“ਚਿਲਡਰਨ ਡੇ” ਮੌਕੇ ਪੀੜਤ ਲੜਕੀ ਦਾ ਡਾਇਲਸਿਸ ਕਰਵਾ ਕੇ ਸਕੂਨ ਦਾ ਅਨੁਭਵ ਕੀਤਾ – ਲਾਇਨ ਆਂਚਲ ਸੰਧੂ ਸੋਖਲ

ਪੀੜ੍ਹਤ ਬੱਚੀ ਮਧੂ ਦੇ ਨਾਲ ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਨੰਬਰਦਾਰ ਅਸ਼ੋਕ ਸੰਧੂ, ਡਾਇਰੈਕਟਰ ਲਾਇਨ ਬਬਿਤਾ ਸੰਧੂ, ਟਰੈਜਰਰ ਲਾਇਨ ਦਿਨਕਰ ਸੰਧੂ, ਪੀੜ੍ਹਤ ਦੀ ਮਾਂ ਕਮਲੇਸ਼।

ਪੀੜ੍ਹਤ ਬੱਚੀ ਮਧੂ ਦੇ ਇਲਾਜ਼ ਲਈ ਸੱਜਣ ਪੁਰਸ਼ ਡੱਟ ਕੇ ਮਦਦ ਕਰਨ – ਅਸ਼ੋਕ ਸੰਧੂ ਨੰਬਰਦਾਰ 

ਨੂਰਮਹਿਲ ਨਕੋਦਰ ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਪਾਲ ਛਾਬੜਾ)  ਲਾਇਨਜ਼ ਨੂਰਮਹਿਲ ਡ੍ਰੀਮ ਦੀ ਮਹਿਲਾ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ ਅਤੇ ਕਲੱਬ ਦੇ ਅਫਸਰਾਂ ਨੇ “ਚਿਲਡਰਨ ਡੇ” ਮੌਕੇ ਇੱਕ 21 ਸਾਲਾਂ ਪੀੜ੍ਹਤ ਲੜਕੀ ਦਾ ਡਾਇਲਸਿਸ ਕਰਵਾ ਕੇ ਸੁੱਖ ਦਾ ਅਨੁਭਵ ਕੀਤਾ। ਇਸ ਮੌਕੇ ਕਲੱਬ ਦੇ ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ ਨੇ ਦੱਸਿਆ ਕਿ ਇੱਕ ਦੁੱਖੀ ਮਾਂ ਨੇ ਆਪਣੀ ਬੱਚੀ ਦੀ ਦੁੱਖਭਰੀ ਦਾਸਤਾਨ ਸੁਣਾਈ ਕਿ ਜੇਕਰ ਮੇਰੀ ਬੇਟੀ ਦਾ ਡਾਇਲਸਿਸ ਅੱਜ ਨਾ ਕਰਵਾਇਆ ਗਿਆ ਤਾਂ ਮੇਰੀ ਬੇਟੀ ਦੀ ਜਾਨ ਜਾਣ ਦਾ ਖਤਰਾ ਹੈ। ਮਾਂ ਕਮਲੇਸ਼ ਨੇ ਦੱਸਿਆ ਕਿ ਉਹ ਹੁਣ ਤੱਕ ਕਰੀਬ 6/7 ਲੱਖ ਰੁਪਇਆ ਖਰਚ ਕਰ ਚੁੱਕੇ ਹਨ। ਬੱਚੀ ਦੇ ਸਿਰ ‘ਤੇ ਬਾਪ ਦਾ ਸਾਇਆ ਵੀ ਨਹੀਂ ਹੈ ਅਤੇ ਹੁਣ ਕੋਈ ਮਦਦ ਵੀ ਨਹੀਂ ਕਰ ਰਿਹਾ ਹੈ। ਇਹ ਸੁਣਦਿਆਂ ਹੀ ਕਲੱਬ ਨੇ ਮੀਟਿੰਗ ਕੀਤੀ ਅਤੇ ਤੁਰੰਤ ਪ੍ਰਭਾਵ ਨਾਲ ਨੌਜਵਾਨ ਲੜਕੀ ਦਾ ਡਾਇਲਸਿਸ ਕਰਵਾਇਆ ਅਤੇ ਦਵਾਈਆਂ ਆਦਿ ਦੀ ਸੇਵਾ ਵੀ ਕੀਤੀ। ਨੰਬਰਦਾਰ ਅਸ਼ੋਕ ਸੰਧੂ ਨੇ ਕਿਹਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਇਹ ਹੀ ਸਿੱਖਿਆ ਮਿਲਦੀ ਹੈ ਕਿ ਦੂਜਿਆਂ ਦੇ ਦਰਦ ਨੂੰ ਵੰਡ ਕੇ ਹੀ ਅਸੀਂ ਆਪਣਾ ਜੀਵਨ ਧਨ ਕਰ ਸਕਦੇ ਹਾਂ। ਕਲੱਬ ਪ੍ਰਧਾਨ ਲਾਇਨ ਆਂਚਲ ਸੰਧੂ ਸੋਖਲ, ਚਾਰਟਰ ਪ੍ਰਧਾਨ ਲਾਇਨ ਅਸ਼ੋਕ ਸੰਧੂ ਨੰਬਰਦਾਰ ਨੂਰਮਹਿਲ, ਡਾਇਰੈਕਟਰ ਲਾਇਨ ਬਬਿਤਾ ਸੰਧੂ ਅਤੇ ਟਰੈਜਰਰ ਲਾਇਨ ਦਿਨਕਰ ਸੰਧੂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ‘ਤੇ ਸਮੂਹ ਨਾਮਲੇਵਾ ਸੰਗਤਾਂ ਨੂੰ ਵਧਾਈ ਦਿੱਤੀ। ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਵੀ ਕੀਤੀ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਇਸ ਬੱਚੇ ਨੂੰ ਤੰਦਰੁਸਤੀਆਂ ਬਖਸ਼ਣ। ਲੋਕਾਂ ਨੂੰ ਵੀ ਅਪੀਲ ਕੀਤੀ ਕਿ ਸੱਜਣ ਪੁਰਸ਼ ਚੂਹੇਕੀ ਨਿਵਾਸੀ ਇਸ ਪੀੜ੍ਹਤ ਬੱਚੀ ਮਧੂ ਦੇ ਇਲਾਜ਼ ਵਿੱਚ ਆਪਣਾ ਯੋਗਦਾਨ ਪਾਉਣ, ਇਹੋ ਹੀ ਸਹੀ ਅਰਥਾਂ ਵਿੱਚ ਚਿਲਡਰਨ ਡੇ ਅਤੇ ਗੁਰੂ ਨਾਨਕ ਦੇਵ ਜੀ ਪ੍ਰਕਾਸ਼ ਦਿਹਾੜਾ ਮਨਾਉਣ ਦਾ ਅਸਲ ਆਨੰਦ ਹੋਵੇਗਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਸੱਲ੍ਹਾ ਚ ਨਗਰ ਕੀਰਤਨ ਸਜਾਇਆ ਗਿਆ ਅਤੇ ਕਿੱਕਬਾਕਸਿੰਗ ਖਿਡਾਰਣ ਨੂੰ ਸਨਮਾਨਿਤ ਕੀਤਾ ਗਿਆ
Next articleव्हाट्सएप इतिहास: सच या राजनैतिक एजेंडा