(ਸਮਾਜ ਵੀਕਲੀ)
ਕੱਚੇ ਕੋਠਿਆਂ ਦੀ ਛੱਤ ਤੇ ਪੈਂਦੇ ਸੀ।
ਅਕਾਸ਼ ਤੇ ਤਾਰਿਆਂ ਨੂੰ ਵੇਂਹਦੇ ਸੀ।
ਘਰ ਵਿੱਚ ਪੈਸਿਆਂ ਦੀ ਘਾਟ ਸੀ।
ਪਰ ਦਿਲਾਂ ਵਿੱਚ ਮੋਹ ਮਿਠਾਸ ਸੀ।
ਚਰਖੇ ਦੀ ਘੂਕ ਬੜੀ ਨਿਆਰੀ ਸੀ।
ਕੋਇਲ ਦੀ ਕੂ ਕੂ ਬੜੀ ਪਿਆਰੀ ਸੀ।
ਮੀਂਹ ਨਾ ਪਵੇ ਤਾਂ ਉਪਾਅ ਕਰਦੇ ਸੀ।
ਪਿੰਡੋਂ ਬਾਹਰ ਗੁੱਡੀ ਫੂਕਣ ਜਾਂਦੇ ਸੀ।
ਮਿੱਠੀਆਂ ਰੋਟੀਆਂ ਸਵਾਦੀ ਖਾਂਦੇ ਸੀ।
ਸਕੂਲ ਸਲੇਟਾਂ ਲਿਖ ਮਿਟਾਉਂਦੇ ਸੀ।
ਫੱਟੀਆਂ ਧੋ ਧੁੱਪ ‘ ਚ ਸਕਾਉਂਦੇ ਸੀ।
ਧਰਤੀ ਮਾਂ ਦੀ ਗੋਦ ‘ ਚ ਬੈਠਦੇ ਸੀ।
ਰਲ਼ ਮਿਲ ਕੇ ਪੜ੍ਹਾਈਆਂ ਕਰਦੇ ਸੀ।
ਸਭ ਧਰਮ ਸਥਾਨਾਂ ਅਸੀਂ ਜਾਂਦੇ ਸੀ।
ਗੁਰੂਦੁਆਰੇ ਦੇਗ ਲੰਗਰ ਖਾਂਦੇ ਸੀ।
ਪੀਰਾਂ ਮੰਦਰ ਡੇਰਿਆਂ ਤੇ ਜਾਂਦੇ ਸੀ।
ਭੰਡਾਰੇ ਤੇ ਚੌਲ ਪੂਰੀਆਂ ਖਾਂਦੇ ਸੀ।
ਬੜਾ ਮੀਹਾਂ ਦੇ ਵਿੱਚ ਨਹਾਉਂਦੇ ਸੀ।
ਮਿੱਟੀ ‘ ਚ ਖੇਡਦੇ ਹੱਸਦੇ ਗਾਉਂਦੇ ਸੀ।
ਤੀਆਂ ਤੇ ਪਿਪਲੀ ਪੀਂਘਾ ਪਾਉਂਦੇ ਸੀ।
ਨੱਚ ਟੱਪ ਕੇ ਖ਼ੁਸ਼ੀਆਂ ਮਨਾਉਂਦੇ ਸੀ।
ਆਲੂ ਭੁੰਨ ਕੇ ਚੁੱਲੇ ਵਿੱਚ ਖਾਂਦੇ ਸੀ।
ਦਾਣੇ ਭੱਠੀ ਤੋਂ ਭਨਾ ਲਿਆਉਂਦੇ ਸੀ।
ਹੋਲਾਂ ਛੱਲੀਆਂ ਚੋਰੀ ਭੁੰਨ ਖਾਂਦੇ ਸੀ।
ਤੱਤਾ ਗੁੜ ਘੁਲਾੜੀ ਦਾ ਖਾਂਦੇ ਸੀ ।
ਗੰਨੇ ਚੂਪਦੇ ਖ਼ੁਸ਼ੀਆਂ ਮਨਾਂਦੇ ਸੀ।
ਵਿਆਹਾਂ ਤੇ ਮੰਜੇ ਇੱਕਠੇ ਕਰਦੇ ਸੀ
ਲੱਡੂ ਸਾਰੇ ਇੱਕਠੇ ਹੋ ਕੇ ਵੱਟਦੇ ਸੀ।
ਸਪੀਕਰ ਮੰਜੀਆਂ ਜੋੜ ਲਗਾਂਦੇ ਸੀ।
ਘਰ ਦੀ ਕੱਢੀ ਰੰਗ ਵਿਖਾਉਂਦੀ ਸੀ।
ਕਈ ਕਈ ਦਿਨ ਕੜਾਹੀ ਚੜ੍ਹਦੀ ਸੀ।
ਸਾਰਾ ਸਰੀਕਾ ਇੱਕਠੇ ਹੋ ਛਕਦੇ ਸੀ।
ਮੋਬਾਇਲਾਂ ਹੁਣ ਬਚਪਨ ਖੋਹ ਲਏ ।
ਨੱਚ ਟੱਪ ਖੇਡਾਂ ਮੋਬਾਇਲਾਂ ਸਮੋ ਲਏ ।
ਸਮਾਂ ਤੇ ਸਿਹਤ ਮੋਬਾਇਲ ਖਾਹ ਰਹੇ ।
ਮੋਹ ਪਿਆਰ ਮਿਠਾਸ ਪਿੱਛੇ ਜਾ ਰਹੇ।
ਹੁਣ ਘਰਾਂ ਤੋਂ ਵਿਆਹ ਪੈਲੇਸ ਹੋ ਗੇ।
ਪੈਕਟਾਂ ਵਿੱਚ ਆਲੂ ਵੜ ਲੇਜ਼ ਹੋ ਗੇ।
ਪੈਕਟਾਂ ਵਿੱਚ ਦਾਣੇ ਪੌਪਕਾਨ ਹੋ ਗੇ ।
ਪੈਸੇ ‘ ਚੋਂ ਖ਼ੁਸ਼ੀਆਂ ਟੋਲਣ ਲੱਗ ਪਏ।
ਸਾਂਝੇ ਘਰ ਹੁਣ ਵਿਖਰਨ ਲੱਗ ਪਏ।
ਮੌਹ ਤੰਦਾਂ ਵਲ਼ ਢਿੱਲੇ ਹੋਣ ਲੱਗ ਗੇ ।
ਪੈਸੇ ਦੌੜ ਰਿਸ਼ਤੇ ਫਿੱਕੇ ਹੋਣ ਲੱਗ ਗੇ।
ਬੀਤੇ ਦਿਨ ਮੁੜ ਨਹੀਂ ਆਉਣ ਲੱਗੇ।
ਆਓ ਹੁਣ ਦਾ ਵੇਲ਼ਾ ਸੰਭਾਲ ਲਈਏ।
ਮੋਹ ਪਿਆਰ ਨਾਲ ਰਲ ਮਿਲ ਰਹੀਏ।
ਖ਼ੁਸ਼ੀਆਂ ਵੰਡ ਕੇ ਖ਼ੁਸ਼ੀਆਂ ਮਾਣ ਲਈਏ।
ਇਕਬਾਲ ਸਿੰਘ ਪੁੜੈਣ 8872897500
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly