ਹੁਸ਼ਿਆਰੁਪਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ) ਸਿਵਲ ਸਰਜਨ ਡਾ. ਮਨਦੀਪ ਕਮਲ ਦੀ ਰਹਿਨੁਮਾਈ ਹੇਠ ਵਿਸ਼ਵ ਸਿਹਤ ਭਾਗੀਦਾਰ (WHP) ਵੱਲੋਂ RBSK ਟੀਮ ਲਈ ਬਚਿਆ ਦੀ ਟੀਬੀ (TB) ਸਬੰਧੀ ਫਾਲੋਅੱਪ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਵਿੱਚ ਡਾ. ਮਨਦੀਪ ਕਮਲ, ਸਿਵਲ ਸਰਜਨ ,ਡਾ. ਸੀਮਾ ਗਰਗ (DIO), ਡਾ. ਸ਼ਕਤੀ ਸ਼ਰਮਾ, ਡਾ ਸਤੀਸ਼ ਪੁੰਧੀਰ , ਸੂਬਾ ਟੈਕਨੀਕਲ ਮੈਨੇਜਰ, WHP ਦੀ ਖਾਸ ਹਾਜ਼ਰੀ ਰਹੀ। ਸਿਵਲ ਸਰਜਨ ਮਨਦੀਪ ਕਮਲ ਵੱਲੋਂ ਸਾਰੀਆਂ ਟੀਮਾਂ ਨੂੰ ਪ੍ਰੋਗਰਾਮ ਦੀ ਪ੍ਰਭਾਵਸ਼ਾਲੀ ਲਾਗੂ ਕਰਨ ਲਈ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਉਨ੍ਹਾਂ ਨੇ ਕਿਹਾ ਕਿ ਹਰ ਟੀਮ ਆਪਣੇ ਖੇਤਰ ਵਿੱਚ ਸਕ੍ਰੀਨਿੰਗ ਅਤੇ ਰਿਪੋਰਟਿੰਗ ਨੂੰ ਹੋਰ ਮਜ਼ਬੂਤ ਬਣਾਏ ਅਤੇ ਬੱਚਿਆਂ ਵਿੱਚ ਟੀ.ਬੀ. ਦੇ ਮਾਮਲਿਆਂ ਦੀ ਸਮੇਂ-ਸਿਰ ਪਛਾਣ ਅਤੇ ਇਲਾਜ ਨੂੰ ਯਕੀਨੀ ਬਣਾਏ। ਡਾ. ਸੀਮਾ ਗਰਗ ਵੱਲੋਂ ਇਸ ਗਤੀਵਿਧੀ ਦੀ ਪ੍ਰਸ਼ੰਸਾ ਕੀਤੀ ਗਈ ਅਤੇ ਉਨ੍ਹਾਂ ਨੇ ਪੀਡੀਐਟ੍ਰਿਕ ਟੀ.ਬੀ. ਅਤੇ ਟੀ.ਬੀ. ਪ੍ਰੋਗਰਾਮ ਦੇ ਤਹਿਤ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਮੀਟਿੰਗਾਂ ਨਾਲ ਫੀਲਡ ਸਟਾਫ ਦੀ ਸਮਰੱਥਾ ਵਿੱਚ ਵਾਧਾ ਹੁੰਦਾ ਹੈ ਅਤੇ ਪ੍ਰੋਗਰਾਮ ਦੀ ਕਾਰਗੁਜ਼ਾਰੀ ਹੋਰ ਬਿਹਤਰ ਬਣਦੀ ਹੈ। ਮੀਟਿੰਗ ਦੌਰਾਨ ਡਾ. ਸ਼ਕਤੀ ਸ਼ਰਮਾ ਵੱਲੋਂ RBSK ਦੇ ਸਾਰੇ ਮੈਡੀਕਲ ਅਧਿਕਾਰੀਆਂ ਨੂੰ ਟੀ.ਬੀ. ਸਕ੍ਰੀਨਿੰਗ ਦੇ ਮਾਪਦੰਡਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਬੱਚਿਆਂ ਵਿੱਚ ਟੀ.ਬੀ. ਦੀ ਸਮੇਂ-ਸਿਰ ਪਛਾਣ ਅਤੇ ਉਚਿਤ ਰੈਫਰਲ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਇਸ ਦੇ ਨਾਲ ਹੀ ਡਾ. ਸ਼ਕਤੀ ਸ਼ਰਮਾ ਵੱਲੋਂ ਆਨਲਾਈਨ ਐਨਰੋਲਮੈਂਟ ਅਤੇ ਐਂਟਰੀ ਪ੍ਰਕਿਰਿਆ ਬਾਰੇ ਵੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ, ਤਾਂ ਜੋ ਸਾਰੇ ਕੇਸ ਨਿਕਸ਼ੇ ਪੋਰਟਲ ‘ਤੇ ਸਹੀ ਤਰੀਕੇ ਨਾਲ ਦਰਜ ਕੀਤੇ ਜਾ ਸਕਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


