ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਚੇਅਰਮੈਨ ਸਤਨਾਮ ਜਲਾਲਪੁਰ ਨੇ ਨਿਭਾਈ
ਦੇਸ਼ ਨੂੰ ਅਨੇਕਾਂ ਕੁਰਬਾਨੀਆਂ ਦੇ ਕੇ ਮਿਲੀ ਅਜ਼ਾਦੀ ਸੰਵਿਧਾਨਕ ਹੱਕ ਮਿਲਣ ਨਾਲ ਦੇਸ਼ ਵਾਸੀਆਂ ਨੇ ਮਨਾਈ ਸੀ ਖੁਸ਼ੀ :ਚੇਅਰਮੈਨ ਸਤਨਾਮ ਚੇਚੀ ਜਲਾਲਪੁਰ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਸਬਾ ਕਾਠਗੜ੍ਹ ਵਿਖੇ ਸਮੂਹ ਗ੍ਰਾਮ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ 77 ਵਾਂ ਗਣਤੰਤਰ ਦਿਵਸ ਮਨਾਇਆ ਗਿਆ। ਇਸ ਮੌਕੇ ਨੋਨੀ ਮਾਡਲ ਸਕੂਲ ਕਾਠਗੜ੍ਹ ਦੇ ਬੱਚਿਆਂ ਅਤੇ ਇਲਾਕੇ ਦੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਰਾਸ਼ਟਰੀ ਗੀਤ ਗਾ ਪ੍ਰੋਗਰਾਮ ਦੀ ਸ਼ੂਰਆਤ ਕੀਤੀ ਅਤੇ ਰਾਸ਼ਟਰੀ ਤਰੰਗਾਂ ਝੰਡਾ ਲਹਿਰਾਉਣ ਦੀ ਸਮਾਗਮ ਦੇ ਮੁੱਖ ਮਹਿਮਾਨ ਸਤਨਾਮ ਚੇਚੀ ਜਲਾਲਪੁਰ ਚੇਅਰਮੈਨ ਜਿਲ੍ਹਾਂ ਪਲੇਨਿੰਗ ਬੋਰਡ ਸ਼ਹੀਦ ਭਗਤ ਸਿੰਘ ਨਗਰ ਵਲੋਂ ਕੀਤੀ ਗਈ। ਇਸ ਮੌਕੇ ਵੱਖ ਵੱਖ ਸਕੂਲਾਂ ਦੇ ਬੱਚਿਆਂ ਨੇ ਦੇਸ਼ ਪਿਆਰ ਦੇ ਗੀਤ ਗਾ ਕੇ ਪ੍ਰੋਗਰਾਮ ਨੂੰ ਹੋਰ ਵੀ ਸੁਵਾਹਣਾ ਬਣਾ ਦਿੱਤਾ। ਇਸ ਮੌਕੇ ਮੁੱਖ ਮਹਿਮਾਨ ਸਤਨਾਮ ਚੇਚੀ ਜਲਾਲਪੁਰ ਚੀਫਗੈਸਟ ਚੇਅਰਮੈਨ ਜਿਲ੍ਹਾਂ ਪਲੇਨਿੰਗ ਬੋਰਡ ਨਵਾਂਸ਼ਹਿਰ ਸਤਨਾਮ ਚੇਚੀ ਜਲਾਲਪੁਰ,ਸੇਵਾਦਾਰ ਸਾਂਈ ਕਾਲੇਸ਼ਾਹ, ਸ਼ੁਭਾਸ਼ ਆਨੰਦ ਸਾਬਕਾ ਸਰਪੰਚ ਕਾਠਗੜ੍ਹ, ਮਾਸਟਰ ਸ਼ੁਭਾਸ਼ ਚੰਦਰ ਨੱਥਾ ਨੰਗਲ,ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਅਵਤਾਰ ਸਿੰਘ ਤਾਰੀ ਕਾਮਰੇਡ,ਵਿਜੇ ਭਾਰਦਵਾਜ ਕਾਠਗੜ੍ਹ ਆਦਿ ਬੁਲਾਇਆ ਨੇ ਸਾਰੇ ਦੇਸ਼ ਵਾਸੀਆਂ ਨੂੰ 77 ਵੇਂ ਗਣਤੰਤਰ ਦਿਵਸ ਦੀਆਂ ਵਧਾਈਆਂ ਦਿੰਦਿਆਂ ਦੱਸਿਆ ਕੇ ਮਹਾਨ ਦੇਸ਼ ਭਗਤਾਂ ਅਤੇ ਸੂਰਵੀਰਾਂ ਦੀਆਂ ਕੁਰਬਾਨੀਆਂ ਨਾਲ ਦੇਸ਼ ਨੂੰ ਅਜ਼ਾਦੀ ਮਿਲੀ ਹੈ ਅਤੇ ਅੱਜ ਦੇ ਦਿਨ ਸੰਵਿਧਾਨਕ ਤੌਰ ਸਮੂਹ ਦੇਸ਼ ਵਾਸੀਆਂ ਨੂੰ ਅਜ਼ਾਦੀ ਦਾ ਨਿੱਘ ਮਾਣ ਮਾਣਨ ਦਾ ਹੱਕ ਪ੍ਰਾਪਤ ਹੋਈਆਂ।ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕੇ ਉਹ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾਉਣ ਲਈ ਰਲ ਮਿਲ ਕੇ ਪ੍ਰੇਮ ਪਿਆਰ ਨਾਲ ਰਹਿੰਦੇ ਹੋਏ ਆਪਸੀ ਭਾਈਚਾਰਕ ਸਾਂਝ ਨੂੰ ਮਜਬੂਤ ਬਣਾਉਣ ਇਸ ਖੁਸ਼ੀ ਦੇ ਸਮਾਗਮ ਮੌਕੇ ਮੋਹਤਬਰਾਂ ਵਲੋਂ ਅਮਨ ਸ਼ਾਤੀ ਦੇ ਪ੍ਰਤੀਕ ਚਿੱਟੇ ਕਬੂਤਰ ਉਡਾਕੇ ਖੁਸ਼ੀ ਸਾਂਝੀ ਕੀਤੀ ਗਈ। ਇਸ ਮੌਕੇ ਗਣਤੰਤਰ ਦਿਵਸ ਦੇ ਸਮਾਗਮ ਵਿੱਚ ਸਕੂਲੀ ਬੱਚਿਆਂ ਵਲੋਂ ਹਿੱਸਾ ਲੈਣ ਤੇੰ ਗ੍ਰਾਮ ਪੰਚਾਇਤ ਦੀ ਸਰਪੰਚ ਰਿਸ਼ੂ ਬਾਲਾ ਕਾਠਗੜ੍ਹ ਸੇਵਾਦਾਰ ਸਾਂਈ ਕਾਲੇਸ਼ਾਹ ਅਤੇ ਪੰਚਾਇਤ ਮੈਂਬਰਾਂ ਵਲੋਂ ਬੱਚਿਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਇਸ ਮੌਕੇ ਸਰਪੰਚ ਬਿਮਲਾ ਚੇਚੀ ਜਲਾਲਪੁਰ, ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ ਕਾਠਗੜ੍ਹ, ਅਵਤਾਰ ਸਿੰਘ ਤਾਰੀ ਕਾਮਰੇਡ ,ਸੁਖਵਿੰਦਰ ਸਿੰਘ ਬਾਜਵਾ, ਰਾਜ ਕੁਮਾਰ ਆਨੰਦ ਪ੍ਰਧਾਨ ਮਾਰਕੀਟ ਕਾਠਗੜ੍ਹ , ਜਸਪਾਲ ਭਾਟੀਆ ਨੰਬਰਦਾਰ ਕਾਠਗੜ੍ਹ , ਰਿੰਕਾ ਆਨੰਦ, ਖਰੇਤੀ ਲਾਲ, ਗੋਰਵ ਵੈਦ, ਨਿੰਹਾ ਵੈਦ,ਕੈਲਾਸ਼ ਚੋਧਰੀ, ਮਾਸਟਰ ਅਵਤਾਰ ਸਿੰਘ,ਰਾਧੇ ਚੋਧਰੀ, ਲਾਡੀ ਸ਼ਰਮਾ, ਹੇਮਰਾਜ ਚੋਧਰੀ, ਮਾਸਟਰ ਸ਼ੁਭਾਸ਼ ਕੁਮਾਰ, ਕੁਲਵੰਤ ਸਿੰਘ ਬਿੱਟੂ ਸਰਪੰਚ, ,ਰਾਗਵ ਭਾਰਦਵਾਜ ਕਾਠਗੜ੍ਹ ਆਦਿ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


