ਖੁਦਕਸ਼ੀ ਦੀ ਅੰਨ੍ਹੀ ਸੁਰੰਗ ਵਿੱਚ ਦੌੜ ਰਹੇ ਬੱਚੇ

ਅਮਰਜੀਤ ਚੰਦਰ

(ਸਮਾਜ ਵੀਕਲੀ)

ਖੁਦਕਸ਼ੀਆਂ ਦੀ ਵੱਧ ਰਹੀ ਗਿਣਤੀ ਬਹੁਤ ਹੀ ਦੁੱਖਦਾਈ ਹੈ ਕਿ ਸਦਮੇ ਵਿਚ ਬੱਚਿਆਂ ਵਲੋਂ ਆਤਮ-ਹੱਤਿਆ ਵਾਲਾ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ ਜਾਵੇ।ਅਜਿਹੇ ਹਾਲਾਤਾਂ ਵਿਚ ਜਿਸ ਰਫਤਾਰ ਨਾਲ ਬੇਕਸੂਰ ਲੋਕ ਖੁਦਕਸ਼ੀਆਂ ਦੀ ਅੰਨ੍ਹੀ ਸੁਰੰਗ ਵਿਚ ਦੌੜ ਲਗਾ ਕੇ ਆਪਣੇ ਜੀਵਨ ਦੀ ਬਾਜ਼ੀ ਨੂੰ ਹਰਾ ਰਹੇ ਹਨ,ਇਹ ਖਬਰ ਪੀੜਤ ਪਰਿਵਾਰਾਂ ਲਈ ਬੇਹੱਦ ਦੁਖਦਾਈ ਅਤੇ ਸਦਮੇ ਵਾਲੀ ਗੱਲ ਹੈ।ਇਸ ਕਾਰਨਾਮੇ ਨੇ ਨਾ ਸਿਰਫ ਵਿਗੜ ਰਹੇ ਸਮਾਜਕ ਤਾਣੇ-ਬਾਣੇ ਦੀ ਕਮਜ਼ੋਰੀ ਨੂੰ ਪ੍ਰਗਟ ਕੀਤਾ,ਸਗੋਂ ਅਜਿਹੇ ਗੁਨਾਹ ਦੀ ਭਾਵਨਾ ਵੀ ਪੈਦਾ ਕੀਤੀ,ਕਿ ਸਿੱਧਾ ਰਸਤਾ ਵੀ ਤੰਗ ਰਸਤਿਆਂ ਵਿਚ ਬਦਲਦਾ ਜਾਪਦਾ ਹੈ।ਭਾਵੇ ਦੁਨੀਆ ਦੇ ਕਿਸੇ ਵੀ ਦੇਸ਼ ਦੇ ਬੱਚਿਆਂ ਵਿਚ ਖੁਦਕਸ਼ੀਆਂ ਦੀਆਂ ਵੱਧ ਰਹੀਆਂ ਘਟਨਾਵਾਂ ਨੂੰ ਜਾਇਜ਼ ਨਹੀ ਠਹਿਰਾਇਆ ਜਾ ਸਕਦਾ,ਪਰ ਭਾਰਤ ਵਿਚ ਅਜਿਹੀ ਸਥਿਤੀ ਦਾ ਉਭਰਨਾ,ਜੋ ਕਿ ਦੂਜੇ ਦੇਸਾਂ ਲਈ ਅਦਰਸ਼ ਸਮਾਜ ਅਤੇ ਖੁਸ਼ਹਾਲ ਸਾਂਝੇਂ ਪਰਿਵਾਰ ਦੇ ਸੰਕਲਪ ਨੂੰ ਦਰਸਾਉਦਾ ਹੈ,ਅਤੇ ਅਣਗੌਲੇ ਜਜਬਾਤਾਂ ਨੂੰ ਹੋਰ ਵੀ ਤਾਜ਼ਾ ਕਰਦਾ ਹੈ।

ਭਾਰਤ ਵਿਚ ਹਰ ਰੋਜ 31 ਬੱਚੇ ਖੁਦਕਸ਼ੀ ਕਰ ਰਹੇ ਹਨ।ਪ੍ਰਾਪਤ ਅੰਕੜਿਆ ਦੇ ਅਨੁਸਾਰ ਸਾਲ 2000 ਵਿਚ 18 ਸਾਲ ਤੋਂ ਘੱਟ ਉਮਰ ਦੇ 11,396 ਬੱਚਿਆਂ ਨੇ ਭਿਆਨਕ ਕਦਮ ਚੁੱਕਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।ਇਹ ਸੰਖਿਆ ਸੰਨ 2019 ਦੇ ਮੁਕਾਬਲੇ 18 ਫੀਸਦੀ ਬਹੁਤ ਜਿਆਦਾ ਹੈ।ਖੁਸਕਸ਼ੀ ਦੇ ਵੱਧ ਰਹੇ ਮਾਮਲਿਆ ਬਾਰੇ ਮਾਹਿਰਾਂ ਦਾ ਕਹਿਣਾ ਹੈ ਕਿ ਕੋਵਿਡ 19 ਮਹਾਂਮਾਰੀ ਨੇ ਬੱਚਿਆਂ ਵਿਚ ਮਨੋਵਿਗਿਆਨਕ ਸਦਮੇ ਨੂੰ ਕਾਫੀ ਹੱਦ ਤੱਕ ਵਧਾ ਦਿੱਤਾ ਹੈ।ਇਹੀ ਕਾਰਨ ਹੈ ਕਿ ਮਾਨਸਿਕ ਤਣਾਅ ਦੇ ਸਦਮੇ ਤੋਂ ਉਬਰਨ ਵਿਚ ਨਾਕਾਮ ਰਹਿਣ ਵਾਲੇ ਬੱਚਿਆਂ ਵਲੋ ਦਿਨ-ਬ-ਦਿਨ ਖੁਦਕਸ਼ੀਆਂ ਦੇ ਮਾਮਲੇ ਵੱਧਦੇ ਜਾ ਰਹੇ ਹਨ। ਨੈਸ਼ਨਲ ਕ੍ਰਾਇਮ ਰਿਕਾਰਡ ਬਿਊਰੋ (ਐਨ ਸੀ ਆਰ ਬੀ)ਦੀ ਰਿਪੋਰਟ ਦੇ ਮੁਤਾਬਕ ਆਪਣੀ ਜਿੰਦਗੀ ਖਤਮ ਕਰਨ ਵਾਲੇ ਬੱਚਿਆਂ ਦੀ ਗਿਣਤੀ ਦੋ ਸਾਲ ਪਹਿਲਾਂ ਦੇ ਮੁਕਾਬਲੇ 21 ਫੀਸਦੀ ਜਿਆਦਾ ਹੈ।

ਸੰਨ 2019 ਵਿਚ 9,613 ਬੱਚਿਆਂ ਨੇ ਖੁਦਕਸ਼ੀ ਕੀਤੀ,ਜਦ ਕਿ ਸੰਨ 2018 ਵਿਚ 9,413 ਬੱਚਿਆਂ ਨੇ ਖੁਦਕਸ਼ੀ ਕੀਤੀ।ਸੰਨ 2018 ਦੇ ਮੁਕਾਬਲੇ ਸੰਨ 2019 ਵਿੱਚ ਖੁਦਕਸ਼ੀਆਂ ਕਰ ਰਹੇ 200 ਬੱਚਿਆਂ ਦਾ ਵਾਧਾ ਹੋਇਆ ਸੀ,ਪਰ ਸੰਨ 2020 ਵਿੱਚ ਇਹ ਸੰਖਿਆ ਮੰਦਭਾਗੀ ਅਚਨਚੇਤ ਵਾਧੇ ਨਾਲ 1,783 ਹੋ ਗਈ।ਦੂਜੇ ਸ਼ਬਦਾਂ ਵਿਚ,ਜਿੱਥੇ ਦੋ ਸਾਲਾਂ ਵਿਚ ਖੁਦਕਸ਼ੀ ਕਰਨ ਵਾਲੇ ਬੱਚਿਆਂ ਦੀ ਗਿਣਤੀ ਵਿਚ 2,12 ਪ੍ਰਤੀਸ਼ਤ ਵਾਧਾ ਹੋਇਆ ਹੈ,ਉਥੇ ਸੰਨ 2020 ਵਿਚ ਅੱਠ ਗੁਣਾਂ ਤੋਂ ਵੱਧ ਦਾ ਵਾਧਾ ਹੋਇਆ ਹੈ।ਖੁਦਕਸ਼ੀ ਕਰਨ ਵਾਲੇ 11,396 ਬੱਚਿਆਂ ਵਿਚੋਂ 6,004 ਲੜਕੀਆਂ ਅਤੇ 5,392 ਲੜਕੇ ਹਨ।ਲੜਕਿਆਂ ਦੇ ਮੁਕਾਬਲੇ ਲੜਕੀਆਂ ਦੀ ਖੁਦਕਸ਼ੀ ਦਾ ਕਾਰਨ ਪਰਿਵਾਰਕ ਤਣਾਅ ਅਤੇ ਪ੍ਰੇਮ ਵਿਚ ਅਸਫਲਤਾ ਨੂੰ ਦੱਸਿਆ ਗਿਆ ਹੈ।

ਪ੍ਰਸ਼ਾਸ਼ਨਿਕ ਅੰਕੜਿਆਂ ਅਨੁਸਾਰ ਸੰਨ 2017 ਤੋਂ ਲੈ ਕੇ ਸੰਨ 2019 ਦੇ ਦਰਮਿਆਨ 14 ਸਾਲ ਤੋਂ 18 ਸਾਲ ਦੀ ਉਮਰ ਦੇ 24,568 ਬੱਚਿਆਂ ਨੇ ਖੁਦਕਸ਼ੀ ਕੀਤੀ ਹੈ।ਇੰਨਾਂ ਵਿਚ 13,325 ਲੜਕੀਆਂ ਅਤੇ 11,243 ਲੜਕੇ ਸ਼ਾਮਲ ਹਨ।ਚਾਰ ਹਜਾਰ ਤੋਂ ਵੱਧ ਬੱਚਿਆਂ ਨੇ ਪ੍ਰੀੀਖਆ ਵਿਚੋਂ ਫੇਲ ਹੋਣ ਤੋਂ ਬਾਅਦ ਖੁਦਕਸ਼ੀ ਦਾ ਰਾਹ ਚੁਣਿਆ।ਮੱਧ ਪ੍ਰਦੇਸ ਵਿਚ ਸੱਭ ਤੋਂ ਵੱਧ ਬੱਚੇ ਖੁਦਕਸ਼ੀਆਂ ਕਰਦੇ ਹਨ।ਮੱਧ ਪ੍ਰਦੇਸ ਵਿਚ 3,115 ਬੱਚਿਆਂ ਨੇ ਖੁਦਕਸ਼ੀ ਕੀਤੀ ਹੈ।ਦੂਜੇ ਨੰਬਰ ਤੇ ਪੱਛਮੀ ਬੰਗਾਲ ਅਤੇ ਤੀਸਰੇ ਨੰਬਰ ਤੇ ਮਹਾਂਰਾਸ਼ਟਰ ‘ਚ 2,802 ਬੱਚਿਆਂ ਨੇ ਖੁਦਕਸ਼ੀ ਕੀਤੀ,ਜਦ ਕਿ ਤਾਮਿਲਨਾਡੂ ‘ਚ 2,035 ਬੱਚਿਆਂ ਨੇ ਖੁਦਕਸ਼ੀ ਕੀਤੀ।

ਅਸਲ ਵਿਚ,ਕਿਸ਼ੋਰ ਅਵਸਥਾ ਇਕ ਬੁਨਿਆਦ ਹੁੰਦੀ ਹੈ ਜਿਸ ਉਤੇ ਕਿਸ਼ੋਰ ਨੇ ਆਪਣੀ ਜਿੰਦਗੀ ਦਾ ਮਹਿਲ ਬਣਾਉਣ ਦੀ ਯੋਜਨਾ ਬਣਾਈ ਹੁੰਦੀ ਹੈ ਜਾਂ ਬਣਾਉਦਾ ਹੈ।ਇਹ ਪੜਾਅ ਕਿਸ਼ੋਰਾਂ ਨੂੰ ਸਕਾਰਤਮਕਤਾ ਅਤੇ ਨਕਾਰਤਮਕਤਾ ਦੀ ਭਾਵਨਾ ਪ੍ਰਗਟ ਕਰਦਾ ਹੈ।ਗਿਆਨ ਦੀ ਰੌਸ਼ਨੀ ਦੇ ਸਹਾਰੇ ਬਹੁਤ ਸਾਰੇ ਬੱਚੇ ਜਿੰਦਗੀ ਦੇ ਹਨ੍ਹੇਰੇ ਨੂੰ ਤੋੜਦੇ ਹਨ,ਅਤੇ ਖੱਜਲ-ਖੁਆਰੀ ਦੇ ਰਸਤੇ ,ਚੋਂ ਲੰਘ ਕੇ ਆਪਣੀ ਮੰਜ਼ਲ ਤੇ ਪਹੁੰਚ ਜਾਂਦੇ ਹਨ,ਜਦ ਕਿ ਨਕਾਰਤਮਕਤਾ ਦੇ ਭਾਰੂ ਹੋਣ ਨਾਲ ਇਸ ਤੋਂ ਵਾਝੇਂ ਰਹਿਚ ਵਾਲੇ ਆਤਮਾ ਹੱਤਿਆ ਵਰਗੇ ਕਦਮ ਚੁੱਕਣ ਵਿਚ ਦੇਰੀ ਨਹੀ ਲਾਗਾਉਦੇ।ਛੋਟੀ ਉਮਰ ਵਿਚ ਬੱਚਿਆਂ ਵਲੋਂ ਖੁਦਕਸ਼ੀ ਕਰਨ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਹਨ।

ਫਰ ਅੱਜ ਦੀ ਤਰੀਕ ਵਿਚ ਖੁਦਕਸ਼ੀਆਂ ਕਰਨ ਵਿਚ ਪਰਿਵਾਰਕ ਸਮੱਸਿਆਵਾਂ ਅਹਿਮ ਭੂਮਿਕਾ ਨਿਭਾਆ ਰਹੀ ਹਨ।ਪਿੱਛਲੇ ਸਾਲ 18 ਸਾਲ ਤੋਂ ਘੱਟ ਉਮਰ ਦੇ 4,006 ਬੱਚੇ ਪਰਿਵਾਰਿਕ ਕਲੇਸ਼ ਕਾਰਨ ਖੁਦਕਸ਼ੀ ਦਾ ਸ਼ਿਕਾਰ ਹੋਏ।ਪ੍ਰੇਮ ਸਬੰਧਾਂ ਵਿਚ ਖਟਾਸ ਆਉਣ ਕਰਕੇ 1,337 ਬੱਚਿਆਂ ਨੇ ਖੁਦਕਸ਼ੀ ਕੀਤੀ,1,327 ਬੱਚੇ ਲਾਇਲਾਜ ਬੀਮਾਰੀ ਦੇ ਕਾਰਨ ਖੁਦਕਸ਼ੀ ਕਰਨ ਲਈ ਮਜ਼ਬੂਰ ਹੋਏ।ਵਿਚਾਰਧਾਰਕ ਮਤਭੇਦ,ਸਿਲਵਰ ਸਕਰੀਨ ਤੇ ਹੀਰੋ ਬਣਨ ਦੇ ਸੁਪਨੇ,ਸਰੀਰਕ ਸ਼ੋਸ਼ਣ,ਜਿਨਸੀ ਹਿੰਸਾ,ਕਮਰ ਤੋੜਦੀ ਮਹਿਗਾਈ, ਬੇਰੁਜਗਾਰੀ, ਦੀਵਾਲੀਆਪਨ, ਨਪੁੰਸਕਤਾ, ਬਾਂਝਪਨ ਅਤੇ ਨਸ਼ਾਖੋਰੀ ਵਰਗੇ ਹੋਰ ਬਹੁਤ ਸਾਰੇ ਕਾਰਨ ਖੁਦਕਸ਼ੀਆਂ ਦੇ ਕਾਰਨ ਬਣਦੇ ਜਾ ਰਹੇ ਹਨ।ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਮਾਪੇ ਸ਼ੋਸ਼ਲ ਪਲੇਟਫਾਰਮ ਤੇ ਜਿਆਦਾ ਸਮ੍ਹਾਂ ਬਿਤਾਉਣ ਦੇ ਕਾਰਕੇ ਬੱਚਿਆਂ ਦੇ ਪੱਖ ਤੋ ਕੁਝ ਜਿਆਦਾ ਹੀ ਲਾਪਰਵਾਹ ਹੋ ਗਏ ਹਨ,ਕਿਉਕਿ ਲਾਕਡਾਊਨ ਹੋਣ ਕਰਕੇ ਸਕੂਲ-ਕਾਲਜ ਬੰਦ ਹੋਣ ਦੇ ਕਾਰਨ ਬੱਚਿਆਂ ਦਾ ਜਿਆਦਾ ਸਮ੍ਹਾਂ ਸ਼ੋਸ਼ਲ ਮੀਡੀਆ ‘ਤੇ ਹੀ ਬੀਤਿਆ।ਪਹਿਲਾਂ ਹੀ ਮੋਬਾਇਲ ਅਤੇ ਲੈਪਟੌਪ ‘ਤੇ ਗੇਮਾਂ ਖੇਡਣ ਵਾਲੇ ਬੱਚੇ ਆਪਣੇ ਖਾਲੀ ਸਮੇਂ ਦੀ ਬਹੁਤ ਜਿਆਦਾ ਦੁਰਵਰਤੋਂ ਕਰਦੇ ਹਨ।

ਪਰਿਵਾਰਿਕ ਮੈਂਬਰਾਂ ਦੀ ਅਣਗਹਿਲੀ,ਅਧਿਆਪਕਾਂ ਦਾ ਅਣਗਹਿਲੀ ਵਾਲਾ ਰਵੱਈਆਂ,ਉਚ ਪੱਧਰੀ ਦੋਸਤਾਂ ਦੀ ਹੀਣਤਾ,ਘੱਟਦੀ ਭਾਵਨਾ, ਇਮਤਿਹਾਨ ਵਿਚ ਚੰਗੇ ਰੈਕ ਲੈਣ ਵਿੱਚ ਅਸਫਲਤਾ,ਵਿਚਾਰਧਾਰਕ ਮਤਭੇਦ,ਆਰਥਿਕ ਸੰਕਟ,ਅੰਤਾਂ ਦੀ ਬੇਰੁਜਗਾਰੀ,ਨਸ਼ਿਆ ਦੀ ਵਰਤੋਂ, ਸਮਾਜਿਕ ਸਥਿਤੀਆਂ,ਪਰਿਵਾਰ ਤੇ ਧੱਬਾ ਲੱਗਣ ਦਾ ਡਰ,ਭਾਵਨਾਤਮਕ ਤਣਾਅ,ਅਨਿਸ਼ਚਿਤਤਾ ਦੀਆਂ ਸਥਿਤੀਆਂ,ਅਤੇ ਇਕ ਹਨ੍ਹੇਰਾ ਉਜਵਲ ਭਵਿੱਖ ਖੁਦਕਸ਼ੀ ਲਈ ਜਿੰਮੇਵਾਰ ਕਾਰਨ ਹਨ।ਖੁਦਕਸ਼ੀਆਂ ਦੇ ਜਨੂੰਨ ਨੂੰ ਰੋਕਣ ਦੇ ਲਈ ਨਿਰੰਤਰ ਯਤਨਾ ਦੀ ਲੋੜ ਹੈ।ਇਸ ਰੁਝਾਨ ਨੂੰ ਰੋਕਣ ਦੇ ਲਈ ਮਾਪੇ ਅਤੇ ਸਰਪ੍ਰਸਤ ਅਹਿਮ ਭੁਮਿਕਾ ਨਿਭਾਅ ਸਕਦੇ ਹਨ।ਬੱਚਿਆਂ ਨੂੰ ਮੌਤ ਦਾ ਰਾਹ ਅਪਣਾਉਣ ਦੇ ਰੁਝਾਨ ਨੂੰ ਰੋਕਣ ਲਈ ਜਿੱਥੇ ਸਰਕਾਰ ਪੱਧਰ ਤੇ ਠੋਸ ਨੀਤੀਆਂ ਬਣਾਉਣ ਦੀ ਲੋੜ ਹੈ,ਉਥੇ ਠੋਸ ਕਦਮ ਚੁੱਕਣ ਅਤੇ ਲਗਾਤਾਰ ਯਤਨ ਕਰਨ ਦੀ ਲੋੜ ਹੈ।

ਪੇਸ਼ਕਸ਼ :-ਅਮਰਜੀਤ ਚੰਦਰ

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleAfghanistan hit by a rapid surge in the outbreak of measles
Next articleFood insecurity in Somalia to worsen by May 2022: UN