ਬਚਪਨ

ਮੰਗਤ ਸਿੰਘ ਲੌਂਗੋਵਾਲ

(ਸਮਾਜ ਵੀਕਲੀ)-

ਫਿਕਰਾ ਝੋਰਿਆਂ ਵਿੱਚ,ਫਸ ਗਿਆ,,
ਭੁੱਲ ਗਿਆ ਮੈ ਆਪਣਾ ਬਚਪਨ॥
ਇੱਕ ਰੁਪਈਆ ਸੌ ਹੋ ਗਿਆ ,,
ਪਰ ਉਹ ਖੁਸ਼ੀ ਨਾ ਮਿਲਦੀ ਬਚਪਨ॥

ਐਨਕ ਤੋਂ ਅਰਮਾਨੀ ਹੋ ਗਈ,,
ਅਸਮਾਨੀ ਖੁਸ਼ੀ ਨ ਮਿਲਦੀ ਬਚਪਨ॥
ਘੜੀ ਮੇਰੇ ਹੁਣ ਵਾਚ ਬਣ ਗਈ,,
ਬੀਤਿਆ ਹੋਇਆ ਭੁੱਲਿਆ ਬਚਪਨ॥

ਬਲੈਕ ਤਵਿਤੀ ਲੌਕਟ ਬਣ ਗਈ,,
ਭੱਜ ਦੌੜ ਜਈ ਹੋ ਗਈ ਬਚਪਨ॥
ਨੰਗੇ,ਪੈਰਾਂ ਵਿੱਚ ਨਾਇਕੀ ਹੋ ਗਈ,,
ਭੁੱਲ ਗਿਆ ਹੁਣ ਕਿੱਸੇ ਬਚਪਨ॥

ਫਰਾਕ ਮੇਰੀ ਪੈਟ ਕੋਟ ਬਣ ਗਈ,,
ਚੰਗਾ ਸੀ, ਕੱਛੀ ਵਾਲਾ ਬਚਪਨ॥
ਬਾਪੂ ਦੇ ਮਜ਼ਬੂਤ ਮੋਢਿਆਂ,,
ਉੱਤੇ ਬਹਿ ਕੇ ਘੁੰਮਿਆ ਬਚਪਨ॥

ਮਾਂ ਦਾ ਲਾਡ ਪਿਆਰ ਬੇਲੀਓ,,
ਲੱਭਣਾ ਨਹੀ ਦੁਬਾਰਾ ਬਚਪਨ॥
ਪਿੱਪਲਾ ਉੱਤੇ ਪੀੰਘਾ ਪਾ ਕੇ,,
ਖੂਬ ਨਜ਼ਾਰੇ ਲਏ ਆ ਬਚਪਨ॥

ਸਾਈਕਲ ਮੇਰੀ ਮੋਟਰ ਹੋ ਗਈ,,
ਫਿਰ ਵੀ ਵਿਹਲੇ ਨਹੀ ਆ ਬਚਪਨ॥
ਵਿਹੜੇ ਵਿੱਚ ਗਰਾਉਂਡ ਕ੍ਰਿਕੇਟ ਦਾ,,
ਵੱਡੀ ਪਿੱਚ ਭੁਲਾ ਤਾ ਬਚਪਨ ॥

ਡੰਡੇ ਦੇ ਨਾਲ ਟਾਈਰ ਭਜਾਉਣਾ,,
ਫਿਰ ਵੀ ਕਦੇ ਨਾ ਥੱਕਣਾ ਬਚਪਨ॥
ਖੰਡ ਰੱਖ ਕੇ ਰੋਟੀ ਖਾਣੀ, ਫਿਰ ਵੀ,,
ਜਿੰਦਗੀ ਮਿੱਠੀ ਨਹੀ ਆ ਬਚਪਨ॥

ਪੱਛਮੀ ਰੁੱਖ ਲਾ ਲਏ ਚੁਬਾਰੇ,,
ਹਰਿਆਲੀ ਕਿਤੇ ਨਾ ਦਿਸਦੀ ਬਚਪਨ॥
ਚੱਕਮਾ ਪੱਖਾ ਏ.ਸੀ ਹੋ ਗਿਆ ,,
ਅੰਦਰੋਂ ਤਪਸ਼ ਨਾ ਮੁੱਕੀ ਬਚਪਨ॥

ਕਾਲਾ ਟੀਵੀ ‍ਐਲ.ਈ.ਡੀ ਬਣ ਗਿਆ,,
ਜਿੰਦਗੀ ਦੇ ਰੰਗ ਮੁੱਕ ਗਏ ਬਚਪਨ॥

ਮੰਗਤ ਸਿੰਘ ਲੌਂਗੋਵਾਲ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਮਨ
Next articleਬਹੁਤ ਸੌਖਾ ਹੈ ਨਿੰਦਣਾ ਯਾਰੋ!