ਸ਼ੀਸ਼ੇ ਜ਼ਰੂਰੀ ਲਗਾਏ ਜਾਣ ਇਨਾਂ ਸ਼ੀਸ਼ਿਆਂ ਨਾਲ ਐਨਟੀਨਾ ਨੁਮਾ ਲੋਹੇ ਦੀਆਂ ਸੈਫਟੀ ਤਾਰਾ ਜ਼ਰੂਰੀ ਬੰਨ ਕੇ ਰੱਖੀਆਂ ਜਾਣ ਤਾਂ ਜੋਂ ਚਾਇਨਾ ਡੋਰ ਦੀ ਚਪੇਟ ਵਿੱਚ ਆਉਣ ਤੋਂ ਬਚਿਆ ਜਾ ਸਕੇ। ਚੰਦੀ ਵੱਲੋਂ ਤਗੀਦ ਕੀਤੀ ਗਈ ਕਿ ਕੋਸ਼ਿਸ਼ ਕਰੋ ਕਿ ਛੋਟੇ ਬੱਚਿਆਂ ਨੂੰ ਵ੍ਹੀਕਲ ਦੀ ਪਿਛਲੀ ਸੀਟ ਤੇ ਬੈਠਾਇਆ ਜਾਵੇ। ਉਨ੍ਹਾਂ ਕਿਹਾ ਕਿ ਕੋਠਿਆਂ ਜਾ ਉਚੀਆਂ ਇਮਾਰਤਾਂ ਦੀ ਜਗ੍ਹਾ ਪਤੰਗਾ ਨੂੰ ਖੁੱਲੇ ਮੈਦਾਨ ਵਿੱਚ ਉਡਾਇਆ ਜਾਵੇ।ਇਸ ਮੌਕੇ ਉਨ੍ਹਾਂ ਵੱਲੋਂ ਬਸੰਤ ਪੰਚਮੀ ਦੇ ਤਿਉਹਾਰ ਦੀ ਸਭ ਨੂੰ ਮੁਬਾਰਕਬਾਦ ਵੀ ਦਿੱਤੀ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਸ਼੍ਰੀਮਤੀ ਚਰਨਜੀਤ ਕੌਰ ਪਤਨੀ ਹਾਕੀ ਓਲੰਪੀਅਨ ਪ੍ਰਿਥੀਪਾਲ ਸਿੰਘ ਦਾ ਦੇਹਾਂਤ
Next articleਡਿਵੀਜ਼ਨ ਆਫ਼ ਸਟੂਡੈਂਟ ਵੈਲਫੇਅਰ ਵੱਲੋਂ ਸੀ.ਟੀ. ਯੂਨੀਵਰਸਿਟੀ ਵਿੱਚ “ਵਿੰਟਰ ਕਲੋਜ਼ਟ” ਦਾ ਆਯੋਜਨ