ਬੱਚੇ, ਰਾਸ਼ਟਰੀ ਬਾਲ ਪੁਰਸਕਰ ਲਈ ਵੈਬਸਾਈਟ ਆਪਣਾ ਰਜਿਸਟ੍ਰੇਸ਼ਨ ਕਰਨ – ਡਿਪਟੀ ਕਮਿਸ਼ਨਰ

ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ

ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਦੇ ਦਫ਼ਤਰ ਵਿਖੇ ਕੀਤਾ ਜਾ ਸਕਦਾ ਹੈ ਸੰਪਰਕ

ਨਵਾਂਸ਼ਹਿਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਜਾਰੀ ਹਦਾਇਤਾਂ ਅਨੁਸਾਰ ਡਿਪਟੀ ਕਮਿਸ਼ਨਰ, ਸ਼ਹੀਦ ਭਗਤ ਸਿੰਘ ਨਗਰ ਨਵਜੋਤ ਪਾਲ ਸਿੰਘ ਰੰਧਾਵਾ ਵਲੋਂ ਦੱਸਿਆ ਗਿਆ ਕਿ ਮਾਨਯੋਗ ਪ੍ਰਧਾਨ ਮੰਤਰੀ ਜੀ ਵਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ (PMRBP)  ਹਰ ਸਾਲ ਉਹਨਾਂ ਬੱਚਿਆਂ ਨੂੰ ਦਿੱਤਾ ਜਾਂਦਾ ਹੈ ਜਿਨ੍ਹਾਂ ਬੱਚਿਆਂ ਨੇ ਅਸਾਧਾਰਨ ਬਹਾਦਰੀ ਦਾ ਕੰਮ ਕੀਤਾ ਹੋਵੇ, ਸਪੈਸ਼ਲ ਬੱਚੇ ਜਿਨ੍ਹਾ ਵਿੱਚ ਅਸਾਧਾਰਨ ਯੋਗਤਾਵਾਂ ਨਾਲ ਵਿਸੇਸ਼ ਅਸਾਧਾਰਣ ਉਪਲਬਧੀਆਂ ਹਾਸਿਲ ਕੀਤੀ ਹੋਵੇ । ਉਹ ਅਸਧਾਰਨ ਬੱਚੇ ਜਿਨ੍ਹਾ ਨੇ ਖੇਡਾਂ, ਸਮਾਜ ਸੇਵਾ, ਵਿਗਿਆਨ ਅਤੇ ਤਕਨਾਲੋਜੀ, ਵਾਤਾਵਰਣ, ਕਲਾ ਅਤੇ ਸੱਭਿਆਚਾਰ ਅਤੇ ਨਵੀਨਤਾ ਦੇ ਖੇਤਰਾਂ ਵਿੱਚ, ਜੋ ਕਿ ਰਾਸ਼ਟਰੀ ਪੱਧਰ ‘ਤੇ ਮਾਨਤਾ ਦੇ ਹੱਕਦਾਰ ਹਨ, ਜੋ ਬੱਚੇ ਭਾਰਤ ਦੇ ਨਾਗਰਿਕ ਹਨ ਅਤੇ 5 ਤੋਂ 18 ਸਾਲ ਤੱਕ ਦੀ ਉਮਰ ਦੇ ਹਨ ।ਉਨ੍ਹਾ ਨੇ ਦੱਸਿਆ ਕਿ  ਮੰਗੀ ਗਈ ਯੋਗਤਾ ਵਾਲੇ ਬੱਚੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਰ (PMRBP) ਦੀ ਵੈਬਸਾਈਟ https://awards.gov.in ਤੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ I ਵੇਬਸਾਇਟ ਤੇ ਰਜਿਸਟ੍ਰੇਸ਼ਨ ਦੀ ਅੰਤਿਮ ਮਿਤੀ 31.7.2024 ਤੱਕ ਹੈ I ਅਵਾਰਡ ਵਿੱਚ ਇੱਕ ਮੈਡਲ ਅਤੇ ਪ੍ਰਸ਼ੰਸਾ ਪੱਤਰ ਹੁੰਦਾ ਹੈ, ਜੋ ਕਿ ਮਾਨਯੋਗ ਪ੍ਰਧਾਨਮੰਤਰੀ ਜੀ ਵਲੋਂ ਦਿਤਾ ਜਾਂਦਾ ਹੈ। ਇਸ ਤੋਂ ਇਲਾਵਾਂ ਵੀਰਤਾ ਪੁਰਸਕਾਰ ਲਈ ਚਰਚਿਤ “ਭਾਰਤੀ ਬਾਲ ਕਲਿਆਣ ਪਰਿਸ਼ਦ” ਨੂੰ ਮਹਿਲਾ ਅਤੇ ਬਾਲ ਵਿਕਾਸ ਮੰਤਰਾਲਾ ਵਲੋਂ ਕੋਈ ਮਾਨਤਾ ਜਾਂ ਸਹਾਇਤਾ ਦਿੱਤੀ ਜਾਂਦੀ ਹੈ ਇਸ ਲਈ “ਭਾਰਤੀ ਬਾਲ ਕਲਿਆਣ ਪਰਿਸ਼ਦ” ਵਲੋਂ ਜਾਰੀ ਕਿਸੇ ਵੀ ਤਰ੍ਹਾ ਦੇ ਰਾਸ਼ਟਰੀ ਬਾਲ ਪੁਰਸਕਰ ਲਈ ਰਜਿਸਟ੍ਰੇਸ਼ਨ ਨਾ ਕੀਤਾ ਜਾਵੇ I ਸਿਰਫ ਪ੍ਰਧਾਨਮੰਤਰੀ ਰਾਸ਼ਟਰੀ ਬਾਲ ਪੁਰਸਕਰ (PMRBP) ਦੀ ਵੈਬਸਾਈਟ https://awards.gov.in ਤੇ ਆਪਣਾ ਰਜਿਸਟ੍ਰੇਸ਼ਨ ਕਰ ਸਕਦੇ ਹਨ I ਡਿਪਟੀ ਕਮਿਸ਼ਨਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਅਪੀਲ ਕੀਤੀ ਹੈ ਕਿ ਇਹ ਪੁਰਸਕਾਰ ਪਹਿਲਾ ਰਾਸ਼ਟਰੀ ਪੁਰਸਕਾਰ ਹੈ ਇਸ ਲਈ ਜਿਲ੍ਹੇ ਦੇ ਅਜਿਹੇ ਬੱਚਿਆਂ ਦਾ ਰਜਿਸਟ੍ਰੇਸ਼ਨ ਕਰਵਾਇਆ ਜਾਵੇ ਤਾਂ ਜੋ ਇਨ੍ਹਾ ਬੱਚਿਆਂ ਨੂੰ ਇੱਕ ਵੱਖਰੀ ਪਹਿਚਾਣ ਮਿਲ ਸਕੇ Iਉਨ੍ਹਾ ਕਿਹਾ ਕਿ ਵਧੇਰੀ ਜਾਣਕਾਰੀ ਲਈ ਦਫਤਰ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ, ਜ਼ਿਲ੍ਹਾ ਪ੍ਰਬਧੰਕੀ ਕੰਪਲੈਕਸ ,ਤੀਜੀ ਮੰਜਿਲ, ਕਮਰਾ ਨੰ. 413, ਸ਼ਹੀਦ ਭਗਤ ਸਿੰਘ ਨਗਰ ਵਿਖੇ ਸਪੰਰਕ ਕੀਤਾ ਜਾ ਸਕਦਾ ਹੈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਪੁਲਿਸ ਦੇ ਸੇਵਾਮੁਕਤ ਡੀਐਸਪੀ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ
Next articleਕੇਂਦਰ ਸਰਕਾਰ ਸੰਸਾਰ ਪ੍ਰਸਿੱਧ ਸ਼ਖ਼ਸੀਅਤਾਂ ਅਰੁੰਧਤੀ ਰਾਏ ਅਤੇ ਪ੍ਰੋ ਸ਼ੇਖ ਸੌਕਤ ਹੁਸੈਨ ਨੂੰ ਹੱਥ ਪਾਉਣ ਤੋਂ ਬਾਜ਼ ਆਵੇ – ਪੰਜਾਬ ਜਮਹੂਰੀ ਮੋਰਚਾ