(ਸਮਾਜ ਵੀਕਲੀ)
ਲੱਕੜ ਦੀ ਫੱਟੀ ਉੱਤੇ ਭਾਈ ਨੇ ਤਿੱਖੀ
ਪੱਤੀ ਲਾਈ,
ਇੱਕ ਬਰਫ਼ ਦਾ ਟੁਕੜਾ ਲ਼ੈ ਕਿ ਉਸ
ਉੱਤੇ ਜਾਵੇ ਘਸਾਈ।
ਥੱਲੇ ਉਸ ਦੇ ਕਾਗਜ਼ ਰੱਖ ਕੇ ਢੇਰ
ਬਰਫ਼ ਦਾ ਲਾਇਆ,
ਲਾਲ ਹਰਾ ਤੇ ਪੀਲਾ ਪਾਣੀ ਬੋਤਲਾਂ
ਵਿੱਚੋਂ ਪਾਇਆ।
ਫੇਰ ਉਸ ਦਾ ਗੋਲਾ ਬਣਾਕੇ ਤੀਲੀ
ਇੱਕ ਸੀ ਲਾਈ।
ਜੋ ਵੀ ਉਸ ਨੂੰ ਪੈਸੇ ਦਿੰਦੇ ਉਹਨੂੰ
ਜਾਵੇ ਫੜਾਈ।
ਠੰਡਾ ਠਾਰ ਬਰਫ਼ ਦਾ ਗੋਲਾ ਭਾਈ
ਅਵਾਜ਼ਾਂ ਮਾਰੇ,
ਇਹ ਗਰਮੀਆਂ ਦਾ ਤੋਹਫ਼ਾ ਵਧੀਆ
ਖਾ ਕੇ ਲਉ ਨਜ਼ਾਰੇ।
ਅਸੀਂ ਵੀ ਰੋਜ਼ ਖਾਣ ਨੂੰ ਜਾਂਦੇ ਡੈਡੀ
ਨਾਲ ਲਜਾ ਕੇ,
ਪੱਤੋ, ਨੂੰ ਦਿਨ ਮਸਾਂ ਸੀ ਚੜਦਾ ਖਾਂਦਾ
ਸਕੂਲੋਂ ਆ ਕੇ।
ਹਰਪ੍ਰੀਤ ਪੱਤੋ ਪਿੰਡ ਪੱਤੋ ਹੀਰਾ ਸਿੰਘ ਮੋਗਾ ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly