ਕਪੂਰਥਲਾ ( ਕੌੜਾ) ਭਾਰਤ ਸਰਕਾਰ ਵੱਲੋਂ 0 ਤੋਂ 5 ਸਾਲ ਉਮਰ ਦੇ ਬੱਚਿਆਂ ਨੂੰ ਪੋਲੀਓ ਨਾਂ ਦੀ ਬਿਮਾਰੀ ਤੋਂ ਮੁਕਤ ਬਣਾਉਣ ਲਈ ਦੇਸ਼ ਭਰ ਵਿਚ ਚੱਲ ਰਹੀ ਕੌਮੀ ਪੋਲੀਓ ਰੋਧਕ ਮੁਹਿੰਮ ਤਹਿਤ ਅੱਜ ਪਿੰਡ ਤਲਵੰਡੀ ਮਹਿਮਾ ਵਿਖੇ ਏ ਐਨ ਐੱਮ ਸਾਨੀਆ ਸ਼ਰਮਾ, ਆਂਗਣਵਾੜੀ ਵਰਕਰ ਪਰਮਜੀਤ ਕੌਰ, ਆਸ਼ਾ ਵਰਕਰ ਕੁਸਮ ਰਾਣੀ ਅਤੇ ਹੈਲਪਰ ਕੈਲਾਸ਼ ਆਦਿ ਨੇ ਸਿਹਤ ਵਿਭਾਗ ਵੱਲੋਂ ਜਾਰੀ ਕੀਤੀਆਂ ਗਈਆਂ ਹਦਾਇਤਾਂ ਅਨੁਸਾਰ 0 ਤੋਂ 5 ਸਾਲ ਉਮਰ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਪਿਲਾਈਆਂ।
ਇਸ ਦੌਰਾਨ ਸਰਪੰਚ ਜਸਵੰਤ ਲਾਡੀ ਤਲਵੰਡੀ ਮਹਿਮਾ ਨੇ ਕਿਹਾ ਕਿ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਬੂੰਦਾਂ ਜ਼ਰੂਰ ਪਿਲਾਓ। ਕਿਉਂਕਿ ਪੋਲੀਓ ਬੂੰਦਾਂ ਹੀ ਤੁਹਾਡੇ ਬੱਚੇ ਨੂੰ ਇੱਕ ਤੰਦਰੁਸਤ ਜੀਵਨ ਪ੍ਰਦਾਨ ਕਰ ਸਕਦੀਆਂ ਹਨ ਅਤੇ ਉਸ ਨੂੰ ਅੰਗਹੀਣ ਹੋਣ ਤੋਂ ਬਚਾ ਸਕਦੀਆਂ ਹਨ। ਇਸ ਲਈ ਸਾਰੇ ਹੀ ਆਪਣੇ ਜ਼ੀਰੋ ਤੋਂ ਪੰਜ ਸਾਲ ਦੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਪੋਲੀਓ ਦੀ ਬੀਮਾਰੀ ਤੋਂ ਬਚਾ ਸਕਦੇ ਹੋ। ਇਸ ਦੌਰਾਨ ਪਿੰਡ ਦੇ ਵੱਡੀ ਗਿਣਤੀ ਵਿਚ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਗਈਆਂ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly