ਬਾਲ ਕਵਿਤਾ/ ਫੁੱਲ ਦੀ ਪੁਕਾਰ

-ਹਰਮਿੰਦਰ ਸਿੰਘ ਰਾਏਕੋਟੀ

(ਸਮਾਜ ਵੀਕਲੀ)

* ਤੋੜ ਨਾ ਮੈਨੂੰ ਭਲਿਆ ਲੋਕਾ,
ਮੈਂ ਤੈਨੂੰ ਕੀ ਕਹਿੰਦਾ ਹਾਂ,
ਹਰ ਸਮੇਂ ਮੈਂ ਤੇਰੇ ਅੱਗੇ,
ਹੱਸਦਾ ਖਿੜਿਆ ਰਹਿੰਦਾ ਹਾਂ।
* ਡਾਲੀ ਨਾਲੋਂ ਜੇ ਵੱਖ ਕੀਤਾ,
ਪਲਾਂ ਵਿੱਚ ਮਰਝਾਊਂਗਾ,
ਫਿਰ ਕੋਸ਼ਿਸ਼ਾਂ ਭਾਵੇਂ ਲੱਖਾਂ ਕਰਲੀਂ,
ਮੈਂ ਮੁੜ ਨੀਂ ਖਿੜ ਪਾਊਂਗਾ ।
* ਸੋਚ-ਸਮਝ ਕੇ ਤੂੰ ਹੱਥ ਲਾਵੀਂ,
ਮੈਨੂੰ ਐਵੇਂ ਤੜਫਾਈਂ ਨਾ,
ਦੂਰੋਂ ਹੀ ਤੂੰ ਵੇਖ ਲੈ ਮੈਨੂੰ,
ਤੋੜ ਕੇ ਕਿਤੇ ਲਿਜਾਈਂ ਨਾ।
* ਮਹਿਕਾਂ ਨੂੰ ਮੈਂ ਮੁੱਲ ਨਾ ਵੇਚਾਂ,
ਪ੍ਰਦਸ਼ਨੀ ਮੁਫ਼ਤ ‘ਚ ਲਾਈ ਆ,
ਮਹਿਕਾਂ ਨੂੰ ਵੀ ਵੰਡਣ ਦੀ ਤਾਂ,
ਕੁਦਰਤ ਨੇ ਡਿਉਟੀ ਲਾਈ ਆ।
* ‘ ਰਾਏਕੋਟੀ ‘ ਮੈਨੂੰ ਕਦੇ ਨਾ ਤੋੜੇ
ਰੋਜ਼ ਮੇਰੇ ਕੋਲ਼ ਆਉਂਦਾ ਹੈ,
ਨਾ ਤੋੜੋ ਨਾ ਫੁੱਲਾਂ ਨੂੰ ਤੋੜੇ,
ਇਹੀ ਸਭ ਨੂੰ ਕਹਿੰਦਾ ਹੈ।
             ***
-ਹਰਮਿੰਦਰ ਸਿੰਘ ਰਾਏਕੋਟੀ

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਬੁੱਧੀਜੀਵੀ ਮਾਫ਼ੀਆ ਖ਼ਾਮੋਸ਼ ਕਿਉਂ ?