ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ.) ਇਨਰ ਵ੍ਹੀਲ ਕਲੱਬ ਆਪਣੀਆਂ ਸਮਾਜ ਨੂੰ ਬੇਹਤਰ ਬਣਾਉਣ ਦੀਆਂ ਵਿਲੱਖਣ ਕੋਸ਼ਿਸ਼ਾਂ ਕਰਕੇ ਹਮੇਸ਼ਾਂ ਹੀ ਚਰਚਾ ਵਿੱਚ ਰਹਿੰਦਾ ਹੈ । ਕੱਲ੍ਹ ਕਲੱਬ ਨੇ ਮੈਂਬਰਾਂ ਨਾਲ ਸਥਾਨਕ ਡੀ.ਐਮ.ਸੀ.ਵਿਖੇ ਕੈਂਸਰ ਨਾਲ ਜੂਝ ਰਹੇ ਬੱਚਿਆਂ ਨਾਲ ਚਿਲਡਰਨਜ਼ ਡੇਅ ਮਨਾਇਆ ਅਤੇ ਬੱਚਿਆਂ ਨੂੰ ਸਟੇਸ਼ਨਰੀ ਅਤੇ ਡਾਕਟਰਾਂ ਵੱਲੋਂ ਦੱਸੀ ਰਿਫਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਬੋਲਦਿਆਂ ਕਲੱਬ ਦੀ ਪ੍ਰਧਾਨ ਨਿਸ਼ਾ ਸ਼ਰਮਾ ਅਤੇ ਐਡੀਟਰ ਸੁਲੇਖਾ ਨੇ ਆਖਿਆ ਕਿ ਸਾਡਾ ਕਲੱਬ ਅਜਿਹੀਆਂ ਕੋਸ਼ਿਸ਼ਾਂ ਸਮਾਜ ਲਈ ਕਰਦਾ ਰਹਿੰਦਾ ਹੈ ਜਿਸ ਨਾਲ ਸਮਾਜ ਨੂੰ ਸੇਧ ਸੰਕਟ ਨਾਲ ਜੂਝਦੇ ਬੱਚਿਆਂ ਨੂੰ ਹੱਲਾਸ਼ੇਰੀ ਅਤੇ ਖ਼ੁਸ਼ੀ ਅਤੇ ਸਾਨੂੰ ਮਨ ਦੀ ਸ਼ਾਂਤੀ ਮਿਲਦੀ ਹੈ । ਇਸ ਮੌਕੇ ਮੀਨਾ ਗੁਪਤਾ, ਟੀਨਾ ਗੁਪਤਾ, ਕੁਸੁਮ, ਡਾਕਟਰ ਗੁਰਪ੍ਰੀਤ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ ।
HOME ਕੈਂਸਰ ਨਾਲ ਜੂਝਦੇ ਬੱਚਿਆਂ ਨਾਲ ਇਨਰ ਵ੍ਹੀਲ ਕਲੱਬ ਨੇ ਡੀ. ਐਮ.ਸੀ....



