(ਸਮਾਜ ਵੀਕਲੀ)
ਉਹ ਸ਼ਰਾਰਤਾਂ ਚੇਤੇ ਆਂਉਦੀਆਂ
ਜੋ ਰਲ਼ਮਿਲ਼ ਕਰਦੇ ਕੱਠੇ ਸੀ
ਨਾ ਹੀ ਗੁੱਸਾ ਗਿਲਾ ਨਾ ਰੋਸੇ ਸੀ
ਬੱਸ ਸਾਂਝੇ ਹੀ ਹਾਸੇ ਠੱਠੇ ਸੀ
ਕੋਈ ਫਿਕਰ ਨਾ ਹੁੰਦਾ ਫਾਕਾ ਸੀ
ਸਭ ਅੰਦਰੋਂ ਅੰਦਰੀਂ ਕੱਠੇ ਸੀ
ਕਦੇ ਕੁੱਟ ਕੁਟਾਪਾ ਕਰ ਆਂਉਦੇ
ਪਰ ਅੰਦਰ ਖਾਰ ਨਾ ਰੱਠੇ ਸੀ
ਬਚਪਨ ਅਣਭੋਲ ਨਿਅਣਾ ਸੀ
ਸਭ ਸਾਂਝੇ ਮੱਠੀਆਂ ਮੱਠੇ ਸੀ
ਫੱਟੀਆਂ ਸਲੇਟ ਦਵਾਤਾਂ ਕੀ ਸਭ
ਚੋਭੇ ਸਿਆਹੀ ਦੇ ਕੱਠੇ ਸੀ
ਨਾ ਬੋਤਲ ਬੈਗ ਕੋਈ ਮਹਿੰਗੇ ਸੀ
ਝੋਲੇ਼ ਬੇਬੇ ਦੇ ਬਣਾਏ ਗੱਟੇ ਸੀ
ਨਾ ਡੈਸਕ ਬੈਂਚ ਰੰਗ ਬਰੰਗੇ ਸੀ
ਕਿੰਨੇ ਤੱਪੜ ਭਰੇ ਹੋਏ ਘੱਟੇ ਸੀ
‘ਜੀਤ’ ਨਾ ਮੁੜ ਬਚਪਨ ਆਉਣਾ
ਜਿਹੜੇ ਸੁਪਨੇ ਸੰਜੋਏ ਕੱਠੇ ਸੀ
ਸਰਬਜੀਤ ਸਿੰਘ ਨਮੋਲ਼
ਪਿੰਡ ਨਮੋਲ਼ ਜਿਲ੍ਹਾ ਸੰਗਰੂਰ
9877358044
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly