ਬੱਚਿਆਂ ਦੀ ਮਾਨਸਿਕ ਸਥਿੱਤੀ ਤੇ ਭਾਰੂ ਹੁੰਦਾ ਦਿਖਾਵਾ

ਅਮਨਦੀਪ ਕੌਰ
(ਸਮਾਜ ਵੀਕਲੀ) ਬੱਚੇ ਘਰ ਦੀ ਰੌਣਕ ਹੁੰਦੇ ਹਨ ਅਤੇ ਬੱਚੇ ਆਪ ਵੀ ਰੌਣਕੀ ਹੁੰਦੇ ਹਨ ਸਾਰਾ ਦਿਨ ਕੁਝ ਨਾ ਕੁਝ ਗਤੀਵਿਧੀਆਂ ਕਰਕੇ ਓਹ ਸਾਡਾ ਚਿੱਤ ਪਰਚਾਵਾ ਕਰਦੇ ਹਨ ਪਰ ਜਦੋਂ ਦਾ ਸਮਾਜ ਵਿਚ ਤੇਜੀ ਨਾਲ ਵਿਕਾਸ ਹੋਣਾ ਸ਼ੁਰੂ ਹੋਇਆ ਬੱਚਿਆਂ ਨੂੰ ਪਾਲਣ ਦੇ ਤੌਰ ਤਰੀਕੇ ਵੀ ਬਹੁਤ ਜਿਆਦਾ ਬਦਲ ਗਏ ਹਨ ਪਹਿਲਾ ਗਲ਼ੀ ਮੁਹੱਲੇ ਵਿੱਚ ਦੱਸ    ਦੱਸ ਬੱਚੇ ਇੱਕਠੇ ਖੇਡਦੇ ਤੇ ਕਈ ਵਾਰ ਖੇਡਦੇ ਖੇਡਦੇ ਲੜ੍ਹ ਵੀ ਪੈਂਦੇ ਤੇ ਫੇਰ ਅਗਲੇ ਦਿਨ ਇੱਕਠੇ ਖੇਡਦੇ ਪਰ ਅੱਜਕਲ ਜੇ ਬੱਚਾ ਦੂਜੇ ਬੱਚੇ ਨਾਲ ਲੜ੍ਹ ਪਵੇ ਤਾਂ ਉਸਦੇ ਮਾਤਾ ਪਿਤਾ ਉਸਨੂੰ ਸਖ਼ਤ ਸ਼ਬਦਾਂ ਵਿਚ ਸਮਝਾਉਂਦੇ ਹਨ ਕਿ ਤੂੰ ਜਿੰਦਗੀ ਚ ਇਸ ਨਾਲ ਦੁਬਾਰਾ ਨਹੀਂ ਖੇਡਣਾ ਤੇ ਉਸਨੂੰ ਮਾੜੀ ਜਿਹੀ ਗੱਲ ਤੇ ਹੀ ਵੈਰ ਪਾਉਣਾ ਸਿਖਾ ਦਿੰਦੇ ਹਨ ਤੇ ਬੱਚਾ ਨਿੱਕੀ ਉਮਰੇ ਇਹ ਸਭ ਸਿੱਖ ਜਾਂਦਾ ਹੈ ਪੁਰਾਣੇ ਸਮਿਆਂ ਵਿੱਚ ਜਦੋਂ ਬੱਚੇ ਖੇਡ ਕੇ ਅਤੇ ਮਿੱਟੀ ਵਿਚ ਲਿਬੜ ਕੇ ਘਰ ਆਉਂਦੇ ਤੇ ਰੱਜਵੀਂ ਰੋਟੀ ਖਾ ਕੇ ਆਰਾਮ ਨਾਲ ਸੌਂ ਜਾਂਦੇ ਪਰ ਅੱਜ ਕਲ ਇਹ ਸਾਰਾ ਵਰਤਾਰਾ ਉਲਟ ਹੈ ਹੁਣ ਬੱਚੇ ਘਰੋਂ ਬਾਹਰ ਖੇਡਣ ਨਹੀ ਜਾਂਦੇ ਅਤੇ ਜੇਕਰ ਜਾਂਦੇ ਵੀ ਹਨ ਤਾਂ ਥੋੜ੍ਹਾ ਜਿਹਾ ਮਿੱਟੀ ਘੱਟਾ ਲੱਗਣ ਤੇ ਮਾਵਾਂ ਅਸਮਾਨ ਸਿਰ ਤੇ ਚੁੱਕ ਲੈਂਦੀਆਂ ਹਨ ਅਖੇ ਤੇਰੇ ਕੱਪੜੇ ਕੌਣ ਧੋਵੇਗਾ? ਅੱਧੇ ਬੱਚੇ ਤਾਂ ਇਸ ਡਰੋਂ ਹੀ ਖੇਡਦੇ ਨਹੀਂ, ਅੱਜ ਕੱਲ ਲੋਕਾਂ ਨੂੰ ਆਪਣੇ ਬੱਚੇ ਤੋਂ ਜਿਆਦਾ ਲੋਕਾਂ ਦੀ ਫ਼ਿਕਰ ਰਹਿੰਦੀ ਹੈ, ਜੇਕਰ ਬੱਚਾ ਕਿਸੇ ਵਿਆਹ ਸ਼ਾਦੀ ਤੇ ਨਾਲ ਜਾਵੇ ਤਾਂ ਅਸੀਂ ਸਾਰੇ ਆਖਦੇ ਹਾਂ ਬੇਟਾ ਧਿਆਨ ਨਾਲ ਖਾ ਲੋਕ ਕੀ ਕਹਿਣਗੇ! ਟਿੱਕ ਕੇ ਬੈਠ ਲੋਕ ਕੀ ਕਹਿਣਗੇ! ਕੱਪੜੇ ਗੰਦੇ ਨਾ ਕਰ ਲੋਕ ਕੀ ਕਹਿਣਗੇ! ਹੱਦ ਹੈ ਸਾਡੀ ਸੋਚ ਦੀ ਨਿੱਕੀ ਜਿਹੀ ਜਾਨ ਨੂੰ ਅਸੀਂ ਕਿੰਨਾ ਸੰਘਰਸ਼ ਕਰਨ ਲਈ ਆਖਦੇ ਹਾਂ, ਸਾਡੀ ਇਹ ਦਿਖਾਵੇ ਵਾਲੀ ਆਦਤ ਕਾਰਨ ਬੱਚੇ ਦਾ ਬਚਪਨ ਰੁਲ਼ ਜਾਂਦਾ ਹੈ ਉਸਦਾ ਬਚਪਨ ਛੋਟਾ ਅਤੇ ਨਿਰਾਸ਼ਾ ਵਾਲਾ ਹੋ ਜਾਂਦਾ ਓਹ ਨਿੱਕੀ ਉਮਰੇ ਹੀ ਇਹ ਸੋਚਣ ਲਗਦੈ ਕੀ ਲੋਕ ਇੰਨੇ ਭੌੜੇ ਹਨ ਜਿਹੜੇ ਸਾਨੂੰ ਖੇਡਣ ਭੱਜਣ ਟੱਪਣ ਤੋਂ ਰੋਕਦੇ ਹਨ ਉਸ ਅੰਦਰ ਸਮਾਜ ਦਾ ਬੇ ਤੁਕਾ ਡਰ ਅਸੀਂ ਆਵਦੀ ਫੋਕੀ ਟੌਹਰ ਅਤੇ ਦਿਖਾਵੇ ਕਾਰਨ ਪੈਦਾ ਕਰਦੇ ਹਾਂ, ਉਸਨੂੰ ਖੁੱਲ੍ਹ ਕੇ ਜਿਓਣ ਲਈ ਅਜ਼ਾਦ ਮਾਹੌਲ ਦੀ ਲੋੜ ਹੁੰਦੀ ਹੈ ਜਿਸ ਨਾਲ ਉਸਦਾ ਮਾਨਸਿਕ ਅਤੇ ਸਰੀਰਕ ਵਿਕਾਸ ਜੁੜਿਆ ਹੁੰਦਾ ਹੈ ਪਰ ਇਹ ਦਿਖਾਵਾ ਓਹਨਾਂ ਦੇ ਮਾਸੂਮ ਦਿਲਾਂ ਤੇ ਭਾਰੂ ਹੁੰਦਾ ਹੈ ਕਈ ਵਾਰ ਤਾਂ ਅਸੀਂ ਬੱਚੇ ਨੂੰ ਓਹ ਸਭ ਵੀ ਸਿਖਾਉਂਦੇ ਹਾਂ ਜੋ ਅੱਗੇ ਜਾਕੇ ਉਸਦੀ ਸਖਸ਼ੀਅਤ ਨੂੰ ਬੁਰਾ ਬਣਾਉਂਦਾ ਹੈ ਜਿਵੇਂ ਝੂਠ ਬੋਲਣਾ: ਬੱਚਿਆਂ ਨੂੰ ਅਸੀਂ ਆਪਣੇ ਸਵਾਰਥ ਕਾਰਨ ਝੂਠ ਵੀ ਬੋਲਣਾ ਸਿਖਾਉਂਦੇ ਹਾਂ ਭਾਵੇਂ ਬੱਚਾ ਇਸ ਪ੍ਰਤੀ ਸਵਾਲ ਕਰੇ ਤਾਂ ਅਸੀਂ ਆਖਦੇ ਹਾਂ ਤੂੰ ਚੁੱਪ ਕਰ ਤੈਨੂੰ ਮੈਥੋਂ ਵੱਧ ਪਤੈ? ਬੱਚਾ ਡਰ ਕਾਰਨ ਝੂਠ ਬੋਲਦਾ ਹੈ ਉਸਨੂੰ ਇਹੋ ਲਗਦੈ ਕੀ ਸ਼ਾਇਦ ਸੱਚ ਬੋਲਣਾ ਚੰਗੀ ਗੱਲ ਨਹੀਂ  ਤਾਂ ਹੀ ਉਸਨੂੰ ਝੂਠ ਸਿਖਾਇਆ ਜਾ ਰਿਹਾ ਪਰ ਜਦੋਂ ਓਹ ਵੱਡਾ ਹੋਕੇ ਮਾਤਾ ਪਿਤਾ ਨਾਲ ਹੀ ਝੂਠ ਬੋਲਣ ਲਗਦੈ ਤਾਂ ਓਹਨਾਂ ਲਈ ਇਹ ਪ੍ਰੇਸ਼ਾਨੀ ਦਾ ਕਾਰਨ ਬਣਦਾ ਪਰ ਓਹ ਇਹ ਭੁੱਲ ਜਾਂਦੇ ਹਨ ਕਿ ਇਸਦੀ ਨੀਂਹ ਓਹਨਾਂ ਨੇ ਹੀ ਬਚਪਨ ਵਿਚ ਆਪਣੇ ਬੱਚੇ ਦੇ ਦਿਲ ਵਿਚ ਰੱਖੀ ਸੀ ਜੋ ਹੁਣ ਮਾੜੇ ਪ੍ਰਭਾਵ ਪਾ ਰਹੀ ਹੈ ਦੁੱਜਿਆਂ ਅੱਗੇ ਝਿੜਕਣਾ: ਕਈ ਵਾਰ ਮਾਪੇ ਹੋਰਨਾਂ ਅੱਗੇ ਇਹ ਸਾਬਿਤ ਕਰਨ ਚ ਲੱਗੇ ਰਹਿੰਦੇ ਹਨ ਕਿ ਸਾਡਾ ਬੱਚਾ ਬਹੁਤ ਸੁਸ਼ੀਲ ਸ਼ਾਂਤ ਹੈ ਅਤੇ ਬੱਚੇ ਦੀ ਜਰਾ ਜਿੰਨੀ ਸ਼ਰਾਰਤ ਤੋਂ ਓਹ ਇੰਨੇ ਖਫਾ ਹੁੰਦੇ ਹਨ ਕਿ ਬੱਚੇ ਨੂੰ ਲੋਕਾਂ ਸਾਹਵੇਂ ਹੀ ਝਿੜਕਦੇ ਹਨ ਅਤੇ ਕਈ ਵਾਰ ਤਾਂ ਕੁੱਟਦੇ ਵੀ ਹਨ ਮਾਤਾ ਪਿਤਾ ਨੂੰ ਲਗਦੈ ਜਿਵੇਂ ਓਹਨਾਂ ਦੀ ਸ਼ਾਨ ਖਰਾਬ ਹੁੰਦੀ ਹੈ ਮਾਤਾ ਪਿਤਾ ਇਹ ਗੱਲ ਨਹੀਂ ਸਮਝਦੇ ਕਿ ਬੱਚੇ ਦਾ ਸ਼ਰਾਰਤ ਕਰਨਾ ਖੇਡਣਾ ਚੀਜਾਂ ਨੂੰ ਤੋੜਨਾ ਜੋੜਨਾ ਉਸਦੇ ਬਚਪਨ ਦਾ ਹੀ ਇੱਕ ਹਿੱਸਾ ਹੈ ਉਸਦਾ ਚੰਚਲ ਮਨ ਬਹੁਤੇ ਜਿਆਦਾ ਅਸੂਲਾਂ ਅਤੇ ਬੰਦਿਸ਼ਾਂ ਨੂੰ ਨਹੀਂ ਮੰਨਦਾ ਉਸਨੂੰ ਇਸਦੀ ਸਮਝ ਆਪਣੀ ਸਹੀ ਉਮਰ ਤੇ ਹੀ ਆਉਂਦੀ ਹੈ ਮਾਤਾ ਪਿਤਾ ਦਾ ਬੱਚੇ ਨਾਲ ਘੱਟ ਸਮਾਂ ਬਿਤਾਉਣਾ: ਅੱਜ ਕੱਲ ਡਿਜੀਟਲ ਯੁੱਗ ਕਾਰਨ ਘਰ ਦੇ ਹਰ ਇੱਕ ਜੀਅ ਕੋਲ਼ ਮੋਬਾਈਲ ਫੋਨ ਹੈ ਤੇ ਸਭ ਓਸੇ ਚ ਹੀ ਵਿਅਸਤ ਰਹਿੰਦੇ ਹਨ ਨਿੱਕੇ ਬੱਚੇ ਖੇਡਣ ਲਈ ਆੜੀ ਭਾਲਦੇ ਹਨ ਆਪਣੇ ਸੁੱਖ ਚ ਵਿਘਨ ਨਾ ਪਵੇ ਇਸ ਕਾਰਨ ਹੀ ਮਾਤਾ ਪਿਤਾ ਬੱਚੇ ਨੂੰ ਵੀ ਫੋਨ ਫੜ੍ਹਾ ਦਿੰਦੇ ਹਨ ਜਿਸਦਾ ਨਤੀਜਾ ਇਹ ਹੁੰਦੈ ਕਿ ਬੱਚੇ ਜਿੱਦੀ ਅਤੇ ਚਿੜਚਿੜੇ ਹੋ ਜਾਂਦੇ ਹਨ ਸਾਂਝੇ ਪਰਿਵਾਰਾਂ ਦਾ ਘੱਟ ਜਾਣਾ: ਪਹਿਲਾ ਪਰਿਵਾਰ ਵੱਡੇ ਹੁੰਦੇ ਸਨ ਸਾਂਝੇ ਪਰਿਵਾਰਾਂ ਵਿਚ ਬੱਚੇ ਬਹੁਤ ਜਿਆਦਾ ਸਿੱਖਦੇ ਸਨ ਅਤੇ ਖੁਸ਼ਨੁਮਾ ਮਹੌਲ ਹੋਣ ਕਾਰਨ ਬਿਮਾਰ ਵੀ ਘੱਟ ਹੁੰਦੇ ਸਨ ਪਰ ਅੱਜ ਬੱਚਿਆਂ ਨੂੰ ਇੱਕਲਤਾ ਕਾਰਨ ਮਾਨਸਿਕ ਬਿਮਾਰੀਆਂ ਲੱਗਦੀਆਂ ਹਨ ਅਤੇ ਓਹ ਨਿਰਾਸ਼ਾ ਤੋਂ ਬਚਣ ਲਈ ਮੋਬਾਈਲ ਫੋਨ ਦਾ ਸਹਾਰਾ ਲੈਂਦੇ ਹਨ ਪਹਿਲਾਂ ਸਾਂਝੇ ਪਰਿਵਾਰਾਂ ਵਿਚ ਦਾਦੇ ਦਾਦੀਆਂ ਤਾਏ ਚਾਚੀਆਂ ਸਭ ਰਲਕੇ ਬੱਚਿਆਂ ਨੂੰ ਬਹੁਤ ਕੁਝ ਸਿਖਾਉਂਦੇ ਹੱਸਦੇ ਖੇਡਦੇ ਬੱਚੇ ਕਦੇ ਨਿਰਾਸ਼ ਨਹੀਂ ਹੁੰਦੇ ਸਨ। ਸਾਨੂੰ ਆਪਣੇ ਵਾਧੂ ਦੇ ਦਿਖਾਵੇ ਕਾਰਨ ਬੱਚਿਆਂ ਨੂੰ ਫ਼ਿਕਰਾਂ ਵਿੱਚ ਨਹੀਂ ਪਾਉਣਾ ਚਾਹੀਦਾ ਸਾਡੀ ਇਹੀ ਕੋਸ਼ਿਸ਼ ਹੋਣੀ ਚਾਹੀਦੀ ਹੈ ਕਿ ਅਸੀਂ ਉਸ ਲਈ ਖੁਸ਼ਨੁਮਾ ਮਾਹੌਲ ਸਿਰਜੀਏ ਤੇ ਉਸਨੂੰ ਜਿੰਦਗੀ ਦਾ ਹਰ ਪਲ ਮਾਨਣ ਦੀ ਜਾਂਚ ਸਿਖਾਈਏ ਕਿਉਂਕਿ ਇਹ ਬਚਪਨ ਵਾਲਾ ਸਮਾਂ ਮੁੜ ਮੁੜ ਨਹੀਂ ਆਉਂਦਾ ਇਹੀ ਸਮਾਂ ਸਾਡੇ ਆਉਣ ਵਾਲੇ ਸਮੇਂ ਦੀ ਪੱਕੀ ਨਿਓਂ ਬਣਦਾ ਹੈ ਤਾਂ ਲੋਕ ਕੀ ਕਹਿਣਗੇ ਇਸਦੀ ਫ਼ਿਕਰ ਛੱਡ ਕੇ ਬੱਚਿਆਂ ਨਾਲ ਵਧ ਸਮਾਂ ਬਿਤਾਈਏ ਤੇ ਓਹਨਾਂ ਦੀ ਖੁਸ਼ੀ ਚ ਸ਼ਾਮਿਲ ਹੋਕੇ ਤਨਾਵ ਚਿੰਤਾ ਨੂੰ
ਛੂ ਮੰਤਰ ਕਹੀਏ।
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਜੱਥੇਦਾਰ ਨਿਮਾਣਾ ਨੇ ਸਰਬੱਤ ਦਾ ਭਲਾ ਟ੍ਰਸਟ ਵੱਲੋਂ ਲਗਾਏ ਅੱਖਾਂ ਅਤੇ ਚਿੱਟੇ ਮੋਤੀਏ ਓਪਰੇਸ਼ਨ ਦੇ ਮੁਫਤ ਕੈਂਪ ਦਾ ਉਦਘਾਟਨ ਕੀਤਾ 
Next articleਸ਼ੁੱਧ ਪੰਜਾਬੀ ਕਿਵੇਂ ਲਿਖੀਏ? ਰੂ-ਬਰੂ/ਰੂਬਰੂ/ਰੂਬ-ਰੂ ਜਾਂ ਰੂਹ-ਬਰੂ? ਕਿਉਂ ਅਤੇ ਕਿਵੇਂ? (ਮੇਰੀ ਇੱਕ ਟਿੱਪਣੀ ‘ਤੇ ਆਧਾਰਿਤ)