(ਸਮਾਜ ਵੀਕਲੀ)-ਇੱਕ ਵਾਰ ਦੀ ਗੱਲ ਹੈ। ਇੱਕ ਜੰਗਲ ਵਿੱਚ ਦੋ ਰੁੱਖ ਸਨ। ਇੱਕ ਰੁੱਖ ਚੰਗਾ ਸੀ । ਦੂਸਰਾ ਰੁੱਖ ਲਾਲਚੀ ਤੇ ਮਾੜਾ ਸੀ। ਇੱਕ ਵਾਰ ਬਹੁਤ ਮਧੂਮੱਖੀਆਂ ਉੱਥੇ ਆਈਆਂ । ਉਹ ਲਾਲਚੀ ਰੁੱਖ ਕੋਲ਼ ਗਈਆਂ । ਉਹਨਾਂ ਨੇ ਲਾਲਚੀ ਰੁੱਖ ਨੂੰ ਕਿਹਾ ਕਿ ਸਾਡਾ ਕੋਈ ਘਰ ਨਹੀਂ ਹੈ। ਕੀ ਅਸੀਂ ਤੇਰੀ ਟਾਹਣੀ ‘ਤੇ ਆਪਣਾ ਘਰ ਬਣਾ ਸਕਦੀਆਂ ਹਾਂ ? ਲਾਲਚੀ ਰੁੱਖ ਨੇ ਕਿਹਾ , ” ਨਹੀਂ ” । ਮਧਮੱਖੀਆਂ ਨੂੰ ਬਹੁਤ ਗੁੱਸਾ ਆਇਆ । ਉਹ ਦੂਸਰੇ ਮਿਹਨਤੀ ਤੇ ਚੰਗੇ ਰੁੱਖ ਕੋਲ਼ ਗਈਆਂ । ਉਹਨਾਂ ਨੇ ਉਹੀ ਸਵਾਲ ਚੰਗੇ ਰੁੱਖ ਨੂੰ ਕਿਹਾ। ਉਸ ਚੰਗੇ ਰੁੱਖ ਨੇ ਕਿਹਾ ਕਿ ਤੁਸੀਂ ਮੇਰੀ ਟਾਹਣੀ ‘ਤੇ ਆਪਣਾ ਘਰ ਬਣਾ ਸਕਦੇ ਹੋ। ਸਾਰੀਆਂ ਮਧੂਮੱਖੀਆਂ ਬਹੁਤ ਖੁਸ਼ ਹੋਈਆਂ । ਉਹਨਾਂ ਨੇ ਆਪਣਾ ਘਰ ਬਣਾ ਲਿਆ । ਦੂਸਰੇ ਦਿਨ ਇੱਕ ਚਿੜੀ ਲਾਲਚੀ ਰੁੱਖ ਦੇ ਸੇਬ ਤੋੜਨ ਲੱਗੀ। ਫਿਰ ਉਸ ਲਾਲਚੀ ਤੇ ਬੁਰੇ ਰੁੱਖ ਨੂੰ ਬਹੁਤ ਗੁੱਸਾ ਆਇਆ । ਉਸਨੇ ਚਿੜੀ ਨੂੰ ਕਿਹਾ ਕਿ ਮੇਰੇ ਸੇਬ ਨਾ ਤੋੜ । ਫਿਰ ਚਿੜੀ ਨੂੰ ਵੀ ਬਹੁਤ ਗੁੱਸਾ ਆਇਆ । ਉਹ ਮਿਹਨਤੀ ਰੁੱਖ ਕੋਲ਼ ਚਲੀ ਗਈ ਤੇ ਉਸਦੇ ਸੇਬ ਤੋੜਨ ਲੱਗੀ। ਚਿੜੀ ਨੇ ਉਸ ਰੁੱਖ ਨੂੰ ਕਿਹਾ ਕਿ ਤੂੰ ਬਹੁਤ ਚੰਗਾ ਹੈ। ਮੈਂ ਤੈਨੂੰ ਬੁਰਾ ਨਹੀਂ ਕਹਿੰਦੀ । ਮਿਹਨਤੀ ਰੁੱਖ ਨੇ ਚਿੜੀ ਨੂੰ ਕਿਹਾ ਕਿ ਮੈਂ ਦੂਸਰੇ ਰੁੱਖ ਵਾਗੂੰ ਲਾਲਚੀ ਤੇ ਬੁਰਾ ਨਹੀਂ ਹਾਂ । ਚਿੜੀ ਹੁਣ ਬਹੁਤ ਖੁਸ਼ ਹੋਈ। ਕੁਝ ਦਿਨਾਂ ਬਾਅਦ ਦੋ ਲੱਕੜਹਾਰੇ ਆਏ। ਉਹ ਚੰਗੇ ਰੁੱਖ ਨੂੰ ਵੱਢਣ ਲੱਗੇ। ਫਿਰ ਉਹਨਾਂ ਨੇ ਦੇਖਿਆ ਕਿ ਉਸ ਰੁੱਖ ‘ਤੇ ਮਧੂਮੱਖੀਆਂ ਦਾ ਵੱਡਾ ਛੱਤਾ ਲੱਗਿਆ ਹੋਇਆ ਹੈ । ਉਹਨਾਂ ਨੇ ਉਸ ਰੁੱਖ ਨੂੰ ਵੱਢਣਾ ਛੱਡ ਦਿੱਤਾ ਤੇ ਲਾਲਚੀ ਰੁੱਖ ਨੂੰ ਵੱਢਣ ਲੱਗ ਪਏ। ਫਿਰ ਮਿਹਨਤੀ ਤੇ ਚੰਗੇ ਰੁੱਖ ਨੇ ਮਧੂਮੱਖੀਆਂ ਨੂੰ ਕਿਹਾ ਕਿ ਲੱਕੜਹਾਰਿਆਂ ਦੇ ਮੂੰਹ ‘ਤੇ ਡੰਗ ਮਾਰ ਦਿਓ। ਫਿਰ ਮਧੂਮੱਖੀਆਂ ਨੇ ਉਹਨਾਂ ਦੇ ਮੂੰਹ ‘ਤੇ ਡੰਗ ਮਾਰ ਦਿੱਤਾ । ਫਿਰ ਲੱਕੜਹਾਰੇ ਭੱਜ ਗਏ। ਲਾਲਚੀ ਤੇ ਬੁਰੇ ਰੁੱਖ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ।
ਸਿੱਖਿਆ : ਹਮੇਸ਼ਾ ਦੂਸਰਿਆਂ ਦਾ ਭਲਾ ਹੀ ਕਰੋ।
ਬੱਬਲਪ੍ਰੀਤ ਕੌਰ , ਜਮਾਤ ਪੰਜਵੀਂ , ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਗੰਭੀਰਪੁਰ ਲੋਅਰ , ਸਿੱਖਿਆ ਬਲਾਕ ਸ਼੍ਰੀ ਅਨੰਦਪੁਰ ਸਾਹਿਬ , ਜ਼ਿਲ੍ਹਾ ਰੂਪਨਗਰ ( ਗਾਈਡ ਅਧਿਆਪਕ ਸਟੇਟ ਅੇੈਵਾਰਡੀ ਮਾਸਟਰ ਸੰਜੀਵ ਧਰਮਾਣੀ )9478561356
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly