HOME ਮੁੱਖ ਮੰਤਰੀ ਸਿਹਤ ਯੋਜਨਾ ਗਰੀਬਾਂ ਲਈ ਹੈ ਜਾਂ ਸਿਆਸੀ ਸਕੀਮ ਪੰਜਾਬ...

ਮੁੱਖ ਮੰਤਰੀ ਸਿਹਤ ਯੋਜਨਾ ਗਰੀਬਾਂ ਲਈ ਹੈ ਜਾਂ ਸਿਆਸੀ ਸਕੀਮ ਪੰਜਾਬ ਸਰਕਾਰ ਦੇ 10 ਲੱਖ ਦੇ ਬੀਮੇ ਪਰਚੀ ਸਿਸਟਮ ਤੇ “ਆਪ” ‘ ਦਾ ਪਹਿਰਾ -ਗੁਰਪ੍ਰੀਤ ਗੁੱਜਰ ਰੈਲਮਾਜਰਾ

2
ਨਵਾਂਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   ( ਜਤਿੰਦਰ ਪਾਲ ਸਿੰਘ ਕਲੇਰ ) ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਬਾਰੇ ਪੱਤਰਕਾਰਾਂ ਨਾਲ ਗੱਲਬਾਤ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਮੁਹੱਈਆ ਕਰਵਾਉਣ ਲਈ ਸ਼ੁਰੂ ਕੀਤੀ ਗਈ ‘ਮੁੱਖ ਮੰਤਰੀ ਸਿਹਤ ਯੋਜਨਾ’ ਸਿਰਫ “ਆਮ ਆਦਮੀ ਪਾਰਟੀ” ਵੱਲੋਂ ਆਪਣਿਆਂ ਨੂੰ ਫਾਇਦਾ ਪਹੁੰਚਾ ਰਹੀ ਹੈ। ਜਿਸ ਨਾਲ ਇਹ ਸਕੀਮ ਹੁਣ ਵਿਵਾਦਾਂ ਦੇ ਘੇਰੇ ਵਿੱਚ ਆਉਂਦੀ ਨਜ਼ਰ ਆ ਰਹੀ ਹੈ।ਇਸ ਤਾਜ਼ਾ ਮਿਸਾਲ ਪਿੰਡਾਂ ਦੇ ਸਾਂਝੇ ਸਰਵਿਸ ਸੈਂਟਰ ਤੋਂ ਸਾਹਮਣੇ ਆਇਆ ਹੈ, ਜਿੱਥੇ ਆਮ ਜਨਤਾ ਨੇ ਦੋਸ਼ ਲਾਇਆ ਹੈ ਕਿ ਸਿਹਤ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਸਿਆਸੀ ਰੰਗਤ  ਦਿੱਤੀ ਗਈ ਹੈ।ਜਿਸ ਨਾਲ ਗਰੀਬ ਲੋਕਾਂ ਦਾ ਭਲਾ ਨਹੀ ਹੋ ਸਕਦਾ। ਗੁਰਪ੍ਰੀਤ ਗੁੱਜਰ ਰੈਲਮਾਜਰਾ ਦਾ ਕਹਿਣਾ ਹੈ ਕਿ ਸਾਂਝੇ ਸਰਵਿਸ ਸੈਂਟਰਾਂ ਨੂੰ ਕਥਿਤ ਤੌਰ ‘ਤੇ ਅਜਿਹੇ ਨਿਰਦੇਸ਼ ਦਿੱਤੇ ਗਏ ਹਨ ਕਿ ਲਾਭਪਾਤਰੀਆਂ ਦੇ ਕਾਰਡ ਕੇਵਲ ਤਾਂ ਹੀ ਬਣਾਏ ਜਾਣ ਜੇਕਰ ਉਹਨਾਂ ਕੋਲ ਆਮ ਆਦਮੀ ਪਾਰਟੀ ਦੇ ਕੋਆਰਡੀਨੇਟਰਾਂ ਜਾ ਅਹੁਦੇਦਾਰਾਂ ਦੁਆਰਾ ਦਿੱਤੀ ਗਈ ‘ਸਲਿਪ’  ਹੋਵੇਗੀ। ਲੋਕਾਂ ਦਾ ਸਵਾਲ ਹੈ ਕਿ ਜੇਕਰ ਇਹ ਸਕੀਮ ਸਾਰੇ ਪੰਜਾਬੀਆਂ ਲਈ ਹੈ, ਤਾਂ ਵਿਚੋਲਗਿਰੀ ਲਈ ਪਾਰਟੀ ਵਰਕਰਾਂ ਨੂੰ ਕਿਉਂ ਰੱਖਿਆ ਗਿਆ ਹੈ। ਕੀ ਸਰਕਾਰੀ ਸੈਂਟਰਾਂ ਵਿੱਚ ਆਮ ਨਾਗਰਿਕ ਸਿੱਧਾ ਜਾ ਕੇ ਆਪਣਾ ਹੱਕ ਨਹੀਂ ਲੈ ਸਕਦੈ। ਕੀ ਇਹ ਸਿਰਫ਼ ‘ਆਮ ਆਦਮੀ ਪਾਰਟੀ’ ਦੇ ਵਰਕਰਾਂ ਨੂੰ ਖੁਸ਼ ਕਰਨ ਦੀ ਸਕੀਮ ਹੈ। ਇਹ ਮੁੱਦਾ ਚੁੱਕਦਿਆਂ ਗੁਰਪ੍ਰੀਤ ਗੁੱਜਰ ਰੈਲਮਾਜਰਾ ਨੇ ਕਿਹਾ ਕਿ ਜੇਕਰ ਸਰਕਾਰ ਵਾਕਈ ਲੋਕਾਂ ਦਾ ਭਲਾ ਚਾਹੁੰਦੀ ਹੈ, ਤਾਂ ਸਰਵਿਸ ਸੈਂਟਰਾਂ ਨੂੰ ਖੁੱਲ੍ਹ ਦਿੱਤੀ ਜਾਵੇ ਕਿ ਉਹ ਹਰ ਉਸ ਵਿਅਕਤੀ ਦਾ ਕਾਰਡ ਬਣਾਉਣ ਜੋ ਪੰਜਾਬ ਦਾ ਵਸਨੀਕ ਹੈ। ਪੱਖਪਾਤੀ ਵਤੀਰੇ ਕਾਰਨ ਨਾ ਸਿਰਫ਼ ਆਮ ਲੋਕਾਂ ਵਿੱਚ ਰੋਸ ਹੈ, ਸਗੋਂ ਸਰਕਾਰ ਦੇ ‘ਬਦਲਾਅ’ ਦੇ ਦਾਅਵਿਆਂ ‘ਤੇ ਵੀ ਸਵਾਲੀਆ ਨਿਸ਼ਾਨ ਲੱਗ ਰਿਹਾ ਹੈ। ਗੁਰਪ੍ਰੀਤ ਗੁੱਜਰ ਰੈਲਮਾਜਰਾ ਵੱਲੋਂ ਇਸ ਸਕੀਮ ਨੂੰ ਸਿਰਫ ਲੋਕਾਂ ਨੂੰ ਭਰਮਾਉਣ ਲਈ ਵੋਟਾਂ ਤੋਂ ਪਹਿਲਾਂ ਖੇਡਿਆ ਜਾਣ ਵਾਲਾ ਇੱਕ ਸਿਆਸੀ ਪੱਤਾ ਦੱਸਿਆ ਗਿਆ ਅਤੇ ਕਿਹਾ ਗਿਆ ਕਿ ਪੰਜਾਬ ਦੇ ਲੋਕ ਬਹੁਤ ਸਿਆਣੇ ਹਨ ਉਹ ਹੁਣ ਇਨ੍ਹਾਂ ਲਾਰਿਆਂ ਵਿੱਚ ਆਉਣ ਵਾਲੇ ਨਹੀਂ। ਆਪ ਸਰਕਾਰ ਇਸ ਸਕੀਮ ਦੀ ਸਿਰਫ ਲੋਕ ਹਿਤ ਲ਼ਈ ਹੀ ਵਰਤੋਂ ਕਰੇ ਆਪਣੀਆਂ ਜੇਬਾਂ ਭਰਨ ਲਈ ਨਹੀਂ। ਪਰ 2027 ਵਿੱਚ ਲੋਕ ਇਸ ਦਾ ਜਵਾਬ ਦੇਣ ਲਈ ਤਿਆਰ ਬਰ ਤਿਆਰ ਬੈਠੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਕਾਠਗੜ੍ਹ ਵਿਖੇ 77ਵਾਂ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ
Next articleਸੰਗਤਾ ਵੱਲੋਂ ਦਾਨ ਕੀਤਾ ਖੂਨ ਦਾ ਇੱਕ-ਇੱਕ ਕਤਰਾ ਲੋੜਵੰਦ ਮਰੀਜ਼ਾਂ ਨੂੰ ਨਿਸ਼ਕਾਮ ਰੂਪ ਵਿੱਚ ਲੈ ਕੇ ਦਿੱਤਾ ਜਾਵੇਗਾ- ਜਥੇਦਾਰ ਨਿਮਾਣਾ