(ਸਮਾਜ ਵੀਕਲੀ)
1. ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ( ਵੰਡ ਤੋਂ ਪਹਿਲਾਂ ) ਪੰਜਾਬ ਵਿੱਚ ਕਿੰਨੇ ਜ਼ਿਲ੍ਹੇ ਸਨ ?
2. ਬੰਦਾ ਸਿੰਘ ਬਹਾਦਰ ਦੇ ਬਚਪਨ ਦਾ ਨਾਂ ਕੀ ਸੀ ?
3. ਕਾਂਝਲੀ ਛੰਭ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੈ ?
4. ਤਕਸ਼ਿਲਾ ਕਿਸ ਦੇਸ਼ ਵਿੱਚ ਹੈ ?
5. ਸ਼ੇਰ – ਏ – ਪੰਜਾਬ ਕਿਸ ਨੂੰ ਆਖਿਆ ਜਾਂਦਾ ਹੈ ?
6. ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਜਨਗਣਨਾ ਕਦੋਂ ਕੀਤੀ ਗਈ ?
7. ਰਬਾਬ ਕੀ ਹੈ ?
8. ਕਪਾਹ ਦਾ ਸਭ ਤੋਂ ਵੱਧ ਉਤਪਾਦਨ ਪੰਜਾਬ ਦੇ ਕਿਹੜੇ ਜ਼ਿਲ੍ਹੇ ਵਿੱਚ ਹੁੰਦਾ ਹੈ ?
9. ਸ਼ਹੀਦ – ਏ – ਆਜ਼ਮ ਭਗਤ ਸਿੰਘ ਅਜਾਇਬ ਘਰ ਪੰਜਾਬ ਦੇ ਕਿਸ ਜ਼ਿਲ੍ਹੇ ਵਿੱਚ ਹੈ ?
10. ਪੰਜਾਬੀ ਦੀ ਮਹੱਤਵਪੂਰਨ ਰਚਨਾ ‘ ਹੀਰ ‘ ਦਾ ਲੇਖਕ ਕੌਣ ਹੈ ?
11. ਕਿਹੜੇ ਦੋ ਦੇਸ਼ਾਂ ਵਿਚਕਾਰ ਲੜਾਈ ਅੱਜਕੱਲ੍ਹ ਚਰਚਾ ਦਾ ਵਿਸ਼ਾ ਬਣੀ ਹੋਈ ਹੈ ?
12. ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਕਿੱਥੇ ਹੈ ?
13. ਪੰਜਾਬ ਵਿੱਚ ਸਭ ਤੋਂ ਪਹਿਲਾਂ ਰਾਸ਼ਟਰਪਤੀ ਰਾਜ ਕਦੋਂ ਲਾਗੂ ਕੀਤਾ ਗਿਆ ਸੀ ?
14. ਚੰਡੀਗੜ੍ਹ ਸਥਿਤ ‘ ਰਾੱਕ ਗਾਰਡਨ ‘ ਦਾ ਨਿਰਮਾਤਾ ਕੌਣ ਹੈ ?
15. ਭਾਖੜਾ ਨੰਗਲ ਡੈਮ ਕਿਸ ਨਦੀ ‘ਤੇ ਬਣਾਇਆ ਗਿਆ ਹੈ ?
ਉੱਤਰ :-
1. 29 ਜ਼ਿਲ੍ਹੇ
2. ਲਛਮਣ ਦਾਸ
3. ਕਪੂਰਥਲਾ
4. ਪਾਕਿਸਤਾਨ
5. ਮਹਾਰਾਜਾ ਰਣਜੀਤ ਸਿੰਘ
6. 1951 ਵਿੱਚ
7. ਸੰਗੀਤ ਯੰਤਰ
8. ਫ਼ਾਜ਼ਿਲਕਾ
9. ਸ਼ਹੀਦ ਭਗਤ ਸਿੰਘ ਨਗਰ ( ਨਵਾਂਸ਼ਹਿਰ )
10. ਵਾਰਿਸਸ਼ਾਹ
11. ਰੂਸ ਅਤੇ ਯੂਕਰੇਨ
12. ਲੁਧਿਆਣਾ
13. 1951 ਵਿੱਚ
14. ਸ੍ਰੀ ਨੇਕ ਚੰਦ
15. ਸਤਲੁੱਜ
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly