ਗਿਨੀ— ਪੱਛਮੀ ਅਫਰੀਕੀ ਦੇਸ਼ ਗਿਨੀ ‘ਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ। ਇੱਕ ਚਿੰਪੈਂਜ਼ੀ ਨੇ 8 ਮਹੀਨੇ ਦੀ ਬੱਚੀ ਨੂੰ ਉਸਦੀ ਮਾਂ ਤੋਂ ਖੋਹ ਕੇ ਮਾਰ ਦਿੱਤਾ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਦਹਿਸ਼ਤ ਫੈਲ ਗਈ ਹੈ। ਇਹ ਘਟਨਾ ਗਿਨੀ ਦੇ ਬੋਸੂ ਖੇਤਰ ਦੀ ਹੈ। ਇੱਕ ਔਰਤ ਆਪਣੇ ਬੱਚੇ ਨਾਲ ਕਸਾਵਾ ਦੇ ਖੇਤ ਵਿੱਚ ਕੰਮ ਕਰ ਰਹੀ ਸੀ ਜਦੋਂ ਇੱਕ ਚਿੰਪੈਂਜ਼ੀ ਬੱਚੇ ਨੂੰ ਖੋਹ ਕੇ ਜੰਗਲ ਵਿੱਚ ਲੈ ਗਿਆ। ਕੁਝ ਸਮੇਂ ਬਾਅਦ ਬੱਚੀ ਦੀ ਕੱਟੀ ਹੋਈ ਲਾਸ਼ ਮਿਲੀ ਜਾਣਕਾਰੀ ਮੁਤਾਬਕ ਇਹ ਚਿੰਪੈਂਜ਼ੀ ਮਨੁੱਖੀ ਔਜ਼ਾਰਾਂ ਦੀ ਵਰਤੋਂ ਕਰਨ ਲਈ ਜਾਣਿਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਉਸ ਨੇ ਔਜ਼ਾਰਾਂ ਦੀ ਮਦਦ ਨਾਲ ਬੱਚੀ ਦੀ ਹੱਤਿਆ ਕੀਤੀ ਹੈ। ਬਾਂਦਰਾਂ ਦੇ ਮਾਹਿਰ ਜੇਨ ਯਾਮਾਕੋਸ਼ੀ ਦਾ ਕਹਿਣਾ ਹੈ ਕਿ ਪਹਿਲਾਂ ਚਿੰਪਾਂਜ਼ੀ ਮਨੁੱਖਾਂ ਤੋਂ ਡਰਦੇ ਸਨ ਪਰ ਹੁਣ ਭੋਜਨ ਦੀ ਭਾਲ ਵਿੱਚ ਉਹ ਮਨੁੱਖੀ ਬਸਤੀਆਂ ਵਿੱਚ ਆ ਰਹੇ ਹਨ ਅਤੇ ਮਨੁੱਖਾਂ ਨਾਲ ਟਕਰਾਅ ਕਰ ਰਹੇ ਹਨ। ਇਸ ਘਟਨਾ ਤੋਂ ਬਾਅਦ ਸਥਾਨਕ ਲੋਕਾਂ ‘ਚ ਕਾਫੀ ਗੁੱਸਾ ਹੈ। ਇਸ ਘਟਨਾ ਦੇ ਵਿਰੋਧ ‘ਚ ਕੁਝ ਲੋਕਾਂ ਨੇ ਸਥਾਨਕ ਖੋਜ ਕੇਂਦਰ ਦੀ ਭੰਨਤੋੜ ਵੀ ਕੀਤੀ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly